ਚੋਣਾਂ ਦੇ ਹਰ ਪੜਾਅ ਮਗਰੋਂ ਜਿੱਤ ਦੇ ਹੋਰ ਨੇੜੇ ਵਧ ਰਿਹੈ ''ਇੰਡੀਆ'' ਗਠਜੋੜ: CM ਕੇਜਰੀਵਾਲ

05/21/2024 1:28:27 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਹਰੇਕ ਪੜਾਅ ਨੂੰ ਪੂਰਾ ਹੋਣ ਨਾਲ ਇਹ ਗੱਲ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ 4 ਜੂਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਵਿਦਾਈ ਹੋਣ ਵਾਲੀ ਹੈ ਅਤੇ 'ਇੰਡੀਆ' ਗਠਜੋੜ ਸੱਤਾ ਵਿਚ ਆ ਰਿਹਾ ਹੈ। ਕੇਜਰੀਵਾਲ ਨੇ ਡਿਜੀਟਲ ਜ਼ਰੀਏ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਦਾਅਵਾ ਕੀਤਾ ਕਿ 'ਇੰਡੀਆ' ਗਠਜੋੜ ਦੇਸ਼ ਨੂੰ ਇਕ ਸਥਿਰ ਸਰਕਾਰ ਦੇਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਾਣ ਵਾਲੀ ਹੈ ਅਤੇ 'ਇੰਡੀਆ' ਗਠਜੋੜ 4 ਜੂਨ ਨੂੰ ਸੱਤਾ ਵਿਚ ਆਵੇਗਾ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਦਿੱਲੀ ਵਿਚ ਆਯੋਜਿਤ ਆਪਣੀਆਂ ਚੋਣਾਵੀ ਰੈਲੀਆਂ ਵਿਚ ਉਨ੍ਹਾਂ ਲਈ ਅਪਸ਼ਬਦ ਆਖੇ। ਉਨ੍ਹਾਂ ਨੇ ਸ਼ਾਹ 'ਤੇ ਹਮਲਾ ਕਰਦਿਆਂ ਕਿਹਾ ਕਿ ਤੁਹਾਨੂੰ ਪ੍ਰਧਾਨ ਮੰਤਰੀ ਨੇ ਆਪਣਾ ਉੱਤਰਾਧਿਕਾਰੀ ਚੁਣਿਆ ਹੈ, ਇਸ ਲਈ ਤੁਸੀਂ ਹੰਕਾਰ ਵਿਖਾ ਰਹੇ ਹੋ। ਤੁਸੀਂ ਅਜੇ ਪ੍ਰਧਾਨ ਮੰਤਰੀ ਨਹੀਂ ਬਣੇ ਹੋ। 

ਕੇਜਰੀਵਾਲ ਨੇ ਕਿਹਾ ਕਿ ਤੁਸੀ ਕਿਹਾ ਕਿ ਭਾਰਤ ਵਿਚ ਕੇਜਰੀਵਾਲ ਕੋਲ ਕੋਈ ਸਮਰਥਨ ਨਹੀਂ ਹੈ ਅਤੇ ਪਾਕਿਸਤਾਨ 'ਚ ਉਨ੍ਹਾਂ ਦੇ ਸਮਰਥਕ ਹਨ। ਤੁਸੀਂ ਮੈਨੂੰ ਅਪਸ਼ਬਦ ਕਹਿ ਸਕਦੇ ਹੋ ਪਰ ਦੇਸ਼ ਦੀ ਜਨਤਾ ਨੂੰ ਅਪਸ਼ਬਦ ਨਾ ਕਹੋ। ਜੇਕਰ ਤੁਸੀਂ ਜਨਤਾ ਲਈ ਅਪਸ਼ਬਦ ਕਹੋਗੇ ਤਾਂ ਕੋਈ ਬਰਦਾਸ਼ਤ ਨਹੀਂ ਕਰੇਗਾ। ਦੱਸ ਦੇਈਏ ਕਿ ਸ਼ਾਹ ਨੇ ਦੱਖਣੀ ਦਿੱਲੀ ਚੋਣ ਖੇਤਰ ਵਿਚ ਆਪਣੀ ਪਾਰਟੀ ਦੇ ਉਮੀਦਵਾਰ ਰਾਮਵੀਰ ਸਿੰਘ ਬਿਧੂੜੀ ਦੇ ਸਮਰਥਨ 'ਚ ਵੋਟ ਮੰਗਦਿਆਂ ਇਕ ਰੈਲੀ ਵਿਚ ਕਿਹਾ ਸੀ ਕਿ ਭਾਰਤ ਵਿਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਨੂੰ ਕੋਈ ਸਮਰਥਨ ਨਹੀਂ ਦਿੰਦਾ, ਉਨ੍ਹਾਂ ਦੇ ਸਮਰਥਕ ਪਾਕਿਸਤਾਨ ਵਿਚ ਹੈ।


Tanu

Content Editor

Related News