ਗਰੀਬ ਪਰਿਵਾਰ ’ਤੇ ਟੁੱਟਾ ਕਹਿਰ, ਸੱਪ ਲੜਨ ਨਾਲ ਹੋਈ ਵਿਅਕਤੀ ਦੀ ਮੌਤ
Wednesday, Sep 20, 2023 - 02:12 PM (IST)

ਨੱਥੂਵਾਲਾ ਗਰਬੀ (ਰਾਜਵੀਰ) : ਪਿੰਡ ਲੰਗੇਆਣਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਾਸੀ ਗ਼ਰੀਬ ਪਰਿਵਾਰ ਨਾਲ ਸਬੰਧਤ ਖੇਤ ਮਜ਼ਦੂਰ ਤਰਸੇਮ ਸਿੰਘ ਪੁੱਤਰ ਸੂਰਤ ਸਿੰਘ ਦੀ ਸੱਪ ਲੜਨ ਨਾਲ ਮੌਤ ਹੋ ਗਈ ਹੈ। ਪਿੰਡ ਦੇ ਸਰਪੰਚ ਸੁਖਦੇਵ ਸਿੰਘ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਿ ਤਰਸੇਮ ਸਿੰਘ ਪਿੰਡ ਦੇ ਇਕ ਜ਼ਿਮੀਂਦਾਰ ਜਗਮੋਹਨ ਸਿੰਘ ਦੇ ਖੇਤ ਵਿਚ ਮਜ਼ਦੂਰੀ ਕਰ ਰਿਹਾ ਸੀ, ਜਿਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਸ ਬਾਰੇ ਜ਼ਿਮੀਂਦਾਰ ਜਗਮੋਹਨ ਸਿੰਘ ਅਤੇ ਬਾਕੀ ਮਜ਼ਦੂਰਾਂ ਵੱਲੋਂ ਤਰਸੇਮ ਸਿੰਘ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ।
ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੇਟਿਆਂ ਨੂੰ ਛੱਡ ਗਿਆ ਹੈ । ਪਿੰਡ ਦੇ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਨੰਬਰਦਾਰ ਹਰਦੇਵ ਸਿੰਘ ਬਾਕੀ ਪਤਵੰਤਿਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਗਰੀਬ ਖੇਤ ਮਜ਼ਦੂਰ ਤਰਸੇਮ ਸਿੰਘ ਦੇ ਪਰਿਵਾਰ ਨੂੰ ਆਰਥਿਕ ਤੌਰ ’ਤੇ ਮਾਲੀ ਸਹਾਇਤਾ ਦਿੱਤੀ ਜਾਵੇ।