ਲਿਖ ਕੇ ਗੱਲਾਂ ਬਣੇ ਲਿਖਾਰੀ...

09/03/2019 12:32:02 PM

ਲਿਖ ਕੇ ਗੱਲਾਂ ਬਣੇ ਲਿਖਾਰੀ
ਕਲ਼ਮ ਨੂੰ ਰੱਖੇ ਜਾਨੋਂ ਪਿਆਰੀ
ਸੱਚੇ ਸੱਜਣ ਨਾਲ ਲਾਈ ਯਾਰੀ
ਅੰਤ ਰੱਬ ਵੱਲ ਲਾਉਣੀ ਉਡਾਰੀ।

ਜ਼ਮਾਨੇ ਦੀ ਪ੍ਰਵਾਹ ਨਹੀਂ ਕਰਦਾ
ਚੰਗੇ ਕੰਮ ਦੀ ਗੁਵਾਹੀ ਭਰਦਾ
ਪੈ ਜਾਵੇ ਭਾਵੇਂ ਹਰਜਾਨਾ ਭਾਰੀ
ਅੰਤ ਰੱਬ ਵੱਲ ਲਾਉਣੀ ਉਡਾਰੀ।

ਇੱਕ ਗੱਲ ਮਨ ਵਿੱਚ ਧਾਰੀ
ਉਹਦੇ ਨਾਮ ਦੀ ਰੱਖੀ ਖੁਮਾਰੀ
ਪੰਛੀ ਹੋਵੇ ਜਾਂ ਕੋਈ ਨਰ ਨਾਰੀ
ਅੰਤ ਰੱਬ ਵੱਲ ਲਾਉਣੀ ਉਡਾਰੀ।

ਅੰਦਰ ਦੀ ਬਾਤ ਦਾਤਾਂ ਹੀ ਜਾਣੇ
ਜਿਸ ਨੇ ਦਿੱਤੇ ਖਾਣੇ ਤੇ ਦਾਣੇ
ਸੁਖਚੈਨ ,ਬਣ ਪਰ ਉਪਕਾਰੀ
ਅੰਤ ਰੱਬ ਵੱਲ ਲਾਉਣੀ ਉਡਾਰੀ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924

 


Aarti dhillon

Content Editor

Related News