ਪੀ.ਏ.ਯੂ ਨੇ ਕੱਢੀ ਨਵੇਂ ਪਿਆਜ਼, ਗਾਜ਼ਰ, ਬੈਂਗਣ ਦੀ ਕਾਢ

02/06/2020 3:04:28 PM

ਮੋਗਾ (ਸੰਜੀਵ): ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਪੀ. ਏ. ਯੂ. ਲੁਧਿਆਣਾ ’ਚ ਸੂਬੇ ਦੇ ਅੰਦਰ ਆਮ ਖੇਤੀ ਲਈ ਸਬਜ਼ੀਆਂ ਦੀਆਂ 4 ਨਵੀਆਂ ਕਿਸਮਾਂ ਨੂੰ ਵਿਕਸਿਤ ਕਰ ਅਨੁਸ਼ਾਸ਼ਿਤ ਕੀਤਾ ਹੈ। ਉਨ੍ਹਾਂ ਨੂੰ ਲਗਾਉਣ ਦੀ ਸਰਕਾਰ ਨੂੰ ਸਿਫਾਰਿਸ਼ ਵੀ ਕੀਤੀ ਹੈ। ਜਿਨ੍ਹਾਂ ਵਿਚ ਨਵੀਂ ਕਿਸਮ ਦੇ ਪਿਆਜ, ਗਾਜਰ, ਬੈਂਗਨ, ਲੋਕੀ ਵੀ ਸ਼ਾਮਲ ਹਨ। ਬਾਗਵਾਨੀ ਨਿਰਦੇਸ਼ਕ ਡਾ ਸ਼ਲਿੰਦਰ ਕੌਰ ਦੀ ਪ੍ਰਧਾਨਗੀ ਵਿਚ ਆਯੋਜਿਤ ਰਾਜ ਕਿਸਮ ਸਮਰਥਨ ਕਮੇਟੀ ਦੀ ਬੈਠਕ ਵਿਚ ਇਸ ਕਿਸਮਾਂ ਨੂੰ ਮਨਜ਼ੂਰੀ ਦਿੱਤੀ ਗਈ । ਡਾਕਟਰ ਸ਼ਲਿੰਦਰ ਕੌਰ ਦੇ ਅਨੁਸਾਰ ਡਾਕਟਰ ਨਵਤੇਜ ਸਿੰਘ ਬੈਂਸ ਅਤੇ ਨਿਰਦੇਸ਼ਕ ਖੋਜ ਡਾਕਟਰ ਜੀ. ਐੱਸ. ਮਾਹਲ ਨੇ ਬੈਠਕ ਦੌਰਾਨ ਇਸ ਸਾਰੀਆਂ ਕਿਸਮਾਂ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ ’ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੀ. ਓ. ਐੱਚ.-1 ਪਿਆਜ ਦੇ ਬੂਟੇ ਮੱਧ ਲੰਬੇ ਹੁੰਦੇ ਹਨ। ਪੱਤੀਆਂ ਹਰੀ ਕਵਾਲਿਟੀ ਦੀ ਹੁੰਦੀਆਂ ਹਨ, ਪਿਆਜ 142 ਦਿਨਾਂ ਵਿਚ ਤਿਆਰ ਹੁੰਦਾ ਹੈ ਅਤੇ 221 ਕੁਇੰਟਲ ਪ੍ਰਤੀ ਏਕਡ਼ ਇਸਦੀ ਫਸਲ ਪੈਦਾ ਹੁੰਦੀ ਹੈ, ਇਸਨੂੰ ਲੰਬੇ ਸਮਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

ਇਸ ਪ੍ਰਕਾਰ ਨਵੀਂ ਕਿਸਮ ਦੀ ਗਾਜਰ ਪੀ. ਸੀ. 161 ਕਿਸਮ ਦੀ ਫਸਲ 90 ਦਿਨ ਵਿਚ ਤਿਆਰ ਹੁੰਦੀ ਹੈ। ਇਸ ਦੀ ਜਡ਼ਾਂ ਡੂੰਘੇ ਲਾਲ ਰੰਗ ਦੀਆਂ ਹੁੰਦੀਆਂ ਹਨ ਅਤੇ ਇਹ 30 ਸੈਂਟੀਮੀਟਰ ਲੰਮੀ ਅਤੇ 2.84 ਸੈਂਟੀਮੀਟਰ ਵਿਆਸ ਦੀਆਂ ਹੁੰਦੀਆਂ ਹਨ। ਬੈਂਗਨ ਦੇ ਪੰਜਾਬੀ ਭਰਪੂਰ ਕਿਸਮ ਦੇ ਬੂਟੇ ਮੱਧ ਛੋਟੇ ਹਰੇ ਰੰਗ ਦੇ ਪੱਤੀਆਂ ਵਾਲੇ ਕੰਡੀਆਂ ਵਾਲੇ ਹੁੰਦੇ ਹਨ । ਬੈਂਗਨ ਵਿਚ ਵੀ ਬੈਕਟੀਰੀਆ ਨਾਲ ਲਡ਼ਨ ਦੀ ਸ਼ਕਤੀ ਬਹੁਤ ਜਿਆਦਾ ਹੁੰਦੀ ਹੈ । ਇਹ 224 ਕੁਇੰਟਲ ਪ੍ਰਤੀ ਏਕਡ਼ ’ਚ ਨਿਕਲਦੇ ਹਨ । ਸਪੰਜ ਕੱਦੂ ਦੇ ਪੰਜਾਬੀ ਕਿਸਮ ਦੇ ਵੇਲਾਂ ਦੀ ਲੰਬਾਈ ਮਧਿਅਮ ਵਰਗ ਅਤੇ ਹਰੇ ਰੰਗ ਦੀ ਹੁੰਦੀ ਹੈ। ਫਲ ਪੱਤਲੇ ਚਿਕਨੇ ਕੋਮਲ ਲੰਬੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਕੱਦੂ 43 ਦਿਨ ਵਿਚ ਤਿਆਰ ਹੁੰਦਾ ਹੈ ਅਤੇ 82 ਕੁਇੰਟਲ ਪ੍ਰਤੀ ਏਕਡ਼ ਨਿਕਲਦਾ ਹੈ।


Shyna

Content Editor

Related News