ਡੇਢ ਸਾਲਾ ਬੱਚੇ ਨੇ ਨਿਗਲੀਆਂ ਚੁੰਬਕ ਦੀਆਂ 65 ਗੋਲੀਆਂ, 5 ਘੰਟੇ ਚੱਲੀ ਸਰਜਰੀ
Friday, Dec 18, 2020 - 01:10 AM (IST)
ਲਖਨਊ - ਲਖਨਊ ਵਿੱਚ ਇੱਕ ਡੇਢ ਸਾਲਾ ਬੱਚੇ ਨੇ ਖੇਡਣ ਦੌਰਾਨ ਚੁੰਬਕ ਦੀਆਂ 65 ਗੋਲੀਆਂ ਨੂੰ ਇੱਕ-ਇੱਕ ਕਰਕੇ ਨਿਗਲ ਲਿਆ। ਡਾਕਟਰਾਂ ਨੇ 5 ਘੰਟੇ ਦੇ ਸਫਲ ਆਪਰੇਸ਼ਨ ਤੋਂ ਬਾਅਦ ਸਾਰੀਆਂ ਗੋਲੀਆਂ ਨੂੰ ਕੱਢਿਆ ਅਤੇ ਬੱਚੇ ਦੀ ਜਾਨ ਬਚਾਈ। ਬੱਚਾ ਹੁਣ ਪੂਰੀ ਤਰ੍ਹਾਂ ਠੀਕ ਹੈ।
ਖੇਤੀਬਾੜੀ ਮੰਤਰੀ ਤੋਮਰ ਦੀ ਚਿੱਠੀ 'ਤੇ ਪੀ.ਐੱਮ. ਮੋਦੀ ਦੀ ਕਿਸਾਨਾਂ ਨੂੰ ਖਾਸ ਅਪੀਲ
ਬੱਚੇ ਨੂੰ ਲਗਾਤਾਰ ਉਲਟੀ ਅਤੇ ਡਿਹਾਇਡਰੇਸ਼ਨ ਦੀ ਸ਼ਿਕਾਇਤ ਹੋ ਰਹੀ ਸੀ। ਡਾਕਟਰਾਂ ਨੇ ਤੁਰੰਤ ਐਕਸਰੇ ਕਰਵਾਇਆ। ਐਕਸਰੇ ਵਿੱਚ ਡਾਕਟਰਾਂ ਨੂੰ ਢਿੱਡ ਵਿੱਚ ਮਾਲਾ ਵਰਗੀ ਕੋਈ ਚੀਜ਼ ਵਿਖਾਈ ਦਿੱਤੀ। ਬੱਚੇ ਦੇ ਪਰਿਵਾਰ ਵਾਲਿਆਂ ਨੇ ਘਰ 'ਚ ਅਜਿਹੀ ਕਿਸੇ ਮਾਲੇ ਦੇ ਹੋਣ ਤੋਂ ਇਨਕਾਰ ਕੀਤਾ। ਇਲਾਜ ਲਈ ਡਾਕਟਰ ਨੇ ਪਰਿਵਾਰ ਵਿਲਾਂ ਤੋਂ ਆਪਰੇਸ਼ਨ ਦੀ ਗੱਲ ਕਹੀ।
ਡਾਕਟਰਾਂ ਲਈ ਇਹ ਆਪਰੇਸ਼ ਕਾਫ਼ੀ ਮੁਸ਼ਕਲ ਸੀ। ਜਦੋਂ ਬੱਚੇ ਦੇ ਢਿੱਡ ਵਿੱਚ ਚੀਰਾ ਲਗਾਇਆ ਤਾਂ ਸਮੱਗਰੀ ਉਸ ਵਿੱਚ ਚਿਪਕਣ ਲੱਗੇ। ਜਿਸ ਤੋਂ ਬਾਅਦ ਚੁੰਬਕ ਦੀਆਂ ਗੋਲੀਆਂ ਹੋਣ ਦੀ ਜਾਣਕਾਰੀ ਮਿਲੀ। ਚੁੰਬਕ ਦੀਆਂ ਇਹ ਗੋਲੀਆਂ ਅੰਤੜੀਆਂ ਵਿੱਚ ਆਪਸ ਵਿੱਚ ਚਿਪਕੀਆਂ ਹੋਈਆਂ ਸਨ।
ਦਿੱਲੀ 'ਚ 4.2 ਦੀ ਤੀਬਰਤਾ ਨਾਲ ਲੱਗੇ ਭੂਚਾਲ ਦੇ ਝਟਕੇ
ਹਸਪਤਾਲ ਦੀ ਐੱਚ.ਓ.ਡੀ. ਡਾਕਟਰ ਸਮਾਇਰਾ ਖਾਨ ਨੇ ਦੱਸਿਆ ਕਿ ਸਭ ਤੋਂ ਵੱਡੀ ਚੁਣੌਤੀ ਚੁੰਬਕ ਦੀ 65 ਗੋਲੀਆਂ ਨੂੰ ਇੱਕ-ਇੱਕ ਕਰਕੇ ਢਿੱਡ 'ਚੋਂ ਕੱਢਣ ਦੀ ਸੀ। ਗੋਲੀਆਂ ਨੇ ਆਪਸ ਵਿੱਚ ਚਿਪਕ ਕੇ ਮਾਲਾ ਦਾ ਰੂਪ ਲੈ ਲਿਆ ਸੀ। ਡਾਕਟਰਾਂ ਨੇ 5 ਘੰਟੇ ਦੇ ਸਫਲ ਆਪਰੇਸ਼ਨ ਤੋਂ ਬਾਅਦ ਬਹੁਤ ਸਾਵਧਾਨੀ ਨਾਲ ਬੱਚੇ ਦੇ ਢਿੱਡ 'ਚੋਂ ਚੁੰਬਕ ਦੀਆਂ ਗੋਲੀਆਂ ਨੂੰ ਕੱਢਿਆ। ਬੱਚਾ ਹੁਣ ਪੂਰੀ ਤਰ੍ਹਾਂ ਠੀਕ ਹੈ ਅਤੇ ਖਾਣ ਪੀਣ ਵਿੱਚ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਵੀ ਨਹੀਂ ਹੋ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।