ਸਾਬਕਾ PM ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ
Sunday, Dec 29, 2024 - 11:45 AM (IST)
ਨਵੀਂ ਦਿੱਲੀ- ਅੱਜ ਯਾਨੀ ਕਿ ਐਤਵਾਰ ਨੂੰ ਡਾ.ਮਨਮੋਹਨ ਸਿੰਘ ਦੀਆਂ ਅਸਥੀਆਂ ਦਿੱਲੀ ਦੇ ਗੁਰਦੁਆਰਾ ਮਜ਼ਨੂੰ ਕਾ ਟਿੱਲਾ ਨੇੜੇ ਯੁਮਨਾ ਘਾਟ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਪਤਨੀ, ਤਿੰਨੋਂ ਧੀਆਂ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਰਹੇ।
ਇਹ ਵੀ ਪੜ੍ਹੋ- ਕੇਂਦਰ ਸਰਕਾਰ ਦਾ ਵੱਡਾ ਐਲਾਨ, ਬਣਾਈ ਜਾਵੇਗੀ ਡਾ. ਮਨਮੋਹਨ ਸਿੰਘ ਦੀ ਯਾਦਗਾਰ
ਨਿਗਮਬੋਧ ਘਾਟ ਵਿਖੇ ਹੋਇਆ ਸੀ ਅੰਤਿਮ ਸੰਸਕਾਰ
ਦੱਸ ਦੇਈਏ ਕਿ ਕੱਲ੍ਹ ਸ਼ਨੀਵਾਰ ਨੂੰ ਡਾ. ਸਿੰਘ ਦਾ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਸੀ। ਡਾ. ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਵਲੋਂ ਦਿੱਤੀ ਗਈ ਹੈ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਡਾ. ਸਿੰਘ ਦੇ ਫੁੱਲ ਚੁੱਗੇ ਗਏ ਅਤੇ ਉਸ ਨੂੰ ਯਮੁਨਾ ਨਦੀ ਵਿਚ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ।
ਇਹ ਵੀ ਪੜ੍ਹੋ- ਅਲਵਿਦਾ ਮਨਮੋਹਨ ਸਿੰਘ: ਨਿਗਮਬੋਧ ਘਾਟ ਲਈ ਰਵਾਨਾ ਹੋਈ ਮ੍ਰਿਤਕ ਦੇਹ
92 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਡਾ. ਮਨਮੋਹਨ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਦਿਹਾਂਤ ਹੋ ਗਿਆ, ਉਹ 92 ਸਾਲ ਦੇ ਸਨ। ਵੀਰਵਾਰ ਸ਼ਾਮ ਨੂੰ ਬੇਹੋਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 9.51 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਭਾਰਤ ਦੇ ਰਾਸ਼ਟਰੀ ਝੰਡੇ ਯਾਨੀ ਤਿਰੰਗੇ ਵਿਚ ਲਪੇਟਿਆ ਜਾਂਦਾ ਹੈ। ਅੰਤਿਮ ਸੰਸਕਾਰ ਦੌਰਾਨ ਡਾ. ਸਿੰਘ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ।
ਇਹ ਵੀ ਪੜ੍ਹੋ- ਨੋਟਾਂ 'ਤੇ ਦਸਤਖ਼ਤ ਤੋਂ ਲੈ ਕੇ PM ਤੱਕ, ਭਾਰਤੀ ਦਿਲਾਂ 'ਚ ਹਮੇਸ਼ਾ ਰਹਿਣਗੀਆਂ ਮਨਮੋਹਨ ਸਿੰਘ ਦੀਆਂ ਯਾਦਾਂ
ਡਾ. ਸਿੰਘ ਨੂੰ ਦਿੱਤਾ ਜਾਂਦਾ ਆਰਥਿਕਤਾ ਦੇ ਉਦਾਰੀਕਰਨ ਦੇ ਮੋਢੀ ਹੋਣ ਦਾ ਸਿਹਰਾ
ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਵਜੋਂ ਅਤੇ ਫਿਰ 2004-14 ਦਰਮਿਆਨ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀ ਆਰਥਿਕਤਾ ਦੇ ਉਦਾਰੀਕਰਨ ਦੇ ਮੋਢੀ ਹੋਣ ਦਾ ਸਿਹਰਾ ਦਿੱਤਾ ਜਾਂਦਾ ਹੈ। ਸਦਨ ਵਿਚ ਉਨ੍ਹਾਂ ਨੇ ਲਗਾਤਾਰ 5 ਵਾਰ ਅਸਾਮ ਦੀ ਨੁਮਾਇੰਦਗੀ ਕੀਤੀ। ਸਾਲ 2019 ਵਿਚ ਉਹ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਬਣੇ। ਡਾ. ਸਿੰਘ ਨੂੰ ਇਕ ਪੜ੍ਹਾਕੂ ਅਕਾਦਮਿਕ ਅਤੇ ਨੌਕਰਸ਼ਾਹ, ਆਪਣੇ ਸਾਦੇ ਜੀਵਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਟਵਿੱਟਰ ਅਕਾਊਂਟ ਨੂੰ ਨੀਰਸ ਟਵੀਟਾਂ ਅਤੇ ਬਹੁਤ ਥੋੜ੍ਹੇ ਫਾਲੋਅਰਾਂ ਲਈ ਜਾਣਿਆ ਜਾਂਦਾ ਸੀ।