ਦਿੱਲੀ ਪੁਲਸ ਸਬ ਇੰਸਪੈਕਟਰ ਦੇ ਘਰ CBI ਨੇ ਕੀਤੀ ਛਾਪੇਮਾਰੀ, 1.12 ਕਰੋੜ ਨਕਦੀ ਬਰਾਮਦ

Thursday, Oct 28, 2021 - 04:04 PM (IST)

ਦਿੱਲੀ ਪੁਲਸ ਸਬ ਇੰਸਪੈਕਟਰ ਦੇ ਘਰ CBI ਨੇ ਕੀਤੀ ਛਾਪੇਮਾਰੀ, 1.12 ਕਰੋੜ ਨਕਦੀ ਬਰਾਮਦ

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਰਿਸ਼ਵਤਖੋਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਦਿੱਲੀ ਪੁਲਸ ਸਬ ਇੰਸਪੈਕਟਰ ਦੇ ਘਰ ’ਤੇ ਛਾਪੇ ਦੌਰਾਨ 1.12 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੈਦਾਨ ਗੜ੍ਹੀ ਥਾਣੇ ’ਚ ਤਾਇਨਾਤ ਭੋਜਰਾਜ ਸਿੰਘ ਨੂੰ ਬੁੱਧਵਾਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਦੌਰਾਨ, ਸੀ.ਬੀ.ਆਈ. ਨੇ 5.47 ਲੱਖ ਰੁਪਏ ਤੋਂ ਵੱਧ ਨਕਦ ਬਰਾਮਦ ਕੀਤਾ, ਜਦੋਂ ਕਿ ਉਨ੍ਹਾਂ ਦੇ ਘਰ ਤਲਾਸ਼ੀ ਦੌਰਾਨ 1.07 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਸੀ.ਬੀ.ਆਈ. ਬੁਲਾਰੇ ਆਰ.ਸੀ. ਜੋਸ਼ੀ ਨੇ ਦੱਸਿਆ,‘‘ਮੈਦਾਨ ਗੜ੍ਹੀ ਪੁਲਸ ਸਟੇਸ਼ਨ ਦੇ ਸਬ ਇੰਸਪੈਕਟਰ ਵਿਰੁੱਧ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਚ ਇਹ ਦੋਸ਼ ਲਗਾਇਆ ਗਿਆ ਸੀ ਕਿ ਉਸ ਨੇ ਸ਼ਿਕਾਇਤਕਰਤਾ ਅਤੇ ਉਸ ਦੇ ਦੋਸਤ ਨੂੰ ਪੁਲਸ ਸਟੇਸ਼ਨ ’ਚ ਦਰਜ ਮਾਮਲੇ ’ਚ ਸਹਿਯੋਗ ਕਰਨ ਅਤੇ ਜ਼ਮਾਨਤ ਪਟੀਸ਼ਨਾਂ ਦਾ ਵਿਰੋਧ ਨਹੀਂ ਕਰਨ ਲਈ ਸ਼ੁਰੂ ’ਚ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਬਾਅਦ ’ਚ 27 ਅਕਤੂਬਰ ਨੂੰ ਘੱਟੋ-ਘੱਟ 2 ਲੱਖ ਰੁਪਏ ਦੇਣ ਲਈ ਕਿਹਾ ਸੀ।’’ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ਾਂ ਦੀ ਪੁਸ਼ਟੀ ਤੋਂ ਬਾਅਦ ਸੀ.ਬੀ.ਆਈ. ਨੇ ਜਾਲ ਵਿਛਾਇਆ ਅਤੇ ਕਥਿਤ ਤੌਰ ’ਤੇ ਰਿਸ਼ਵਤ ਲੈਂਦੇ ਹੋਏ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜੋਸ਼ੀ ਨੇ ਕਿਹਾ,‘‘ਗ੍ਰਿਫ਼ਤਾਰ ਦੋਸ਼ੀ ਨੂੰ ਵੀਰਵਾਰ ਨੂੰ ਦਿੱਲੀ ਦੀ ਸੰਬੰਧਤ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।’’

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News