''ਨੰਬਰਦਾਰਾਂ ਦੇ ਸਨਮਾਨ ਲਈ ਤਹਿਸੀਲਾਂ ''ਚ ਵਿਸ਼ੇਸ਼ ਰੂਮ ਸਥਾਪਤ ਕੀਤੇ ਜਾਣ''

01/04/2020 3:41:33 PM

ਧਰਮਕੋਟ/ਫਤਿਹਗੜ੍ਹ ਪੰਜਤੂਰ (ਰੋਮੀ, ਅਕਾਲੀਆਂਵਾਲਾ): ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਖਾਈ ਦੀ ਅਗਵਾਈ ਹੇਠ ਹੋਈ, ਜਿਸ 'ਚ ਤਹਿਸੀਲ ਪ੍ਰਧਾਨ ਹਰਭਿੰਦਰ ਸਿੰਘ ਮਸੀਤਾਂ, ਬਲਵੀਰ ਸਿੰਘ ਉੱਪਲ ਜ਼ਿਲਾ ਕਮੇਟੀ ਮੈਂਬਰ, ਗੁਰਜੰਟ ਸਿੰਘ ਗਗੜਾ ਜ਼ਿਲਾ ਕਮੇਟੀ ਮੈਂਬਰ, ਹਰਦੀਪ ਸਿੰਘ ਫਤਿਹਗੜ੍ਹ, ਕਾਰਜ ਸਿੰਘ ਵਸਤੀ, ਮਲਕੀਤ ਸਿੰਘ ਲਲਿਹਾਂਦੀ, ਪਰਮਜੀਤ ਸਿੰਘ ਗਿੱਲ ਫਤਿਹਗੜ੍ਹ ਪੰਜਤੂਰ, ਨਛੱਤਰ ਸਿੰਘ, ਹਰਭਜਨ ਸਿੰਘ ਖੰਨਾ, ਟਹਿਲ ਸਿੰਘ ਖੰਬਾ, ਬਲਦੇਵ ਸਿੰਘ ਸੈਦੇਸ਼ਾਹ, ਮਲਕੀਤ ਸਿੰਘ ਸੰਘੇੜਾ, ਰੇਸ਼ਮ ਸਿੰਘ ਕਾਦਰਵਾਲਾ, ਇਕਬਾਲ ਸਿੰਘ ਕਾਦਰਵਾਲਾ ਆਦਿ ਨੰਬਰਦਾਰ ਹਾਜ਼ਰ ਹੋਏ।

ਮੀਟਿੰਗ ਦੌਰਾਨ ਸਮੁੱਚੇ ਨੰਬਰਦਾਰਾਂ ਨੇ ਆਖਿਆ ਕਿ ਸਰਕਾਰ ਵੱਲੋਂ ਜੋ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹਨ, ਉਨ੍ਹਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ, ਮਾਣ ਭੱਤੇ 'ਚ ਵਾਧਾ ਕੀਤਾ ਜਾਵੇ ਅਤੇ ਨੰਬਰਦਾਰਾਂ ਦੇ ਮਾਣ-ਸਨਮਾਨ ਲਈ ਤਹਿਸੀਲਾਂ 'ਚ ਵਿਸ਼ੇਸ਼ ਰੂਮ ਸਥਾਪਤ ਕੀਤੇ ਜਾਣ। ਬੱਸ ਕਿਰਾਏ ਦੇ ਨਾਲ-ਨਾਲ ਉਨ੍ਹਾਂ ਦੇ ਟੋਲ ਪਲਾਜ਼ੇ ਵੀ ਮੁਆਫ ਕੀਤੇ ਜਾਣ। ਨੰਬਰਦਾਰਾਂ ਨੂੰ ਜੋ ਮਹੀਨੇ ਦਾ ਮਾਣ ਭੱਤਾ ਦਿੱਤਾ ਜਾਂਦਾ ਹੈ ਉਹ ਹਰ ਮਹੀਨੇ ਯਕੀਨੀ ਬਣਾਇਆ ਜਾਵੇ ਕਿਉਂਕਿ ਕਈ ਵਾਰ ਉਨ੍ਹਾਂ ਨੂੰ ਇਕੱਠਾ ਮਾਣ ਭੱਤਾ ਦਿੱਤਾ ਜਾਂਦਾ ਹੈ।


Shyna

Content Editor

Related News