Fact Check : ਸੋਨੀਆ ਗਾਂਧੀ ਦੇ ਪੈਰ ਛੂਹਣ ਦੇ ਦਾਅਵੇ ਨਾਲ ਵਾਇਰਲ ਤਸਵੀਰ ਮਨਮੋਹਨ ਸਿੰਘ ਦੀ ਨਹੀਂ

Thursday, Jan 30, 2025 - 12:25 AM (IST)

Fact Check : ਸੋਨੀਆ ਗਾਂਧੀ ਦੇ ਪੈਰ ਛੂਹਣ ਦੇ ਦਾਅਵੇ ਨਾਲ ਵਾਇਰਲ ਤਸਵੀਰ ਮਨਮੋਹਨ ਸਿੰਘ ਦੀ ਨਹੀਂ

Fact Check By Boom

ਨਵੀਂ ਦਿੱਲੀ- ਕਾਂਗਰਸ ਸੰਸਦੀ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਪੈਰ ਛੂਹੰਦੇ ਇਕ ਸ਼ਖਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਗਲਤ ਦਾਅਵੇ ਨਾਲ ਵਾਇਰਲ ਹੈ। ਸੋਸ਼ਲ ਮੀਡੀਆ ਯੂਜ਼ਰ ਉਸ ਸ਼ਖਸ ਨੂੰ ਮਨਮੋਹਨ ਸਿੰਘ ਦੱਸ ਰਹੇ ਹਨ। 

ਬੂਮ ਨੇ ਜਾਂਚ 'ਚ ਪਾਇਆ ਕਿ ਤਸਵੀਰ 'ਚ ਸੋਨੀਆ ਗਾਂਧੀ ਦੇ ਪੈਰ ਛੂਹੰਦੇ ਦਿਸ ਰਿਹਾ ਸ਼ਖਸ ਪਾਰਟੀ ਦੀ ਇਕ ਆਮ ਪ੍ਰਤੀਨਿਧੀ ਹੈ। ਫੋਟੋ ਸਟਾਕ ਵੈੱਬਸਾਈਟ Getty Images ਦੇ ਅਨੁਸਾਰ, 29 ਨਵੰਬਰ 2011 ਨੂੰ ਨਵੀਂ ਦਿੱਲੀ 'ਚ ਆਯੋਜਿਤ ਹੋਏ ਇੰਡੀਅਨ ਯੂਥ ਕਾਂਗਰਸ ਦੇ ਰਾਸ਼ਟਰੀ ਸੰਮੇਲਨ ਦੌਰਾਨ ਇੰਡੀਆ ਟੂਡੇ ਦੇ ਫੋਟੋਗ੍ਰਾਫਰ ਸ਼ੇਖਰ ਯਾਦਵ ਨੇ ਇਹ ਤਸਵੀਰ ਕਲਿੱਕ ਕੀਤੀ ਸੀ। 

ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ ਦਿੱਲੀ ਦੇ ਏਮਜ਼ 'ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਵਿੱਤਰ ਦੇਹ ਦਾ 29 ਦਸੰਬਰ ਨੂੰ ਰਾਸ਼ਟਰੀ ਸਨਮਾਨ ਦੇ ਨਾਲ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਹੋਰ ਨੇਤਾਵਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ। 

ਸੋਸ਼ਲ ਮੀਡੀਆ 'ਤੇ ਵਾਇਰਲ ਇਸ ਤਸਵੀਰ 'ਚ ਕੁਝ ਐਡੀਟਿਡ ਟੈਕਸਟ ਵੀ ਸ਼ਾਮਲ ਹਨ, 'ਇਹ ਸਨ ਸਾਡੇ ਸਾਬਕਾ ਪ੍ਰਧਾਨ ਮੰਤਰੀ, ਘੱਟੋ-ਘੱਟ ਇਨ੍ਹਾਂ ਦੀ ਉਮਰ ਦਾ ਹੀ ਲਿਹਾਜ ਕਰ ਲਿਆ ਹੁੰਦਾ।'

ਫੇਸਬੁੱਕ 'ਤੇ ਇਕ ਯੂਜ਼ਰ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਗਾਂਧੀ ਖਾਨਦਾਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ।'

PunjabKesari

ਫੈਕਟ ਚੈੱਕ

ਸੋਨੀਆ ਗਾਂਧੀ ਦੇ ਪੈਰ ਛੂਹੁੰਦੇ ਦਿਸ ਰਿਹਾ ਸ਼ਖਸ ਪਾਰਟੀ ਦਾ ਇਕ ਆਮ ਪ੍ਰਤੀਨਿਧੀ ਹੈ

ਵਾਇਰਲ ਤਸਵੀਰ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਸੋਨੀਆ ਗਾਂਧੀ ਦੇ ਪੈਰ ਛੂਹ ਰਿਹਾ ਸ਼ਖਸ ਪਾਰਟੀ ਦਾ ਇਕ ਆਮ ਪ੍ਰਤੀਨਿਧੀ ਹੈ। 

ਬੂਮ ਦੇ ਦਾਅਵੇ ਦੀ ਪੜਤਾਲ ਲਈ ਵਾਇਰਲ ਤਸਵੀਰ ਨੂੰ ਗੂਗਲ ਲੈੱਨਜ਼ ਨਾਲ ਸਰਚ ਕੀਤਾ। ਸਾਨੂੰ ਫੋਟੋ ਸਟਾਕ ਵੈੱਬਸਾਈਟ Getty Images 'ਤੇ ਇਹ ਤਸਵੀਰ ਮਿਲੀ। 

ਇਹ ਤਸਵੀਰ 29 ਨਵੰਬਰ 2011 ਨੂੰ ਨਵੀਂ ਦਿੱਲੀ 'ਚ ਆਯੋਜਿਤ ਇੰਡੀਅਨ ਯੂਥ ਕਾਂਗਰਸ ਦੇ ਇਕ ਰਾਸ਼ਟਰਪਤੀ ਸੰਮੇਲਨ ਦੌਰਾਨ ਦੀ ਹੈ। ਵੈੱਬਸਾਈਟ 'ਤੇ ਇਸ ਤਸਵੀਰ ਬਾਰੇ ਦਿੱਤੀ ਗਈ ਜਾਣਕਾਰੀ ਮੁਤਾਬਕ, ਸੋਨੀਆ ਗਾਂਧੀ ਦੇ ਪੈਰ ਛੂਹ ਰਿਹਾ ਸ਼ਖਸ ਪਾਰਟੀ ਦਾ ਪ੍ਰਤੀਨਿਧੀ ਹੈ। ਇਸ ਤਸਵੀਰ ਨੂੰ ਇੰਡੀਆ ਟੂਡੇ ਦੇ ਫੋਟੋਗ੍ਰਾਫਰ ਸ਼ੇਖਰ ਯਾਦਵ ਨੇ ਕਲਿੱਕ ਕੀਤਾ ਸੀ। 

ਵੈੱਬਸਾਈਟ 'ਤੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ ਗਿਆ, 

'ਨਵੀਂ ਦਿੱਲੀ 'ਚ ਭਾਰਤੀ ਯੂਵਾ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦਾ ਅਧਿਕਾਰੀਆਂ ਦੇ ਰਾਸ਼ਟਰੀ ਸੰਮੇਲਨ 'ਚ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਸੋਨੀਆ ਗਾਂਧੀ ਦੇ ਪੈਰ ਛੂਹੰਦਾ ਇਕ ਪ੍ਰਤੀਨਿਧੀ। (ਇਮੇਜ ਕ੍ਰੈਡਿਟ : ਸ਼ੇਖਰ/ਇੰਡੀਆ ਟੂਡੇ ਗਰੁੱਪ, Getty Images)'

ਸਾਨੂੰ Getty Images ਵੈੱਬਸਾਈਟ 'ਤੇ ਇਸ ਵੈੱਬਸਾਈਟ 'ਤੇ ਇਸ ਈਵੈਂਟ ਦੀਆਂ ਕੁਝ ਹੋਰ ਤਸਵੀਰਾਂ ਵੀ ਮਿਲੀਆਂ। ਇਨ੍ਹਾਂ ਤਸਵੀਰਾਂ 'ਚੋਂ ਇਕ ਤਸਵੀਰ 'ਚ ਸੋਨੀਆ ਗਾਂਧੀ ਦੇ ਨਾਲ ਮਨਮੋਹਨ ਸਿੰਘ ਨੂੰ ਵੀ ਦੇਖਿਆ ਜਾ ਸਕਦਾ ਹੈ। 

ਇਸ ਤਸਵੀਰ 'ਚ ਮਨਮੋਹਨ ਸਿੰਘ ਹਰ ਵਾਰ ਦੀ ਤਰ੍ਹਾਂ ਨੀਲੀ ਪੱਗ 'ਚ ਨਜ਼ਰ ਆ ਰਹੇ ਹਨ, ਜਦੋਂਕਿ ਵਾਇਰਲ ਤਸਵੀਰ 'ਚ ਦਿਸ ਰਹੇ ਸ਼ਖਸ ਦੀ ਪੱਗ ਦਾ ਰੰਗ ਕੇਸਰੀ ਹੈ। 

ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ ਇਹ ਤਸਵੀਰ

ਬੂਮ ਨੇ ਆਪਣੀ ਪੜਤਾਲ ਦੌਰਾਨ ਪਾਇਆ ਕਿ ਇਹ ਤਸਵੀਰ ਇਸ ਤੋਂ ਪਹਿਲਾਂ 2018, 2020, 2022 ਅਤੇ 2023 'ਚ ਵੀ ਇਸੇ ਤਰ੍ਹਾਂ ਦੇ ਫਰਜ਼ੀ ਦਾਅਵੇ ਨਾਲ ਸ਼ੇਅਰ ਹੁੰਦੀ ਰਹੀ ਹੈ। ਬੂਮ ਨੇ ਜੂਨ 2020 'ਚ ਇਸ ਤਸਵੀਰ ਦਾ ਫੈਕਟ ਚੈੱਕ ਵੀ ਕੀਤਾ ਸੀ। 

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।


author

Rakesh

Content Editor

Related News