ਪੁੱਤ ਬਣਿਆ ਕਪੁੱਤ, ਗੋਲ਼ੀਆਂ ਮਾਰ ਭੁੰਨ ਦਿੱਤਾ ਪਿਓ

Friday, Mar 01, 2024 - 06:01 PM (IST)

ਪੁੱਤ ਬਣਿਆ ਕਪੁੱਤ, ਗੋਲ਼ੀਆਂ ਮਾਰ ਭੁੰਨ ਦਿੱਤਾ ਪਿਓ

ਜ਼ੀਰਾ/ਮਖੂ (ਅਕਾਲੀਆਂ ਵਾਲਾ) : ਕਸਬਾ ਮਖੂ ਦੇ ਪਿੰਡ ਰੰਗਾ ਟਿੱਬੀ ਵਿਖੇ ਇਕ ਪੁੱਤ ਵਲੋਂ ਪਿਓ ਨੂੰ ਗੋਲ਼ੀ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਪਿੰਡ ਰੰਗਾ ਟਿੱਬੀ ਨਿਵਾਸੀ ਮੁਖਤਿਆਰ ਸਿੰਘ ਦਾ ਆਪਣੇ ਪੁੱਤਰ ਸੁਰਜੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਝਗੜੇ ਦੌਰਾਨ ਸੁਰਜੀਤ ਸਿੰਘ ਵਲੋਂ ਆਪਣੇ ਪਿਓ ਮੁਖਤਿਆਰ ਸਿੰਘ ’ਤੇ ਗੋਲ਼ੀ ਚਲਾ ਦਿੱਤੀ ਗਈ। ਗੋਲ਼ੀ ਲੱਗਣ ਨਾਲ ਮੁਖਤਿਆਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ।

ਜਾਣਕਾਰੀ ਦਿੰਦਿਆਂ ਜ਼ਖਮੀ ਮੁਖਤਿਆਰ ਸਿੰਘ ਦੇ ਦੂਜੇ ਪੁੱਤਰ ਨੇ ਦੱਸਿਆ ਕਿ ਘਰ ਦੀ ਕੰਧ ਨੂੰ ਲੈ ਕੇ ਉਸ ਦੇ ਪਿਓ ਦਾ ਉਸ ਦੇ ਛੋਟੇ ਭਰਾ ਨਾਲ ਝਗੜਾ ਹੋ ਗਿਆ ਸੀ ਅਤੇ ਉਸ ਦੇ ਭਰਾ ਵਲੋਂ ਉਸਦੇ ਪਿਓ ’ਤੇ ਗੋਲੀ ਚਲਾ ਦਿੱਤੀ ਗਈ। ਉਸ ਨੇ ਦੱਸਿਆ ਕਿ ਉਸ ਦੇ ਪਿਓ ਮੁਖਤਿਆਰ ਸਿੰਘ ਦੇ 2 ਗੋਲੀਆਂ ਲੱਗੀਆਂ ਹਨ।


author

Gurminder Singh

Content Editor

Related News