ਅਸਾਮ ’ਚ ਜੰਮੀ ਹਾਲਤ ’ਚ ਮਿਲੀਆਂ ‘ਕੋਵੀਸ਼ੀਲਡ’ ਵੈਕਸੀਨ ਦੀਆਂ 1000 ਖੁਰਾਕਾਂ
Wednesday, Jan 20, 2021 - 12:01 PM (IST)
ਗੁਹਾਟੀ— ਅਸਾਮ ਸਰਕਾਰ ਦੇ ਸਿਹਤ ਮਹਿਕਮੇ ਨੇ ਕੋਵੀਸ਼ੀਲਡ ਵੈਕਸੀਨ ਦੀਆਂ 1000 ਖ਼ੁਰਾਕਾਂ ਨੂੰ ਜਾਂਚ ਲਈ ਲੈਬ ’ਚ ਭੇਜਣ ਦਾ ਫ਼ੈਸਲਾ ਕੀਤਾ ਹੈ। ਇਹ ਸਾਰੀਆਂ ਦਵਾਈਆਂ ਸਿਲਚਰ ਮੈਡੀਕਲ ਕਾਲਜ ਦੀ ਵੈਕਸੀਨ ਸਟੋਰੇਜ਼ ਯੂਨਿਟ ’ਚ ਰੱਖੀਆਂ ਗਈਆਂ ਸਨ। ਦਵਾਈਆਂ ਜੰਮੀ ਹੋਈ ਹਾਲਤ ’ਚ ਮਿਲੀਆਂ ਹਨ, ਜਿਸ ਤੋਂ ਬਾਅਦ ਇਨ੍ਹਾਂ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਸਰਕਾਰ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਰਿਪੋਰਟਾਂ ਮੁਤਾਬਕ ਕੋਵਿਡ-19 ਵੈਕਸੀਨ ‘ਕੋਵੀਸ਼ੀਲਡ’ ਦੀਆਂ ਲੱਗਭਗ 1000 ਖ਼ੁਰਾਕ ਯੁਕਤ 100 ਸ਼ੀਸ਼ੀਆਂ ਮਿਲਣ ਤੋਂ ਬਾਅਦ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ 1000 ਖ਼ੁਰਾਕਾਂ ਨੂੰ ਜ਼ੀਰੋ ਤਾਪਮਾਨ ’ਚ ਸਟੋਰ ਕੀਤਾ ਗਿਆ ਸੀ। ਕੋਵੀਸ਼ੀਲਡ ਟੀਕਾ-2-8 ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਸਟੋਰ ਕਰਨ ਦੀ ਲੋੜ ਹੈ ਪਰ ਸਿਲਚਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਆਈਸ-ਲਾਈਨਡ ਫਰਿੱਜ (ਆਈ. ਐੱਲ. ਆਰ.) ਦਾ ਤਾਪਮਾਨ ਜ਼ੀਰੋ ਤੋਂ ਹੇਠਾਂ ਚੱਲਾ ਗਿਆ।
ਓਧਰ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਟੀਕਿਆਂ ਦੀ ਸੁਰੱਖਿਆ ਅਤੇ ਭੰਡਾਰਨ ਲਈ ਆਈਸ-ਲਾਈਨਡ ਫਰਿੱਜ ਦੀ ਕੁਝ ਤਕਨੀਕੀ ਖ਼ਰਾਬੀ ਹੋ ਸਕਦੀ ਹੈ। ਅਸੀਂ ਆਮ ਤੌਰ ’ਤੇ 2-8 ਡਿਗਰੀ ਸੈਲਸੀਅਸ ਦਰਮਿਆਮ ਆਈਸ-ਲਾਈਨਡ ਫਰਿੱਜ ਦੇ ਤਾਪਮਾਨ ਨੂੰ ਕੰਟੋਰਲ ਕਰਦੇ ਹਾਂ। ਜਦੋਂ ਤਾਪਮਾਨ ਹੇਠਾਂ ਜਾਂਦਾ ਹੈ, ਤਾਂ ਆਈਸ-ਲਾਈਨਡ ਫਰਿੱਜ ਮਸ਼ੀਨ ਇਕ ਸੰਦੇਸ਼ ਭੇਜਦੀ ਹੈ ਪਰ ਸਾਡੇ ਟੀਕਾਕਰਨ ਨੂੰ ਕੋਈ ਸੰਦੇਸ਼ ਨਹੀਂ ਮਿਲਿਆ ਅਤੇ ਸ਼ਾਇਦ ਇਹ ਇਕ ਤਕਨੀਕੀ ਖ਼ਰਾਬੀ ਸੀ। ਇਸ ਦਾ ਸਟੀਕ ਕਾਰਨ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਦੱਸਣਯੋਗ ਹੈ ਕਿ ਕੋਰੋਨਾ ਵੈਕਸੀਨੇਸ਼ਨ ਡਰਾਈਵ ਦੀ ਸ਼ੁਰੂਆਤ 16 ਜਨਵਰੀ ਤੋਂ ਸ਼ੁਰੂ ਹੋਈ ਅਤੇ ਇਸ ਦੇ ਪਹਿਲੇ ਪੜਾਅ ਵਿਚ ਲੋਕਾਂ ਨੂੰ ਕੋਵੈਕਸੀਨ ਅਤੇ ਕੋਵੀਸ਼ੀਲਡ ਨਾਂ ਦੀਆਂ ਦੋ ਦਵਾਈਆਂ ਦੀ ਖ਼ੁਰਾਕ ਦਿੱਤੀਆਂ ਜਾ ਰਹੀਆਂ ਹਨ।