ਮੋਗਾ ਸ਼ਹਿਰ ਅੰਦਰ ਨਿਗਮ ਨੇ ਪੰਜਾਬੀ ਵਿਸਾਰੀ ਹਿੰਦੀ ਭਾਸ਼ਾ ਬਣੀ ਸ਼ਬਦਾ ਦੀ ‘ਰਾਣੀ’

01/23/2023 3:28:54 PM

ਮੋਗਾ (ਗੋਪੀ ਰਾਊਕੇ) : ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਭਰ ਦੇ ਸਰਕਾਰੀ ਦਫ਼ਤਰੀ ਬੋਰਡਾਂ, ਨੇਮ ਪਲੇਟਾਂ ਅਤੇ ਹੋਰ ਸਰਕਾਰੀ ਜਨਤਕ ਮਸ਼ਹੁੂਰੀ ਬੋਰਡਾਂ ਅਤੇ ਪੰਜਾਬੀ ਭਾਸ਼ਾ ਲਿਖਣ ਦੇ ਸਖ਼ਤੀ ਨਾਲ ਆਦੇਸ਼ ਜਾਰੀ ਕਰਦਿਆਂ ਪੰਜਾਬੀ ਭਾਸ਼ਾ ਦਿਵਸ 21 ਫ਼ਰਵਰੀ ਤੋਂ ਪਹਿਲਾਂ-ਪਹਿਲਾਂ ਇਹ ਹੁਕਮ ਲਾਗੂ ਕਰਨ ਦੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਦੂਜੇ ਪਾਸੇ ਹੇਠਲੇ ਪੱਧਰ ’ਤੇ ਇਨ੍ਹਾਂ ਹੁਕਮਾਂ ਦੀ ਕਿੱਧਰੇ ਵੀ ਪਾਲਣਾ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ, ਜਿਸ ਕਾਰਣ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੇਖਕਾਂ ਅਤੇ ਬੁੱਧੀਜੀਵੀਆਂ ਵਿਚ ਗੁੱਸੇ ਦੀ ਲਹਿਰ ਹੈ।

ਇਹ ਵੀ ਪੜ੍ਹੋ : 'ਆਪ' ਨੂੰ ਯਾਦ ਆਏ ਪੁਰਾਣੇ ਵਰਕਰ, ਅਸੈਂਬਲੀ ਪਰਸਨ ਆਫ ਕੰਟੈਕਟ ਲਗਾਉਣ ਦਾ ਪਲਾਨ ਤਿਆਰ

ਮੋਗਾ ਸ਼ਹਿਰ ਨੂੰ ਚਾਰੇ ਪਾਸੇ ਤੋਂ ਆਉਣ ਵਾਲੀਆਂ ਸੜਕਾਂ ਦੀਆਂ ਐਂਟਰੀਆਂ ’ਤੇ ਕੁਝ ਸਮਾਂ ਪਹਿਲਾਂ ਨਗਰ ਨਿਗਮ ਮੋਗਾ ਵਲੋਂ ਕਾਂਗਰਸ ਸਰਕਾਰ ਦੇ ਸਮੇਂ ਜੀ ਆਇਆਂ ਆਖਦੇ ਬੋਰਡ ਲਗਾਏ ਗਏ ਸਨ। ਫਿਰੋਜ਼ਪੁਰ, ਲੁਧਿਆਣਾ ਆਦਿ ਮਾਰਗਾਂ ਦੀਆਂ ਐਂਟਰੀਆਂ ’ਤੇ ਇਨ੍ਹਾਂ ਬੋਰਡਾਂ ’ਤੇ ਤਾਂ ਪਹਿਲਾਂ ਹੀ ਅੰਗਰੇਜ਼ੀ ਲਿਖਦੇ ਹੋਏ ਰਾਹਗੀਰਾਂ ਦਾ ਸਵਾਗਤ ਕੀਤਾ ਗਿਆ ਸੀ ਪਰ ਹੁਣ ਕੁਝ ਦਿਨ ਪਹਿਲਾਂ ਨਗਰ ਨਿਗਮ ਵੱਲੋਂ ਸਵੱਛਤਾ ਸਰਵੇਖਣ 2023 ਤਹਿਤ ਜੋ ਨਵਾਂ ਕੁਝ ਲਿਖਿਆ ਹੈ ਉਸ ਵਿਚ ਵੀ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ

ਨਿਗਮ ਵੱਲੋਂ ਲਿਖਵਾਇਆ ਗਿਆ ਹੈ ਕਿ ‘ਥੋੜ੍ਹਾ ਮੁਸਕਰਾ ਕੇ ਚੱਲੋਂ ਆਪ ਮੋਗਾ ਮੇਂ ਹੈ’ ਇਸ ਮਾਮਲੇ ਦੀ ਵੀਡੀਓ ਪਾ ਕੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਨੌਜਵਾਨ ਆਗੂ ਅਮਨਦੀਪ ਸਿੰਘ ਚੋਗਾਵਾਂ ਦਾ ਕਹਿਣਾ ਸੀ ਕਿ ਪੰਜਾਬੀ ਭਾਸ਼ਾ ਦੀ ਸਰਕਾਰੀ ਪੱਧਰ ’ਤੇ ਵਰਤੋਂ ਕਰਨ ਦੇ ਆਦੇਸ਼ਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਸਾਰੇ ਦਾਅਵਿਆਂ ਦੀ ਫੁੂਕ ਨਿਕਲ ਰਹੀ ਹੈ ਕਿਉਂਕਿ ਜ਼ਮੀਨੀ ਪੱਧਰ ’ਤੇ ਅਫ਼ਸਰਸ਼ਾਹੀ ਕਿਸੇ ਵੀ ਹੁਕਮ ਨੂੰ ਲਾਗੂ ਨਹੀਂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਤੁਰੰਤ ਇੱਥੇ ਦੁਬਾਰਾ ਠੇਠ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰ ਕੇ ਲਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਤੱਕ ਵੀ ਵੀਡੀਓ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਆਪ' ਵਿਧਾਇਕਾਂ ਦੀ ਪ੍ਰਵਾਹ ਨਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਸੁਣਵਾਈ ਮੁਕੰਮਲ, ਰਿਪੋਰਟ ਵਿਧਾਨ ਸਭਾ ਕੋਲ

ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨਾ ਮੰਦਭਾਗਾ : ਬਰਜਿੰਦਰ ਸਿੰਘ ਬਰਾੜ

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਇਸ ਮਾਮਲੇ ’ਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦਿਆਂ ਸੋਸ਼ਲ ਮੀਡੀਆ ’ਤੇ ਫੋਟੋ ਪਾ ਕੇ ਵਿਅੰਗ ਕੀਤਾ ਹੈ ਕਿ ‘ਦੱਸੋ ਹੁਣ ਕੀ ਕਹੀਏ’। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਨਿਰਾਦਰ ਕਰਨਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਾਡੀ ਬੋਲੀ ਸਾਡਾ ਮਾਣ ਹੈ ਅਤੇ ਇਸ ਲਈ ਸਾਨੂੰ ਪੰਜਾਬੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਵੱਡੀ ਰਾਜਸੀ ਸ਼ਖ਼ਸੀਅਤ ਸ੍ਰੀ ਬਰਾੜ ਪੰਜਾਬੀ ਸਾਹਿਤ ਨਾਲ ਧੁਰ ਅੰਦਰੋਂ ਜੁੜੇ ਹੋਏ ਹਨ ਅਤੇ ਉਨ੍ਹਾਂ ਇਕ ਜਾਣਕਾਰੀ ਭਰਪੂਰ ਨਾਵਲ ਵੀ ਲਿਖਿਆ ਸੀ ਜਿਸ 'ਚ ਦੇਸ਼ ਦੀ ਵੰਡ ਦੇ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ਦੀ ਵੀ ਵੱਡੇ ਪੱਧਰ ’ਤੇ ਜਾਣਕਾਰੀ ਦਿੱਤੀ ਗਈ ਸੀ।

ਨਿਗਮ ਅਧਿਕਾਰੀਆਂ ਦਾ ਪੱਖ

ਇਸ ਦੌਰਾਨ ਹੀ ਜਦੋਂ ਸਵੱਛਤਾ ਭਾਰਤ ਮੁਹਿੰਮ ਦੇ ਇੰਚਾਰਜ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਕਿਹਾ ਕਿ ਲਿਖਣ ਵਾਲੇ ਮੁੰਡਿਆਂ ਤੋਂ ਗ਼ਲਤੀ ਹੋਈ ਸੀ ਅਤੇ ਹੁਣੇ ਹੀ ਇਹ ਮਾਮਲਾ ਧਿਆਨ ਵਿਚ ਆਇਆ ਹੈ ਅਤੇ ਇਸ ਦੀ ਛੇਤੀ ਹੀ ਦਰੁਸਤੀ ਕਰਵਾਈ ਜਾ ਰਹੀ ਹੈ।


Harnek Seechewal

Content Editor

Related News