ਕੋਰੋਨਾ ਵਾਇਰਸ ਦਾ ਕਹਿਰ: ਭਾਰਤ ਦੇ ਮੋਬਾਇਲ ਬਾਜ਼ਾਰ ''ਚ ਛਾਈ ਮੰਦੀ

02/20/2020 5:53:35 PM

ਮੋਗਾ (ਸੰਜੀਵ): ਭਾਰਤ 'ਚ ਕੋਰੋਨਾ ਵਾਇਰਸ ਦਾ ਅਸਰ ਕੁਝ ਜ਼ਿਆਦਾ ਨਹੀਂ ਹੈ ਪਰ ਕੋਰੋਨਾ ਵਾਇਰਸ ਦਾ ਅਸਰ ਭਾਰਤ ਦੇ ਮੋਬਾਇਲ ਬਾਜ਼ਾਰ 'ਚ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਕ ਚੀਨ ਤੋਂ ਮਾਲ ਨਾ ਆਉਣ ਕਾਰਨ ਮੋਬਾਇਲ ਐਸੇਸਰੀਜ ਅਤੇ ਮੋਬਾਇਲ ਪਾਰਟਸ ਦੇ ਰੇਟਾਂ 'ਚ ਕਾਫੀ ਵਾਧਾ ਹੋ ਚੁੱਕਾ ਹੈ। ਵਪਾਰੀ ਵਰਗ ਵੀ ਮਾਲ ਮੰਗਵਾਉਣ 'ਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਨਾਲ ਹੀ ਹੋਰ ਚੀਨ ਤੋਂ ਆਉਣ ਵਾਲਾ ਸਮਾਨ ਜਿਵੇਂ ਖਿਡੋਣੇ, ਗੈਸ ਲਾਈਟਰ, ਸੋਫੇ, ਲਕੜੀ ਦਾ ਸਾਮਾਨ, ਸਜਾਵਟ ਦਾ ਸਾਮਾਨ ਐਲ.ਈ.ਡੀ. ਬਲਬ ਆਦਿ ਨਾ ਆਉਣ ਕਾਰਣ ਹਰ ਆਇਟਮ ਦੇ ਰੇਟਾਂ 'ਚ 30 ਤੋਂ 50 ਫੀਸਦੀ ਤੱਕ ਦਾ ਵਾਧਾ ਹੋ ਗਿਆ ਹੈ ਅਤੇ ਇਸਦਾ ਪ੍ਰਭਾਵ ਲੋਕਲ ਬਾਜ਼ਾਰ 'ਤੇ ਵੀ ਪੈ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਵੀ ਮਾਲ ਮਹਿੰਗਾ ਹੋਣ ਕਾਰਨ ਉਹ ਹੁਣ ਘੱਟ ਮਾਲ ਮੰਗਵਾ ਰਹੇ ਹਨ, ਕਿ ਉਨ੍ਹਾਂ ਦਾ ਮਾਲ ਬਲਾਕ ਨਾ ਹੋਵੇ।

ਲਖਵਿੰਦਰ ਸਿੰਘ: ਭਾਰਤ ਟੈਲੀਕਾਮ ਦੇ ਲਖਵਿੰਦਰ ਸਿਘ ਨੇ ਦੱਸਿਆ ਕਿ ਮੋਗਾ ਤੇ ਨੇੜੇ-ਤੇੜੇ ਦੇ ਛੋਟੇ ਦੁਕਾਨਦਾਰ ਇੱਥੋ ਮਾਲ ਲੈਣ ਤਾਂ ਆਉਂਦੇ ਹਨ ਪਰ ਰੇਟ ਵਧਣ ਤੋਂ ਬਾਅਦ ਆਰਡਰ ਕਾਫੀ ਘੱਟ ਹੋ ਗਏ ਹਨ। ਕਈ ਆਈਟਮਾਂ ਮਹਿੰਗੀਆਂ ਹੋ ਗਈਆਂ ਹਨ।

ਕ੍ਰਿਸ਼ ਸ਼ਰਮਾ: ਸੇਫਟੀ ਕੇਅਰ ਦੇ ਕ੍ਰਿਸ਼ ਸ਼ਰਮਾ ਨੇ ਕਿਹਾ ਕਿ ਚੀਨ 'ਚ ਕੋਰੋਨਾ ਵਾਇਰਸ ਦੇ ਚਲਦਿਆ ਇੱਥੋਂ ਦੇ ਬਾਜ਼ਾਰ ਅਤੇ ਉਤਪਾਦਕ ਇਕਾਈਆਂ ਵਿੱਚ ਕੰਮ ਬੰਦ ਹੋ ਗਿਆ ਹੈ। ਇਸ ਕਾਰਨ ਉੱਥੋਂ ਦਿੱਲੀ ਤੇ ਮੁੰਬਈ ਦੇ ਰਾਹ ਆਉਣ ਵਾਲੇ ਮੋਬਾਇਲ ਪਾਰਟਸ ਤੇ ਅਸੈਸਰੀ ਦੀ ਕਮੀ ਹੋ ਗਈ ਹੈ। ਦਿੱਲੀ 'ਚ ਜਿਨ੍ਹਾਂ ਥੋਕ ਵਪਾਰੀਆਂ ਕੋਲ ਐਸਸਰੀਜ਼ ਦਾ ਪਹਿਲਾਂ ਤੋਂ ਸਟਾਕ ਪਿਆ ਹੈ ਉਹ ਹੁਣ ਆਈਟਮ ਦੀ ਮੰਗ ਦੇ ਅਨੁਸਾਰ ਵੱਧ ਮੁੱਲ ਮੰਗ ਰਹੇ ਹਨ, ਜਿਸ ਦਾ ਪ੍ਰਭਾਵ ਸਥਾਨਕ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।


Shyna

Content Editor

Related News