ਗਰੀਬਾਂ ਦੀਆਂ ਝੌਂਪੜੀਆਂ ''ਚ ਫੋਟੋ ਸੈਸ਼ਨ ਕਰਵਾਉਣ ਵਾਲਿਆਂ ਨੂੰ ਗਰੀਬਾਂ ਦੀ ਗੱਲ ''ਬੋਰਿੰਗ'' ਹੀ ਲੱਗੇਗੀ : PM ਮੋਦੀ
Tuesday, Feb 04, 2025 - 05:37 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੇ ਸਮਰਥਨ 'ਚ ਬੋਲੇ। ਉਨ੍ਹਾਂ ਕਿਹਾ,''ਅਸੀਂ 5 ਦਹਾਕਿਆਂ ਤੱਕ ਗਰੀਬੀ ਹਟਾਓ ਦੇ ਝੂਠੇ ਨਾਅਰੇ ਸੁਣੇ। ਅਸੀਂ ਗਰੀਬ ਨੂੰ ਝੂਠੇ ਨਾਅਰੇ ਨਹੀਂ, ਸੱਚਾ ਵਿਕਾਸ ਦਿੱਤਾ ਹੈ। 25 ਕਰੋੜ ਦੇਸ਼ ਵਾਸੀ ਗਰੀਬੀ ਤੋਂ ਬਾਹਰ ਆਏ ਹਨ।'' ਪੀ.ਐੱਮ. ਮੋਦੀ ਨੇ ਰਾਹੁਲ ਦਾ ਨਾਂ ਲਏ ਬਿਨਾਂ ਕਿਹਾ,''ਗਰੀਬਾਂ ਦੀ ਝੌਂਪੜੀ 'ਚ ਫੋਟੋ ਸੈਸ਼ਨ ਕਰਵਾਉਣ ਵਾਲਿਆਂ ਨੂੰ ਗਰੀਬਾਂ ਦੀਆਂ ਗੱਲਾਂ ਬੋਰਿੰਗ ਹੀ ਲੱਗਣਗੀਆਂ।'' ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਦਾ ਭਾਸ਼ਣ ਬੋਰਿੰਗ ਸੀ। ਪੀ.ਐੱਮ. ਮੋਦੀ ਨੇ ਕਿਹਾ,''ਮੈਨੂੰ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੀਂਹ ਦੇ ਦਿਨਾਂ 'ਚ ਕੱਚੀ ਛੱਤ, ਪਲਾਸਟਿਕ ਦੀ ਚਾਦਰ ਵਾਲੀ ਛੱਤ ਦੇ ਹੇਠਾਂ ਜੀਵਨ ਬਿਤਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ। ਇਹ ਹਰ ਕੋਈ ਨਹੀਂ ਸਮਝ ਸਕਦਾ। ਹੁਣ ਤੱਕ ਗਰੀਬਾਂ ਨੂੰ 4 ਕਰੋੜ ਘਰ ਮਿਲੇ ਹਨ। ਜਿਸ ਨੇ ਉਹ ਜੀਵਨ ਬਿਤਾਇਆ ਹੈ, ਉਸ ਨੂੰ ਸਮਝ ਹੁੰਦੀ ਹੈ ਕਿ ਪੱਕੀ ਛੱਤ ਵਾਲੇ ਘਰ ਦਾ ਮਤਲਬ ਕੀ ਹੁੰਦਾ ਹੈ। ਇਕ ਔਰਤ ਜਦੋਂ ਖੁੱਲ੍ਹੇ 'ਚ ਟਾਇਲਟ ਜਾਣ ਲਈ ਮਜ਼ਬੂਰ ਹੋ ਜਾਂਦੀ ਹੈ ਜਾਂ ਤਾਂ ਸੂਰਜ ਨਿਕਲਣ ਤੋਂ ਪਹਿਲੇ ਜਾਂਦੀ ਹੈ ਜਾਂ ਸੂਰਜ ਡੁੱਬਣ ਤੋਂ ਬਾਅਦ ਜਾਂਦੀ ਹੈ। ਉਦੋਂ ਉਸ ਨੂੰ ਕੀ ਤਕਲੀਫ਼ ਹੁੰਦੀ ਸੀ, ਅਜਿਹੇ ਲੋਕ ਸਮਝ ਨਹੀਂ ਸਕਦੇ। ਅਸੀਂ 12 ਕਰੋੜ ਤੋਂ ਵੱਧ ਟਾਇਲਟ ਬਣਾ ਕੇ ਭੈਣਾਂ ਦੀਆਂ ਮੁਸ਼ਕਲਾਂ ਦੂਰ ਕੀਤੀਆਂ।''
ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਮੀਡੀਆ 'ਚ ਬਹੁਤ ਜ਼ਿਆਦਾ ਹੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ 'ਚ ਹੋਰ ਜ਼ਿਆਦਾ ਹੋ ਰਹੀ ਹੈ। ਕੁਝ ਆਗੂਆਂ ਦਾ ਫੋਕਸ ਘਰਾਂ 'ਚ ਜਕੂਜੀ 'ਤੇ ਸਟਾਈਲਿਸ਼ ਸ਼ਾਵਰਸ 'ਤੇ ਪਰ ਸਾਡਾ ਫੋਕਸ ਹਰ ਘਰ ਪਾਣੀ ਪਹੁੰਚਾਉਣ 'ਤੇ ਹੈ। ਆਜ਼ਾਦੀ ਦੇ 75 ਸਾਲ ਬਾਅਦ ਦੇਸ਼ 'ਚ 75 ਫੀਸਦੀ ਕਰੀਬ 16 ਕਰੋੜ ਤੋਂ ਵੱਧ ਘਰਾਂ ਕੋਲ ਪਾਣੀ ਦਾ ਕਨੈਕਸ਼ਨ ਨਹੀਂ ਸੀ। ਸਾਡੀ ਸਰਕਾਰ ਨੇ 5 ਸਾਲਾਂ 'ਚ 12 ਕਰੋੜ ਪਰਿਵਾਰਾਂ ਨੂੰ ਟੂਟੀ ਰਾਹੀਂ ਪਾਣੀ ਦੇਣ ਦਾ ਕੰਮ ਕੀਤਾ ਹੈ। ਕੰਮ ਤੇਜ਼ੀ ਨਾਲ ਅੱਗੇ ਵੀ ਵਧ ਰਿਹਾ ਹੈ। ਅਸੀਂ ਗਰੀਬਾਂ ਲਈ ਇੰਨਾ ਕੰਮ ਕੀਤਾ। ਇਸ ਕਾਰਨ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ 'ਚ ਵਿਸਥਾਰ ਨਾਲ ਵਰਣਨ ਕੀਤਾ ਹੈ। ਜੋ ਲੋਕ ਗਰੀਬਾਂ ਦੀਆਂ ਝੌਂਪੜੀਆਂ 'ਚ ਫੋਟੋ ਸੈਸ਼ਨ ਕਰਵਾ ਕੇ ਆਪਣਾ ਮਨੋਰੰਜਨ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਸੰਸਦ 'ਚ ਗਰੀਬਾਂ ਦੀ ਗੱਲ ਬੋਰਿੰਗ ਹੀ ਲੱਗੇਗੀ।''
ਪ੍ਰਧਾਨ ਮੰਤਰੀ ਨੇ ਕਿਹਾ,''ਜਿਨ੍ਹਾਂ ਦਾ ਜਨਮ ਨਹੀਂ ਹੋਇਆ ਸੀ, ਜੋ ਭਾਰਤ ਦੀ ਇਸ ਧਰਤੀ 'ਤੇਪੈਦਾ ਨਹੀਂ ਹੋਏ ਸਨ, ਅਜਿਹੇ 10 ਕਰੋੜ ਫਰਜ਼ੀ ਲੋਕ ਸਰਕਾਰੀ ਖਜ਼ਾਨਿਆਂ ਤੋਂ ਯੋਜਨਾਵਾਂ ਦਾ ਫਾਇਦਾ ਚੁੱਕ ਰਹੇ ਸਨ। ਸਹੀ ਨਾਲ ਅਨਿਆਂ ਨਾ ਹੋਵੇ, ਇਸ ਲਈ ਅਸੀਂ 10 ਕਰੋੜ ਫਰਜ਼ੀ ਨਾਂ ਹਟਾਏ। ਅਸਲੀਂ ਲਾਭਪਾਤਰੀਆਂ ਨੂੰ ਲੱਭ ਕੇ ਉਨ੍ਹਾਂ ਤੱਕ ਮਦਦ ਪਹੁੰਚਾਉਣ ਦੀ ਮੁਹਿੰਮ ਚਲਾਈ। ਇਹ 10 ਕਰੋੜ ਫਰਜ਼ੀ ਲੋਕ ਜਦੋਂ ਹਟੇ ਅਤੇ ਯੋਜਨਾਵਾਂ ਦਾ ਹਿੱਸਾ ਲਗਾਇਆ ਤਾਂ ਕਰੀਬ 3 ਲੱਖ ਕਰੋੜ ਰੁਪਏ ਗਲਤ ਹੱਥਾਂ 'ਚ ਜਾਣ ਤੋਂ ਬਚ ਗਏ। ਹੱਥ ਕਿਸ ਦਾ ਸੀ, ਇਹ ਨਹੀਂ ਕਹਿ ਰਿਹਾ ਹਾਂ। ਗਲਤ ਹੱਥਾਂ 'ਚ ਜਾਣ ਤੋਂ ਬਚ ਗਏ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8