ਲੋਕ ਹੁਣ ਖੁੱਲ੍ਹ ਕੇ ‘ਆਪ’ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕਰ ਰਹੇ ਹਨ : PM ਮੋਦੀ
Thursday, Jan 23, 2025 - 10:30 AM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ’ਚ 50 ਫ਼ੀਸਦੀ ਤੋਂ ਵੱਧ ਬੂਥਾਂ ’ਤੇ ਜਿੱਤ ਦਾ ਟੀਚਾ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਲੋਕ ਹੁਣ ਖੁੱਲ੍ਹ ਕੇ ਆਮ ਆਦਮੀ ਪਾਰਟੀ (ਆਪ) ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕਰ ਰਹੇ ਹਨ ਅਤੇ ਉਸ ਨੂੰ ਉਸ ਦੇ ਵਾਅਦਿਆਂ ਬਾਰੇ ਯਾਦ ਕਰਵਾ ਰਹੇ ਹਨ। ‘ਨਮੋ ਐਪ' ਰਾਹੀਂ ‘ਮੇਰਾ ਬੂਥ, ਸਭ ਸੇ ਮਜ਼ਬੂਤ’ ਪ੍ਰੋਗਰਾਮ ਅਧੀਨ ਭਾਜਪਾ ਵਰਕਰਾਂ ਨਾਲ ਬੁੱਧਵਾਰ ਨੂੰ ਗੱਲਬਾਤ ਕਰਦੇ ਹੋਏ ਮੋਦੀ ਨੇ ਇਕ ਵਾਰ ਫਿਰ ‘ਆਪ’ ਨੂੰ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਲਈ ‘ਆਫ਼ਤ’ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਇਸ ਤੋਂ ਮੁਕਤੀ ਮਿਲੇਗੀ, ਉਦੋਂ ਦਿੱਲੀ ਨੂੰ ਵਿਕਸਤ ਭਾਰਤ ਦੀ ਵਿਕਸਤ ਰਾਜਧਾਨੀ ਬਣਾਉਣ ਦਾ ਸੰਕਲਪ ਸਾਕਾਰ ਹੋਵੇਗਾ।
ਇਹ ਵੀ ਪੜ੍ਹੋ - ਬੇਸਹਾਰਾ ਬੱਚਿਆਂ ਦਾ ਸਹਾਰਾ ਬਣੇਗੀ ਸਰਕਾਰ: ਹਰ ਮਹੀਨੇ ਮਿਲਣਗੇ ਇੰਨੇ ਪੈਸੇ
ਮੋਦੀ ਨੇ ਦਾਅਵਾ ਕੀਤਾ ਕਿ ‘ਆਪ’ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਇੰਨੀ ਡਰੀ ਹੋਈ ਹੈ ਕਿ ਉਸ ਨੂੰ ਹਰ ਰੋਜ਼ ਇਕ ਨਵਾਂ ਐਲਾਨ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਹੁਣ ‘ਆਪ’ ਵਾਲਿਆਂ ਦੇ ਝੂਠ ਅਤੇ ਧੋਖੇ ਤੋਂ ਤੰਗ ਆ ਚੁੱਕੇ ਹਨ। ਪਹਿਲਾਂ ਕਾਂਗਰਸ ਤੇ ਫਿਰ ‘ਆਪ’ ਵਾਲਿਆਂ ਦੀ ‘ਆਪ-ਦਾ’ ਨੇ ਦਿੱਲੀ ਦੇ ਲੋਕਾਂ ਨਾਲ ਬਹੁਤ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ‘ਆਪ-ਦਾ’ ਵਾਲੇ ਹੁਣ ਹਰ ਰੋਜ਼ ਇਕ ਨਵਾਂ ਐਲਾਨ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਹਾਰ ਦੀਆਂ ਨਵੀਆਂ ਖ਼ਬਰਾਂ ਮਿਲ ਰਹੀਆਂ ਹਨ। ਉਹ ਇੰਨੇ ਡਰੇ ਹੋਏ ਹਨ ਕਿ ਉਨ੍ਹਾਂ ਨੂੰ ਹਰ ਸਵੇਰ ਇਕ ਨਵਾਂ ਐਲਾਨ ਕਰਨਾ ਪੈ ਰਿਹਾ ਹੈ ਪਰ ਦਿੱਲੀ ਦੇ ਲੋਕ ਉਨ੍ਹਾਂ ਦੀ ਖੇਡ ਸਮਝ ਗਏ ਹਨ।
ਇਹ ਵੀ ਪੜ੍ਹੋ - ਬਿਜਲੀ ਦਾ ਬਿੱਲ ਨਾ ਭਰਨ ਵਾਲੇ ਹੋ ਜਾਣ ਸਾਵਧਾਨ, ਕਿਸੇ ਸਮੇਂ ਵੀ ਕੱਟਿਆ ਜਾ ਸਕਦੈ ਕੁਨੈਕਸ਼ਨ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਉਹ ਆਪਣੀਆਂ ਚੋਣ ਰੈਲੀਆਂ ਵਿਚ ਦਾਅਵਾ ਕਰਦੇ ਰਹਿੰਦੇ ਹਨ ਕਿ ਉਹ ‘ਦੁਬਾਰਾ ਆਉਣਗੇ’ ਪਰ ਹੁਣ ਜਨਤਾ ਉਨ੍ਹਾਂ ਨੂੰ ਕਹਿੰਦੀ ਹੈ ਕਿ ‘ਫਿਰ ਖਾਣਗੇ’। ਉਨ੍ਹਾਂ ਵਰਕਰਾਂ ਨੂੰ ‘ਆਪ-ਦਾ’ ਵਾਲਿਆਂ ਦਾ ਪਰਦਾਫਾਸ਼ ਕਰਨ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦੀ ਸੂਚੀ ਬਣਾਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਾਲਿਆਂ ਲਈ ‘ਆਪ-ਦਾ’ ਦੱਸਦੇ ਆ ਰਹੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : 4 ਦਿਨ ਬੰਦ ਰਹਿਣਗੇ ਠੇਕੇ, ਬਾਰ, ਹੋਟਲਾਂ ਅਤੇ ਰੈਸਟੋਰੈਂਟਾਂ 'ਚ ਵੀ ਨਹੀਂ ਮਿਲੇਗੀ ਸ਼ਰਾਬ
‘ਆਪ’ ਰਚ ਰਹੀ ਪੂਰਵਾਂਚਲੀਆਂ ਨੂੰ ਰਾਜਧਾਨੀ ਤੋਂ ਬਾਹਰ ਕੱਢਣ ਦੀ ਸਾਜ਼ਿਸ਼
ਪ੍ਰਧਾਨ ਮੰਤਰੀ ਮੋਦੀ ਨੇ ‘ਆਪ’ ’ਤੇ ਪੂਰਵਾਂਚਲ ਦੇ ਲੋਕਾਂ ਨੂੰ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਦਿੱਲੀ ਦੀ ਸੱਤਾਧਾਰੀ ਪਾਰਟੀ ਉਨ੍ਹਾਂ ਪ੍ਰਤੀ ਨਫ਼ਰਤ ਨਾਲ ਭਰੀ ਹੋਈ ਹੈ। ਲੋਕਾਂ ਦੀਆਂ ਪਾਣੀ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ’ਚ ਅਸਫਲ ਰਹਿਣ ਲਈ ਦਿੱਲੀ ਸਰਕਾਰ ’ਤੇ ਹਮਲਾ ਕਰਦਿਆਂ ਉਨ੍ਹਾਂ ਭਾਜਪਾ ਦੇ ਇਕ ਮੈਂਬਰ ਨਾਲ ਗੱਲਬਾਤ ’ਚ ਕਿਹਾ ਕਿ ਸ਼ਰਾਬ ਉਪਲੱਬਧ ਹੈ ਪਰ ਪਾਣੀ ਉਪਲੱਬਧ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਇਹ ਯਕੀਨੀ ਬਣਾਉਣ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕਰੇਗੀ ਕਿ ਇੱਥੇ ਸੱਤਾ ’ਚ ਆਉਣ ’ਤੇ ਹਰ ਕਿਸੇ ਤੱਕ ਪੀਣ ਵਾਲਾ ਪਾਣੀ ਪਹੁੰਚੇ। ਉਨ੍ਹਾਂ ਨੇ ਲੋਕਾਂ ਦੇ ਬਿਜਲੀ ਬਿੱਲਾਂ ’ਚ ਵਾਧੇ ਲਈ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ - 'ਗੋਰੀ ਮੇਮ' ਨੂੰ ਪਸੰਦ ਆਇਆ ਬਿਹਾਰੀ ਮੁੰਡਾ, 7 ਫੇਰੇ ਲੈਣ ਪਹੁੰਚੀ ਛਪਰਾ (ਤਸਵੀਰਾਂ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8