ਹਿਮਾਚਲ ਪ੍ਰਦੇਸ਼ : ਗੁਬਾਰਿਆਂ ''ਚ ਗੈਸ ਭਰਨ ਵਾਲਾ ਸਿਲੰਡਰ ਫਟਣ ਨਾਲ ਇਕ ਦੀ ਮੌਤ, 4 ਜ਼ਖ਼ਮੀ

Friday, Mar 18, 2022 - 04:32 PM (IST)

ਹਿਮਾਚਲ ਪ੍ਰਦੇਸ਼ : ਗੁਬਾਰਿਆਂ ''ਚ ਗੈਸ ਭਰਨ ਵਾਲਾ ਸਿਲੰਡਰ ਫਟਣ ਨਾਲ ਇਕ ਦੀ ਮੌਤ, 4 ਜ਼ਖ਼ਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ 'ਹੋਲਾ ਮੁਹੱਲਾ ਮੇਲੇ' ਦੌਰਾਨ ਗੁਬਰਿਆਂ 'ਚ ਗੈਸ ਭਰਨ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਿਲੰਡਰ ਫਟਣ ਨਾਲ ਪੰਜਾਬ ਦੇ ਰਹਿਣ ਵਾਲੇ 52 ਸਾਲਾ ਵਾਸੀ ਦੀ ਮੌਤ ਹੋ ਗਈ ਹੈ। ਉੱਥੇ ਹੀ ਇਕ ਮੁੰਡੇ ਸਮੇਤ ਚਾਰ ਹੋਰ ਜ਼ਖ਼ੀ ਹੋ ਗਏ। ਊਨਾ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਕੇਂਦਰ (ਡੀ.ਆਈ.ਓ.ਸੀ.) ਨੇ ਕਿਹਾ ਕਿ ਇਹ ਘਟਨਾ ਊਨਾ ਜ਼ਿਲ੍ਹੇ ਦੇ ਸੈਕਟਰ 4 ਕੁੱਜਰ 'ਚ ਸਵੇਰੇ ਕਰੀਬ 8 ਵਜੇ ਬਾਬਾ ਬਡਭਾਗ ਸਿੰਘ ਮੈਦੀ 'ਚ ਹੋਈ। ਮ੍ਰਿਤਕ ਦੀ ਪਛਾਣ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਦੇ ਵਾਸੀ ਨੇਕ ਰਾਜ ਦੇ ਰੂਪ 'ਚ ਹੋਈ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਲਿਜਾਂਦੇ ਸਮੇਂ ਰਸਤੇ 'ਚ ਉਨ੍ਹਾਂ ਦੀ ਮੌਤ ਹੋ ਗਈ। ਘਟਨਾ 'ਚ ਜ਼ਖ਼ਮੀ ਹੋਣ ਵਾਲਿਆਂ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ 5 ਸਾਲਾ ਏਕਮ ਸਿੰਘ ਵੀ ਸ਼ਾਮਲ ਹੈ। ਹੋਰ ਲੋਕਾਂ 'ਚ ਅੰਮ੍ਰਿਤਸਰ ਦੇ ਗੁਰਮੀਤ ਸਿੰਘ (66) ਅਤੇ ਗੁਰਪਿੰਦਰ ਸਿੰਘ (18) ਅਤੇ ਬਟਾਲਾ ਦੇ ਜਗਰੂਪ ਸਿੰਘ (20) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।


author

DIsha

Content Editor

Related News