ਜੁੱਤੀਆਂ ਦੇ ਸੋਲ 'ਚ ਲੁਕਾ ਕੇ ਲਿਆਂਦਾ 1.40 ਕਰੋੜ ਦਾ ਸੋਨਾ, ਕਸਟਮ ਅਧਿਕਾਰੀਆਂ ਨੇ ਫੜੇ 3 ਵਿਦੇਸ਼ੀ

Monday, Mar 13, 2023 - 10:27 AM (IST)

ਜੁੱਤੀਆਂ ਦੇ ਸੋਲ 'ਚ ਲੁਕਾ ਕੇ ਲਿਆਂਦਾ 1.40 ਕਰੋੜ ਦਾ ਸੋਨਾ, ਕਸਟਮ ਅਧਿਕਾਰੀਆਂ ਨੇ ਫੜੇ 3 ਵਿਦੇਸ਼ੀ

ਮੁੰਬਈ- ਸਮੱਗਲਰ ਸੋਨਾ, ਗਹਿਣੇ ਜਾਂ ਨਸ਼ੀਲੇ ਪਦਾਰਥਾਂ ਨੂੰ ਲੁਕਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਚਲਦੇ ਹਨ। ਅਜਿਹੀ ਹੀ ਇਕ ਘਟਨਾ ’ਚ ਮੁੰਬਈ ਏਅਰਪੋਰਟ ’ਤੇ 3 ਵਿਦੇਸ਼ੀ ਨਾਗਰਿਕ ਫੜੇ ਗਏ। ਉਨ੍ਹਾਂ ਕੋਲੋਂ 1.40 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ’ਚ ਲੈ ਲਿਆ। ਉਹ ਅਦੀਸ ਅਬਾਬਾ ਤੋਂ ਮੁੰਬਈ ਆਏ ਸਨ। ਇਨ੍ਹਾਂ ਵਿਅਕਤੀਆਂ ਨੇ ਕੁੱਲ 3 ਕਿਲੋ ਸੋਨਾ ਆਪਣੇ ਅੰਡਰਵੀਅਰ ਅਤੇ ਜੁੱਤੀਆਂ ’ਚ ਲੁਕੋਇਆ ਹੋਇਆ ਸੀ।

PunjabKesari

ਮੁੰਬਈ ਕਸਟਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਅਦੀਸ ਅਬਾਬਾ ਤੋਂ ਮੁੰਬਈ ਆਏ ਤਿੰਨ ਵਿਦੇਸ਼ੀ  ਨਾਗਰਿਕਾਂ ਤੋਂ 1.40 ਕਰੋੜ ਦਾ 3 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਗਿਆ। ਉਨ੍ਹਾਂ ਨੇ ਸੋਨੇ ਨੂੰ ਅੰਡਰਵੀਅਰ ਅਤੇ ਜੁੱਤੀਆਂ ਦੀ ਸੋਲ ਵਿਚ ਲੁਕੋਇਆ ਹੋਇਆ ਸੀ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਇਨ੍ਹਾਂ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਸੋਨਾ ਲੁਕਾਉਣ ਦੀ ਵਜ੍ਹਾ ਕੀ ਸੀ।


 


author

Tanu

Content Editor

Related News