ਹਰਮਨ ਪਿਆਰੀ ਪਾਰਟੀ ਬਣ ਚੁੱਕਾ ਸ਼੍ਰੋਮਣੀ ਅਕਾਲੀ ਦਲ : ਸੁਖਬੀਰ ਬਾਦਲ

Thursday, Mar 21, 2024 - 05:01 PM (IST)

ਹਰਮਨ ਪਿਆਰੀ ਪਾਰਟੀ ਬਣ ਚੁੱਕਾ ਸ਼੍ਰੋਮਣੀ ਅਕਾਲੀ ਦਲ : ਸੁਖਬੀਰ ਬਾਦਲ

ਧਰਮਕੋਟ (ਅਕਾਲੀਆਂ ਵਾਲਾ) : ਮਾਲਵਾ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਨੂੰ ਜਿੱਥੇ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਦੇ ਹੇਠ ਜਿਹੜੀ ਯਾਤਰਾ ਅੱਜ ਹਲਕੇ ’ਚ ਸ਼ੁਰੂ ਹੋਈ ਉਸ ਦਾ ਧਰਮਕੋਟ ਪਹੁੰਚਣ ’ਤੇ ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ ਵਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਰਮਜੀਤ ਸਿੰਘ ਵਿਰਕ ਸਰਕਲ ਪ੍ਰਧਾਨ ਧਰਮਕੋਟ, ਰਾਜਵਿੰਦਰ ਸਿੰਘ ਸਪੁੱਤਰ ਸਾਬਕਾ ਵਿਧਾਇਕ ਸੀਤਲ ਸਿੰਘ ਧਰਮਕੋਟ, ਇਕਬਾਲਦੀਪ ਸਿੰਘ ਹੈਰੀ, ਨਿਹਾਲ ਸਿੰਘ ਭੁੱਲਰ ਸਾਬਕਾ ਚੇਅਰਮੈਨ, ਪਰਮਪਾਲ ਸਿੰਘ ਚੁੱਗਾ ਪ੍ਰਧਾਨ ਯੂਥ ਅਕਾਲੀ ਦਲ, ਸਰਕਲ ਪ੍ਰਧਾਨ ਨਿਸ਼ਾਨ ਸਿੰਘ ਮੂਸੇ ਵਾਲਾ, ਲਖਜਿੰਦਰ ਸਿੰਘ ਪੱਪੂ ਸਾਬਕਾ ਕੌਂਸਲਰ ਸਾਬਕਾ ਸਰਪੰਚ ਬੋਹਰ ਸਿੰਘ ਕਾਵਾ, ਸੁਰਜੀਤ ਸਿੰਘ ਕਲੇਰ, ਮੇਹਰ ਸਿੰਘ ਕੜਿਆਲ, ਬਬਲਦੀਪ ਸਿੰਘ ਬਰਾੜ, ਗੁਰਮੀਤ ਸਿੰਘ ਜੱਗਾ ਗਿੱਲ ਖੂਹ ਵਾਲੇ, ਜਗਸੀਰ ਸਿੰਘ ਸੀਰਾ ਧਰਮਕੋਟ, ਸਾਬਕਾ ਸਰਪੰਚ ਰਾਣਾ ਮਸੀਤਾਂ, ਰਿਟਾਇਰਡ ਤਹਿਸ਼ੀਲਦਾਰ ਪਾਲ ਸਿੰਘ, ਨਛੱਤਰ ਸਿੰਘ ਕਮਾਲਕੇ, ਰਾਜਵਿੰਦਰ ਸਿੰਘ ਧਰਮਕੋਟ, ਪਰਮਜੀਤ ਸਿੰਘ ਵਿਰਕ ਸਰਕਲ ਪ੍ਰਧਾਨ, ਸਰਵਣ ਸਿੰਘ ਫ਼ਤਹਿਪੁਰ ਕੰਨੀਆਂ, ਨਛੱਤਰ ਸਿੰਘ, ਜਰਨੈਲ ਸਿੰਘ ਨੰਬਰਦਾਰ ਦਬੁਰਜੀ, ਸੁਖਬੀਰ ਸਿੰਘ ਫਿਰੋਜਵਾਲਾ ਬਾਡਾ, ਮਨਜਿੰਦਰ ਸਿੰਘ ਸਾਬਕਾ ਸਰਕਲ ਪ੍ਰਧਾਨ, ਰੇਸ਼ਮ ਸਿੰਘ ਸਰਪੰਚ ਇੱਜਤਵਾਲਾ, ਜਿੱਤ ਸਿੰਘ ਨੰਬਰਦਾਰ, ਪਿਆਰਾ ਸਿੰਘ ਸਾਬਕਾ ਸਰਪੰਚ ਇੱਜਤਵਾਲਾ, ਜਗਜੀਤ ਸਿੰਘ ਮੈਂਬਰ ਬੱਡੂਵਾਲ ਆਦਿ ਆਗੂ ਹਾਜ਼ਰ ਸਨ। 

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਰਮਕੋਟ ਹਲਕੇ ਵਿਚ ਜਿਹੜਾ ਅੱਜ ਲੋਕਾਂ ਨੇ ਉਤਸ਼ਾਹ ਦਿਖਾਇਆ ਹੈ ਮੈਂ ਉਸ ਲਈ ਹਲਕਾ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਅਤੇ ਸਰਕਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਸਮੁੱਚੀ ਟੀਮ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਪੰਜਾਬ ਬਚਾਓ ਯਾਤਰਾ ਦੌਰਾਨ ਵਧੀਆ ਪ੍ਰਬੰਧ ਕਰਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਓ ਆਪਣੀ ਖੇਤਰੀ ਪਾਰਟੀ ਨੂੰ ਪਹਿਚਾਣੋ ਕਿਉਂਕਿ ਜਿਹੜੇ ਲੋਕ ਖੇਤਰੀ ਪਾਰਟੀਆਂ ਦੇ ਨਾਲ ਨਹੀਂ ਜੁੜਦੇ ਉਨ੍ਹਾਂ ਦੀ ਵਜ੍ਹਾ ਕਰਕੇ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦਿਆਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੱਧ ਤੋਂ ਵੱਧ ਜੁੜਿਆ ਜਾਵੇ ਤਾਂ ਜੋ ਪੰਜਾਬ ਦੇ ਬਿਹਤਰ ਭਵਿੱਖ ਲਈ ਇਤਿਹਾਸ ਕਾਇਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ, ਜਿਸ ਨੇ ਅੱਜ ਤੱਕ ਕਦੇ ਵੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ। ਸਗੋਂ ਜੋ ਹਕੀਕਤ ਹੈ ਉਸ ’ਤੇ ਪਹਿਰਾ ਦਿੰਦਿਆਂ ਪੰਜਾਬੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਕੰਮ ਅਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ। ਉਨ੍ਹਾਂ ਤੋਂ ਅਕਸਰ ਹੀ ਵਿਰੋਧੀ ਪਾਰਟੀਆਂ ਘਬਰਾਹਟ ’ਚ ਰਹੀਆਂ, ਜਿਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਅਨੇਕਾਂ ਸਾਜ਼ਿਸ਼ਾਂ ਰਚੀਆਂ ਗਈਆਂ ਪਰ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਸਿੱਖ ਕੌਮ ਪੰਜਾਬ ਪੰਜਾਬੀਅਤ ਦਾ ਕਦੇ ਬੁਰਾ ਨਹੀਂ ਤੱਕਿਆ ਹਮੇਸ਼ਾ ਇਸ ਦੀ ਅਗਵਾਈ ਕੀਤੀ ਹੈ। 

ਉਨ੍ਹਾਂ ਕਿਹਾ ਕਿ ਤੁਹਾਡੇ ਮਿਲ ਰਹੇ ਪਿਆਰ ਸਦਕਾ ਸ਼੍ਰੋਮਣੀ ਅਕਾਲੀ ਦਲ ਅੱਜ ਲੋਕਾਂ ਦੇ ਵਿਚ ਇਕ ਹਰਮਨ ਪਿਆਰੀ ਪਾਰਟੀ ਬਣ ਚੁੱਕਿਆ ਹੈ। ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਤੁਹਾਡਾ ਪਿਆਰ ਇਸੇ ਹੀ ਤਰ੍ਹਾਂ ਮਿਲਦਾ ਰਿਹਾ ਤਾਂ ਆਉਣ ਵਾਲੀਆਂ ਲੋਕ ਸਭਾ ਦੀਆਂ ਸਾਰੀਆਂ ਸੀਟਾਂ ’ਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਕੇ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਕਰ ਦੇਵੇਗਾ, ਜਿਨ੍ਹਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਸਾਜਿਸ਼ਾਂ ਰਚੀਆਂ ਸਨ। ਉਹ ਇਕ ਦਿਨ ਜ਼ਰੂਰ ਮੂੰਹ ’ਤੇ ਉਂਗਲ ਧਰ ਕੇ ਸੋਚਣਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਨਾਲ ਪੰਜਾਬੀਆਂ ਦਾ ਅਥਾਹ ਪਿਆਰ ਹੈ ਉਸ ਨੂੰ ਕਦੇ ਵੀ ਕਮਜ਼ੋਰ ਨਹੀਂ ਕੀਤਾ ਜਾ ਸਕਦਾ।


author

Gurminder Singh

Content Editor

Related News