ਲਿਨੋਵੋ ਨੇ ਲਾਂਚ ਕੀਤਾ ਬਜਟ ਕੀਮਤ ''ਚ Moto-E3 Power ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ

Monday, Sep 19, 2016 - 06:08 PM (IST)

ਲਿਨੋਵੋ ਨੇ ਲਾਂਚ ਕੀਤਾ ਬਜਟ ਕੀਮਤ ''ਚ Moto-E3 Power ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨਸ

ਜਲੰਧਰ- ਪਿਛਲੇ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸਮਾਟਫੋਨ ਮੋਟੋ ਈ 3 ਪਾਵਰ ਨੂੰ ਆਖਿਰਕਾਰ ਕੰਪਨੀ ਅੱਜ ਭਾਰਤ ''ਚ ਲਾਂਚ ਕਰ ਦਿੱਤਾ ਹੈ। ਮੋਟੋ ਈ3 ਪਾਵਰ ਦੀ ਕੀਮਤ 7,999 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਸਿਵ ਤੌਰ ''ਤੇ ਈ- ਕਾਮਰਸ ਸਾਈਟ ਫਲਿੱਪਕਾਰਟ ''ਤੇ ਮਿਲੇਗਾ। ਇਸ ਦੀ ਵਿਕਰੀ ਸੋਮਵਾਰ ਰਾਤ 12 ਵਜੇ ਵਲੋਂ ਸ਼ੁਰੂ ਹੋਵੇਗੀ। ਫਲਿੱਪਕਾਰਟ ਪਹਿਲੇ ਦਿਨ ਦੀ ਸੇਲ ਦੇ ਗਾਹਕਾਂ ਨੂੰ ਕਈ ਸ਼ਾਨਦਾਰ ਆਫਰ ਵੀ ਦੇ ਰਹੀ ਹੈ।

 

ਮੋਟੋ ਈ3 ਪਾਵਰ (Moto E3 Power) ਸਪੈਸੀਫਿਕੇਸ਼ਨਸ

ਇਸ ਸਮਾਰਟਫੋਨ ''ਚ 5 ਇੰਚ ਐੱਚ. ਡੀ (720x1280 ਪਿਕਸਲ) ਆਈ. ਪੀ. ਐੱਸ ਡਿਸਪਲੇ ਹੈ

- 64-ਬਿੱਟ 1GHz ਮੀਡੀਆਟੈੱਕ ਐੱਮ. ਟੀ6735ਪੀ ਕਵਾਡ-ਕੋਰ ਪ੍ਰੋਸੈਸਰ ਮੌਜੂਦ ਹੈ।

- ਮਲਟੀਟਾਸਕਿੰਗ ਲਈ 2 ਜੀ. ਬੀ ਰੈਮ ਹੈ

- 16 ਜੀ. ਬੀ ਇਨਬਿਲਟ ਸਟੋਰੇਜ ਹੈ

- ਕਾਰਡ ਸਪੋਰਟ 32 ਜੀ. ਬੀ ਤੱਕ ਹੈ। 

- ਹੈਂਡਸੈੱਟ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ

- ਇਸ ''ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਵੀ ਹੈ।

- ਇਹ ਐਂਡ੍ਰਾਇਡ 6.0.1 ਮਾਰਸ਼ਮੈਲੋ ''ਤੇ ਚੱਲਦਾ ਹੈ

- ਫੋਨ ਡੁਅਲ ਸਿਮ ਸਪੋਰਟ ਕਰਦਾ ਹੈ।

- ਬੈਟਰੀ ਮੋਟੋ ਈ3 ਪਾਵਰ ''ਚ 3500 ਐੱਮ. ਏ. ਐੱਚ ਦੀ ਬੈਟਰੀ ਹੈ

- ਇਸ ''ਚ 4ਜੀ ਐੱਲ. ਟੀ. ਈ, ਜੀ.ਪੀ. ਐੱਸ, ਬਲੂਟੁੱਥ ਅਤੇ ਵਾਈ-ਫਾਈ ਜਿਹੇ ਫੀਚਰ ਦਿੱਤੇ ਗਏ ਹਨ।

- ਇਸ ਹੈਂਡਸੈੱਟ ਨਾਲ 10 ਵਾਟ ਦਾ ਰੈਪਿਡ ਚਾਰਜਰ ਦਿੱਤਾ ਗਿਆ ਹੈ।

- ਇਹ ਫੋਨ ਬਲੈਕ ਅਤੇ ਵਾਈਟ ਕਲਰ ਆਪਸ਼ਨ ''ਚ ਉਪਲੱਬਧ ਹੋਵੇਗਾ।


Related News