ਪੰਜਾਬ ਸਟੂਡੈਂਟ ਯੂਨੀਅਨ ਨੇ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਖਿਲਾਫ ਕੀਤੀ ਰੋਸ ਰੈਲੀ

02/13/2019 5:40:27 PM

ਬਾਘਾ ਪੁਰਾਣਾ (ਰਾਕੇਸ਼)— ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਗੁਰੂ ਨਾਨਕ ਸਰਕਾਰੀ ਕਾਲਜ ਰੋਡ ਵਿਖੇ ਪਿਛਲੇ ਦਿਨੀਂ ਅਧਿਆਪਕਾਂ ਤੇ ਹੋਏ ਲਾਠੀਚਾਰਜ ਖਿਲਾਫ ਰੋਸ ਰੈਲੀ ਕੀਤੀ ਗਈ ਅਤੇ ਇਸ ਕਾਰਵਾਈ ਦੀ ਜੰਮ ਕੇ ਨਿੰਦਾ ਕੀਤੀ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਅੋਲਖ ਜ਼ਿਲਾ ਆਗੂ ਜਸਪ੍ਰੀਤ ਸਿੰਘ ਰਾਜਿਆਣਾ ਅਤੇ ਕਾਲਜ ਕਮੇਟੀ ਦੀ ਖਜਾਨਚੀ ਅਮਨਦੀਪ ਕੌਰ ਨੇ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਸੱਤਾ 'ਚ ਆਈ ਸੀ ਤਾਂ ਉਨ੍ਹਾਂ ਨੇ ਬਹੁਤ ਵਾਅਦੇ ਕੀਤੇ ਸਨ ਘਰ-ਘਰ ਨੌਕਰੀ, ਮੁਫਤ ਵਿਦਿਆ ਅਤੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਸਮੇਤ ਬਹੁਤ ਸਾਰੇ ਲੋਕ ਲਭਾਉ ਵਾਅਦੇ ਕੀਤੇ ਗਏ ਸਨ ਪਰ ਕੋਈ ਵਾਅਦਾ ਵਫਾ ਨਹੀਂ ਹੋਇਆ। ਉਲਟਾ ਪਿਛਲੇ ਸਮੇਂ ਦੌਰਾਨ ਸਾਰੇ ਵਰਗ ਆਪਣੇ ਹੱਕਾਂ ਲਈ ਸੰਘਰਸ਼ ਦੇ ਮੈਦਾਨ 'ਚ ਉਤਰੇ ਹੋਏ ਹਨ।

ਉਸ ਤਹਿਤ ਸਰਕਾਰ ਵਲੋਂ ਅਧਿਆਪਕਾਂ ਨੂੰ 45 ਹਜ਼ਾਰ ਤੋਂ 15 ਹਜ਼ਾਰ ਤੇ ਤਨਖਾਹ ਲੈਣ ਲਈ ਮਜ਼ਬੂਰ ਕੀਤਾ ਗਿਆ। ਜਿਸ ਖਿਲਾਫ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਨੇ ਵੀ ਧਰਨੇ ਮੁਜਾਹਰੇ ਕਰਕੇ ਇਸ ਖਿਲਾਫ ਆਪਣੇ ਰੋਸ ਪ੍ਰਦਰਸ਼ਨ ਜਾਰੀ ਰੱਖੇ। ਜੋ ਕਿ ਉਨ੍ਹਾਂ ਦਾ ਸੰਵਿਧਾਨ ਹੱਕ ਵੀ ਹੈ। ਪਰ ਸਰਕਾਰ ਦੇ ਹੁਕਮਾਂ ਤਹਿਤ ਪਿਛਲੇ ਦਿਨੀਂ ਬਹੁਤ ਤਿੱਖਾ ਲਾਠੀਚਾਰਜ ਕਰਕੇ ਅਧਿਆਪਕਾਂ ਦੀਆ ਲੱਤਾ ਬਾਹਾਂ ਤੋੜ ਦਿੱਤੀਆਂ ਗਈਆਂ। ਬਹੁਤ ਸਾਰੇ ਅਧਿਆਪਕ ਹਸਪਤਾਲਾਂ 'ਚ ਜ਼ਖਮੀ ਹਾਲਤ 'ਚ ਦਾਖਲ ਹਨ। ਜਿਸ 'ਚ ਪੰਜਾਬ ਸਟੂਡੈਂਟ ਯੂਨੀਅਨ ਸਖਤ ਸ਼ਬਦਾਂ 'ਚ ਨਿਖੇਧੀ ਕਰਦੀ ਹੈ ਅਤੇ ਲਾਠੀਚਾਰਜ ਕਰਨ ਵਾਲੇ ਪੁਲਸ ਮੁਲਾਜ਼ਮ ਤੇ ਕਾਰਵਾਈ ਕਰਨ ਦੀ ਮੰਗ ਕਰਦੀ ਹੈ। 

ਇਸ ਮੌਕੇ ਭੋਲਾ ਸਿੰਘ, ਸੰਦੀਪ ਸਿੰਘ, ਸੁਖਚੈਨ ਸਿੰਘ, ਰਾਜਪ੍ਰੀਤ ਸਿੰਘ ਨੇ ਕਿਹਾ ਕਿ ਪੀ.ਐਸ ਯੂ ਸੰਘਰਸ਼ ਲਈ ਅਧਿਆਪਕਾਂ ਦੇ ਨਾਲ ਖੜ੍ਹੀ ਹੈ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨਿੱਜੀ ਕਰਨ ਦੀਆਂ ਨੀਤੀਆਂ ਨੂੰ ਕਦੇ ਵੀ ਕਾਮਯਾਬ ਨਹੀ ਹੋਣ ਦੇਵੇਗੀ। ਇਸ ਮੌਕੇ ਜਸਵੀਰ ਸਿੰਘ, ਬੂਟਾ ਸਿੰਘ, ਬਲਜਿੰਦਰ ਸਿੰਘ, ਗੁਰਸੇਵਕ ਸਿੰਘ ਭਲੂਰ ਆਦਿ ਹਾਜ਼ਰ ਸਨ।


Shyna

Content Editor

Related News