ਪ੍ਰਾਈਵੇਟ ਬੱਸ ਅਪਰੇਟਰਾਂ ਨੇ ਰੋਸ ਪ੍ਰਦਰਸ਼ਨ ਕਰ ਕੇ ਕੀਤੀ ਨਾਅਰੇਬਾਜ਼ੀ

08/09/2022 6:26:45 PM

ਬਾਘਾ ਪੁਰਾਣਾ (ਅਜੇ) : ਪ੍ਰਾਈਵੇਟ ਬੱਸਾਂ ਦੀ ਸੱਦੀ ਗਈ ਅੱਜ ਦੀ ਹੜਤਾਲ ਨੂੰ ਪੂਰੇ ਪੰਜਾਬ ਅੰਦਰ ਭਰਵਾਂ ਹੁੰਗਾਰਾ ਮਿਲਿਆ। ਇਸੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਅੱਜ ਬਾਘਾ ਪੁਰਾਣਾ ਬੱਸ ਸਟੈਂਡ ਯੂਨੀਅਨ ਅਤੇ ਪ੍ਰਾਈਵੇਟ ਬੱਸ ਯੂਨੀਅਨ ਮਿੰਨੀ ਬੱਸ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਇਕਬਾਲ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਪ੍ਰਾਈਵੇਟ ਬੱਸਾਂ ਨਾਲ ਹੋ ਰਹੇ ਧੱਕੇ ਜੋ ਕਿ ਆਧਾਰ ਕਾਰਡ ਨਾਲ ਰੋਡਵੇਜ਼ ’ਤੇ ਬੀਬੀਆਂ ਨੂੰ ਫਰੀ ਸਫਰ ਕਰ ਰਹੀਆਂ ਹਨ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਸਰਕਾਰ ਤੋਂ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੀ ਤਰ੍ਹਾਂ ਖਜ਼ਾਨੇ ’ਚੋਂ ਪੈਸੇ ਮਿਲਣੇ ਚਾਹੀਦੇ ਹਨ ਤਾਂ ਜੋ ਪ੍ਰਾਈਵੇਟ ’ਤੇ ਵੀ ਫ੍ਰੀ ਸਫਰ ਕਰਨ ਦੀ ਸਹੂਲਤ ਦਿੱਤੀ ਜਾ ਸਕੇ। 

ਪ੍ਰਾਈਵੇਟ ਬੱਸਾਂ ਦਾ ਪਹਿਲਾਂ ਤੋਂ ਹੀ ਬਹੁਤ ਮੰਦਾ ਹਾਲ ਹੋ ਗਿਆ ਹੈ, ਜੋ ਕਿ ਟੈਕਸ, ਫੀਸਾਂ, ਅੱਡਾ ਫੀਸਾਂ ਅਤੇ ਡੀਜ਼ਲ ਖ਼ਰਚੇ ਪੂਰੇ ਨਹੀਂ ਕਰਦੀਆਂ। ਪ੍ਰਾਈਵੇਟ ਬੱਸਾਂ ਨਾਲ ਲੱਖਾਂ ਪਰਿਵਾਰ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 15 ਅਗਸਤ ਨੂੰ ਅਸੀਂ ਕਾਲਾ ਦਿਵਸ ਮਨਾਵਾਂਗੇ, ਜਿਸ ਵਿਚ ਮਿੰਨੀ ਬੱਸ ਅਪਰੇਟਰ ਜਗਮੋਹਨ ਸਿੰਘ, ਦਿਲਬਾਗ ਸਿੰਘ, ਸਵਰਨ ਸਿੰਘ, ਕੁਲਦੀਪ ਸਿੰਘ, ਪਾਲੀ ਸਿੰਘ ਸੋਨੀ ਆਦਿ ਹਾਜ਼ਰ ਸਨ।


Gurminder Singh

Content Editor

Related News