2019 ’ਚ ਜੰਮੂ-ਕਸ਼ਮੀਰ ’ਚ ਪਥਰਾਅ ਦੀਆਂ 1999 ਘਟਨਾਵਾਂ ਹੋਈਆਂ ਦਰਜ

Tuesday, Jan 07, 2020 - 01:53 AM (IST)

2019 ’ਚ ਜੰਮੂ-ਕਸ਼ਮੀਰ ’ਚ ਪਥਰਾਅ ਦੀਆਂ 1999 ਘਟਨਾਵਾਂ ਹੋਈਆਂ ਦਰਜ

ਜੰਮੂ – ਜੰਮੂ-ਕਸ਼ਮੀਰ ਵਿਚ 2019 ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਪਥਰਾਅ ਦੀਆਂ ਘਟਨਾਵਾਂ ਵਿਚ ਵਾਧਾ ਦਰਜ ਕੀਤਾ ਗਿਆ। ਬੀਤੇ ਸਾਲ ਇਸ ਤਰ੍ਹਾਂ ਦੀਆਂ 1999 ਘਟਨਾਵਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ 1193 ਮਾਮਲੇ ਕੇਂਦਰ ਵਲੋਂ 5 ਅਗਸਤ 2019 ਨੂੰ ਆਰਟੀਕਲ-370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਅਤੇ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੰਡਣ ਦੇ ਐਲਾਨ ਤੋਂ ਬਾਅਦ ਸਾਹਮਣੇ ਆਈਆਂ। ਸਰਕਾਰੀ ਅੰਕੜਿਆਂ ਅਨੁਸਾਰ ਪਥਰਾਅ ਦੀਆਂ ਸਭ ਤੋਂ ਵੱਧ ਘਟਨਾਵਾਂ ਪਿਛਲੇ ਸਾਲ ਅਗਸਤ ਵਿਚ ਸਾਹਮਣੇ ਆਈਆਂ, ਜਿਨ੍ਹਾਂ ਦੀ ਗਿਣਤੀ 658 ਸੀ। ਫਰਵਰੀ ਵਿਚ 103, ਮਈ ਵਿਚ 257, ਸਤੰਬਰ ਵਿਚ 248, ਅਪ੍ਰੈਲ ਵਿਚ 224, ਅਕਤੂਬਰ ਵਿਚ 203 ਅਤੇ ਨਵੰਬਰ ਵਿਚ 84 ਘਟਨਾਵਾਂ ਸਾਹਮਣੇ ਆਈਆਂ, ਜਦਕਿ ਜੰਮੂ-ਕਸ਼ਮੀਰ ਵਿਚ 2018 ਵਿਚ 1458 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।


author

Inder Prajapati

Content Editor

Related News