ਦਿੱਲੀ ''ਚ ਬੁੱਧਵਾਰ ਤੱਕ ਬਲੈਕ ਫੰਗਸ ਦੇ 1,044 ਮਾਮਲੇ, 89 ਲੋਕਾਂ ਦੀ ਹੋਈ ਮੌਤ : ਸਤੇਂਦਰ ਜੈਨ

Thursday, Jun 03, 2021 - 04:11 PM (IST)

ਦਿੱਲੀ ''ਚ ਬੁੱਧਵਾਰ ਤੱਕ ਬਲੈਕ ਫੰਗਸ ਦੇ 1,044 ਮਾਮਲੇ, 89 ਲੋਕਾਂ ਦੀ ਹੋਈ ਮੌਤ : ਸਤੇਂਦਰ ਜੈਨ

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਬੁੱਧਵਾਰ ਤੱਕ ਰਾਸ਼ਟਰੀ ਰਾਜਧਾਨੀ 'ਚ ਬਲੈਕ ਫੰਗਸ ਦੇ 1.044 ਮਾਮਲੇ ਆਏ ਹਨ, ਜਦੋਂ ਕਿ ਇਸ ਸੰਕਰਮਣ ਨਾਲ 89 ਲੋਕਾਂ ਦੀ ਮੌਤ ਹੋਈ ਹੈ। ਇਸ ਸੰਕਰਮਣ ਦੇ ਇਲਾਜ ਲਈ ਦਵਾਈਆਂ ਦੀ ਕਮੀ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਹੁਣ ਤੱਕ 92 ਲੋਕ ਬਲੈਕ ਫੰਗਸ ਤੋਂ ਠੀਕ ਹੋਏ ਹਨ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਜੇਕਰ ਤੈਅ ਸਮੇਂ ਹੱਦ ਅੰਦਰ ਲੋਕਾਂ ਨੂੰ ਕੋਵੈਕਸੀਨ ਟੀਕੇ ਦੇ ਦੋਵੇਂ ਡੋਜ਼ ਨਹੀਂ ਲਗਾ ਸਕਦੀ ਹੈ ਤਾਂ ਉਸ ਨੂੰ ਇੰਨੇ ਸ਼ੋਰ ਸ਼ਰਾਬੇ ਨਾਲ ਬਹੁਤ ਸਾਰੇ ਟੀਕਾਕਰਨ ਕੇਂਦਰ ਸ਼ੁਰੂ ਨਹੀਂ ਕਰਨੇ ਚਾਹੀਦੇ ਸਨ।

ਇਹ ਵੀ ਪੜ੍ਹੋ : ਕੋਵਿਡ ਹਸਪਤਾਲ ਬਣਾਉਣ ਲਈ ਅੱਗੇ ਆਇਆ DSGMC, ਦਾਨ ਕੀਤਾ ਸੋਨਾ-ਚਾਂਦੀ

ਜੈਨ ਨੇ ਪੱਤਰਕਾਰਾਂ ਨੂੰ ਕਿਹਾ,''ਕੇਂਦਰ ਤੋਂ ਪ੍ਰਾਪਤ ਪ੍ਰੋਗਰਾਮ ਦੇ ਆਧਾਰ 'ਤੇ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਸੀ ਪਰ ਉਨ੍ਹਾਂ ਨੇ ਪ੍ਰੋਗਰਾਮ 'ਚ ਤਬਦੀਲੀ ਕਰ ਦਿੱਤੀ। ਜੇਕਰ ਕੋਵੈਕਸੀਨ ਦੀ ਸਪਲਾਈ ਹੁੰਦੀ ਰਹਿੰਦੀ ਤਾਂ ਅਸੀਂ ਲੋਕਾਂ ਨੂੰ ਟੀਕੇ ਦੀ ਦੂਜੀ ਡੋਜ਼ ਲਗਾਈ ਹੁੰਦੀ। ਅਸੀਂ ਜਲਦ ਤੋਂ ਜਲਦ ਟੀਕਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।'' ਦਿੱਲੀ 'ਚ ਕੋਰੋਨਾ ਵਾਇਰਸ ਸੰਕਰਮਣ ਦੇ 576 ਨਵੇਂ ਮਾਮਲੇ ਆਏ ਹਨ ਅਤੇ ਬੁੱਧਵਾਰ ਨੂੰ ਸ਼ਹਿਰ 'ਚ ਸੰਕਰਮਣ ਦੀ ਦਰ 0.78 ਫੀਸਦੀ ਸੀ। ਮੰਤਰੀ ਨੇ ਕਿਹਾ,''ਸੰਕਰਮਣ ਦੇ ਨਵੇਂ ਮਾਮਲਿਆਂ 'ਚ ਕਮੀ ਆ ਰਹੀ ਹੈ। ਇਕ ਸਮਾਂ ਸੀ, ਜਦੋਂ ਨਵੇਂ ਮਾਮਲਿਆਂ ਦੀ ਗਿਣਤੀ 28 ਹਜ਼ਾਰ ਤੱਕ ਪਹੁੰਚ ਗਈ ਸੀ। ਜਦੋਂ ਮਾਮਲੇ ਘੱਟ ਸਨ ਤਾਂ ਉਸ ਦੀ ਗਿਣਤੀ 150-200 ਸੀ ਅਤੇ ਉਸ ਦੇ ਮੁਕਾਬਲੇ ਹੁਣ ਵੀ ਨਵੇਂ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। ਲੋਕਾਂ ਨੂੰ ਮਾਸਕ ਲਗਾਉਣਾ, 2 ਗਜ ਦੀ ਦੂਰੀ ਦਾ ਪਾਲਣ ਕਰਨਾ ਚਾਹੀਦਾ।''

ਇਹ ਵੀ ਪੜ੍ਹੋ : ਦਿੱਲੀ 'ਚ ਬਿਨਾਂ ਰਾਸ਼ਨ ਕਾਰਡ ਵਾਲਿਆਂ ਨੂੰ ਵੱਡੀ ਰਾਹਤ, 5 ਜੂਨ ਤੋਂ ਮਿਲੇਗਾ ਮੁਫ਼ਤ ਰਾਸ਼ਨ


author

DIsha

Content Editor

Related News