ਜੇਲ ''ਚ ਬੰਦ ਪੁੱਤਰ ਲੜ ਰਿਹਾ ਚੋਣ, ਪਿਤਾ ਕਰ ਰਿਹੈ ਹੱਕ ''ਚ ਪ੍ਰਚਾਰ
Friday, Dec 28, 2018 - 05:36 PM (IST)
ਮੋਗਾ (ਵਿਪਨ)—ਪੰਜਾਬ 'ਚ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਉਮੀਦਵਾਰਾਂ ਵਲੋਂ ਜਿੱਤ ਯਕੀਨੀ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਉੱਥੇ ਹੀ ਮੋਗਾ ਦੇ ਪਿੰਡ ਦਾਤੇਵਾਲ 'ਚ ਪਿਤਾ ਵਲੋਂ ਸਰਪੰਚੀ ਦੀ ਚੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਇਸ ਲਈ ਖਾਸ ਹੈ ਕਿਉਂਕਿ ਸੁਖਦੇਵ ਸਿੰਘ ਜੇਲ 'ਚ ਬੰਦ ਆਪਣੇ ਪੁੱਤਰ ਕੁਲਵਿੰਦਰ ਸਿੰਘ ਨੂੰ ਸਰਪੰਚ ਬਣਾਉਣ ਲਈ ਪਿੰਡ 'ਚ ਪ੍ਰਚਾਰ ਕਰ ਰਿਹਾ ਹੈ। ਤੇ ਉਸ ਨੂੰ ਪੂਰੀ ਉਮੀਦ ਹੈ ਕਿ ਪਿੰਡ ਵਾਸੀ ਉਨ੍ਹਾਂ ਦੇ ਹੱਕ 'ਚ ਫਤਵਾ ਦੇਣਗੇ।
ਦੱਸਣਯੋਗ ਹੈ ਕਿ ਕੁਲਵਿੰਦਰ ਸਿੰਘ ਤੋਂ ਪਹਿਲਾਂ ਸੁਖਦੇਵ ਸਿੰਘ ਅਕਾਲੀ ਦਲ ਤੋਂ ਸਰਪੰਚੀ ਦੀ ਚੋਣ ਲੜਦਾ ਰਿਹਾ ਹੈ ਤੇ ਪਿੰਡ ਦਾ ਸਰਪੰਚ ਵੀ ਚੁਣਿਆ ਜਾ ਚੁੱਕਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ 'ਚ ਬੁਨਿਆਦੀ ਸਹੂਲਤਾਂ ਦੀ ਕਾਫੀ ਘਾਟ ਹੈ ਤੇ ਉਹ ਵਿਕਾਸ ਦੇ ਆਧਾਰ 'ਤੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਪਿਛਲੀਆਂ ਪੰਚਾਇਤੀ ਬਲਾਕ ਸੰਮਤੀ ਚੋਣਾਂ 'ਚ ਧਰਮਕੋਟ 'ਚ ਵਾਪਰੇ ਗੋਲੀਕਾਂਡ 'ਚ ਪੁਲਸ ਨੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।