ਪੁਲਸ ਦੀ ਵੱਡੀ ਕਾਰਵਾਈ, ਕਾਰ ’ਚੋਂ ਹਵਾਲਾ ਦੇ 1.36 ਕਰੋੜ ਰੁਪਏ ਕੀਤੇ ਬਰਾਮਦ

Tuesday, Mar 21, 2023 - 11:37 PM (IST)

ਪੁਲਸ ਦੀ ਵੱਡੀ ਕਾਰਵਾਈ, ਕਾਰ ’ਚੋਂ ਹਵਾਲਾ ਦੇ 1.36 ਕਰੋੜ ਰੁਪਏ ਕੀਤੇ ਬਰਾਮਦ

ਬੀਕਾਨੇਰ (ਪ੍ਰੇਮ) : ਅਪਰਾਧੀਆਂ ਤੇ ਮਾਫੀਆ ’ਤੇ ਸ਼ਿਕੰਜਾ ਕੱਸਣ ਲਈ ਅਲਰਟ ਮੋਡ ’ਤੇ ਆਈ ਪੁਲਸ ਨੇ ਦੇਰ ਰਾਤ ਉਰਮੂਲ ਸਰਕਲ ’ਤੇ ਨਾਕਾਬੰਦੀ ਦੌਰਾਨ ਇਕ ਕਾਰ ’ਚੋਂ ਹਵਾਲਾ ਦੇ 1 ਕਰੋੜ 36 ਲੱਖ ਰੁਪਏ ਜ਼ਬਤ ਕਰ ਕੇ ਕਾਰ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ।
ਦੱਸਿਆ ਜਾਂਦਾ ਹੈ ਕਿ ਪਵਨਪੁਰੀ ਦੇ ਕਿਸੇ ਟਿਕਾਣੇ ਤੋਂ ਹਵਾਲਾ ਦੀ ਰਕਮ ਲੈ ਕੇ ਮੰਡੀ ’ਚ ਕਿਸੇ ਕਾਰੋਬਾਰੀ ਨੂੰ ਪਹੁੰਚਾਉਣ ਲਈ ਜਾ ਰਹੇ ਕਾਰ ਚਾਲਕ ਨੇ ਜਦੋਂ ਉਰਮੂਲ ਡੇਅਰੀ ਨੇੜੇ ਪੁਲਸ ਦੀ ਨਾਕਾਬੰਦੀ ਦੇਖੀ ਤਾਂ ਆਪਣੀ ਕਾਰ ਪਿੱਛੇ ਮੋੜਨ ਲੱਗਾ।

PunjabKesari

ਸ਼ੱਕ ਪੈਣ ’ਤੇ ਪੁਲਸ ਨੇ ਕਾਰ ਰੁਕਵਾ ਕੇ ਤਲਾਸ਼ੀ ਲਈ ਤਾਂ ਕਾਲੇ ਬੈਗ ਵਿੱਚ ਹਵਾਲਾ ਦੀ ਖੇਪ ਬਰਾਮਦ ਹੋਈ। ਪੁਲਸ ਨੇ ਕਾਰ ਚਾਲਕ ਭਵਾਨੀ ਸ਼ੰਕਰ ਪ੍ਰਜਾਪਤ ਨੂੰ ਹਿਰਾਸਤ ’ਚ ਲੈ ਕੇ ਰੁਪਏ ਜ਼ਬਤ ਕਰ ਲਏ ਹਨ।

ਇਹ ਵੀ ਪੜ੍ਹੋ : ਮਸਕਟ 'ਚ ਫਸੇ 5 ਪੰਜਾਬੀ ਨੌਜਵਾਨ, ਸਰਕਾਰ ਤੋਂ ਕੀਤੀ ਮਦਦ ਦੀ ਅਪੀਲ


author

Mandeep Singh

Content Editor

Related News