ਐੱਸ.ਡੀ.ਐੱਮ. ਦਫਤਰ ਦੇ ਕਾਮਿਆਂ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
Wednesday, Feb 20, 2019 - 05:19 PM (IST)

ਧਰਮਕੋਟ (ਸਤੀਸ਼)— ਐੱਸ.ਡੀ.ਐੱਮ. ਦੇ ਦਫਤਰੀ ਕਾਮਿਆਂ ਵੱਲੋਂ ਅੱਜ ਮੁਕੰਮਲ ਹੜਤਾਲ ਕੀਤੀ ਗਈ। ਗੁਰਮੇਲ ਸਿੰਘ ਰੀਡਰ ਦੀ ਅਗਵਾਈ ਵਿਚ ਹੜਤਾਲ ਦੌਰਾਨ ਕਾਮਿਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਸ ਦੌਰਾਨ ਸੰਬੋਧਨ ਕਰਦਿਆਂ ਅਗੂਆਂ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੋਂ ਮੁਨਕਰ ਹੋ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕਰ ਕੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਵਿੱਢਿਆ ਜਾਵੇਗਾ।
ਇਸ ਮੌਕੇ ਮੈਡਮ ਕਰਮਜੀਤ ਕੌਰ ਸੁਪਰਡੈਂਟ, ਗੁਰਮੇਲ ਸਿੰਘ ਰੀਡਰ, ਅਰਵਿੰਦਰ ਸਿੰਘ, ਗੋਪਾਲ ਕ੍ਰਿਸ਼ਨ, ਹਰਜਿੰਦਰ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਰਵਿੰਦਰ ਸਿੰਘ, ਮੇਵਾ ਸਿੰਘ ਜਨਰਲ ਸਕੱਤਰ ਮੋਗਾ, ਗੁਰਜੀਤ ਸਿੰਘ ਔਲਖ, ਦਲਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਕਰਮਚਾਰੀ ਹਾਜ਼ਰ ਸਨ।