ਆਲਮੀ ਨਿਆਂ ਕਾਨੂੰਨ ਦਿਹਾੜਾ: ‘ਹਰੇਕ ਅਦਾਲਤ ਇਮਾਨਦਾਰੀ ਨਾਲ ਨਿਭਾਵੇ ਆਪਣੀ ਜ਼ਿੰਮੇਵਾਰੀ’

Friday, Jul 17, 2020 - 10:04 AM (IST)

ਆਲਮੀ ਅਪਰਾਧ ਨਿਆਂ ਕਾਨੂੰਨ ਦਿਹਾੜਾ

ਨਰੇਸ਼ ਕੁਮਾਰੀ

ਇਸ ਦਿਹਾੜੇ ਨੂੰ ਅੰਤਰਰਾਸ਼ਟਰੀ-ਅਪਰਾਧ ਨਿਆਂ ਕਾਨੂੰਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਂਜ ਤਾਂ ਹਰ ਮੁਲਕ ਦੀ ਆਪਣੀ ਨਿਆਂ ਪ੍ਰਣਾਲੀ ਹੁੰਦੀ ਹੈ, ਜਿਸ ਵਿੱਚ ਆਪਣੇ ਸਾਮਾਜਿਕ, ਧਾਰਮਿਕ, ਆਰਥਿਕ ਆਦਿ ਪਹਿਲੂਆਂ, ਬਾਬਤ ਕਾਨੂੰਨ ਸੰਬੰਧੀ, ਧਾਰਾਵਾਂ ਅਤੇ ਸਜ਼ਾਵਾਂ ਹੁੰਦੀਆਂ ਹਨ। ਪਰ ਕੁਝ ਮੁੱਦੇ ਦੇਸ਼ਾਂ ਦੀ ਹੱਦ ਤੋਂ ਬਾਹਰ ਹੋਣ ਕਾਰਣ ਉਨ੍ਹਾਂ ਨੂੰ ਅੰਤਰਰਾਸ਼ਟਰੀ ਨਿਆਂਇਕ ਪ੍ਰਣਾਲੀ ਨਾਲ ਜੋੜਿਆ ਗਿਆ ਹੈ। ਇਸ ਪ੍ਰਣਾਲੀ ਦੇ ਗਠਨ ਦੀ ਲੋੜ, ਵਿਸ਼ਵ ਭਰ ਦੇ ਬੇਤਹਾਸ਼ਾ ਜਾਨੀ, ਮਾਲੀ ਤੇ ਮਾਨਸਿਕ ਨੁਕਸਾਨ ਨੂੰ ਵੇਖਦਿਆਂ ਹੋਇਆਂ ਪਈ।

ਵਿਸ਼ਵ ਯੁੱਧ ਇੱਕ ਤੇ ਦੋ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ, ਜਿਨਾਂ ਵਿੱਚ ਲੱਖਾਂ ਬੇਕਸੂਰਾਂ ਦੀਆਂ ਜਾਨਾਂ, ਕਈ ਤਾਨਾਸ਼ਾਹਾਂ ਦੀ ਆਪਣੀ ਹਵਸ ਪੂਰਤੀ ਕਾਰਣ ਅਜਾਈਂ ਹੀ ਚਲੇ ਗਈਆਂ। ਅਜਿਹੀਆਂ ਹੀ ਜੰਗਾਂ ਦੀ ਮਾਰ ਦਾ ਜਿਨਸੀ ਤਰੁਟੀਆਂ ਦੇ ਰੂਪ ਵਿੱਚ ਜਪਾਨੀ ਲੋਕ ਅਜੇ ਤੱਕ ਖਮਿਆਜ਼ਾ ਹੰਢਾ ਰਹੇ ਹਨ। ਇਹ ਕਮੀਆਂ ਉਨ੍ਹਾਂ ਦੀਆਂ ਨਸਲਾਂ ਵਿੱਚ ਅਜੇ ਤੱਕ ਬੌਣਾਪਣ, ਮਾਨਸਿਕ ਅਵਿਕਸਿਤਤਾ ਤੇ ਢੇਰਾਂ ਹੀ ਅਜਿਹੇ ਹੋਰ ਰੋਗ ਹਨ ,ਜਿਹੜੇ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਪ੍ਰਮਾਣੂ ਹਮਲੇ ਦੀ ਯਾਦ ਦੁਆਉਂਦੇ ਹਨ। ਇਸਦੇ ਨਾਲ ਹੀ ਜੇ ਹੋਰ ਵੀ ਪਿੱਛੇ ਝਾਤ ਮਾਰੀਏ ਤਾਂ ਆਪਣੇ ਹੀ ਦੇਸ਼ (ਹਿੰਦੁਸਤਾਨ) ਵਿੱਚ ਰਾਮਾਇਣ, ਮਹਾਂਭਾਰਤ, ਅਸ਼ੋਕਾ -ਕਾਲ,ਮੁਗਲ ਕਾਲ, ਅੰਗਰੇਜ਼ੀ ਰਾਜ ਤੱਕ ਅਜਿਹੇ ਅਣਗਿਣਤ ਨਾਜਾਇਜ਼ ਨਰਸੰਹਾਰ ਦੀਆਂ ਉਦਾਹਰਨਾਂ ਮਿਲਦੀਆਂ ਹਨ।

ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ’ਤੇ ਵਿਸ਼ੇਸ਼ : ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ’

ਇਸ ਸਾਰੇ ਇਤਿਹਾਸ ਦੇ ਮੱਦੇਨਜ਼ਰ 1998 ਵਿੱਚ ਇੱਕ ਲੰਬੀ ਪ੍ਰਕਿਰਿਆ ਤੋਂ ਬਾਅਦ ਅੰਤਰਰਾਸ਼ਟਰੀ ਅਦਾਲਤ ਹੋਂਦ ਵਿੱਚ ਆਈ ਤੇ 17 ਜੁਲਾਈ 1998 ਨੂੰ 123 ਦੇਸਾਂ ਦੀ ਇੱਕ ਕਾਨਫਰੰਸ ਵਿੱਚ ਦੁਨੀਆਂ ਭਰ ਦੇ ਮੁੱਖ ਚਾਰ ਮੁੱਦਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਬਾਰੇ ਖੁਲੀ ਚਰਚਾ ਅੱਗੇ ਕੀਤੀ ਜਾਵੇਗੀ। ਇਹ ਕਾਨਫਰੰਸ ਰੋਮ (ਇਟਲੀ) ਵਿੱਚ ਆਯੋਜਿਤ ਕੀਤੀ ਗਈ ,ਜਿਸ ਕਾਰਨ ਇਸ ਕਾਨੂੰਨ ਪ੍ਰਣਾਲੀ ਨੂੰ statue of rome ਦਾ ਨਾਮ ਦਿੱਤਾ। ਉਪਰੰਤ ਇਹ ਕਾਨੂੰਨ 1 ਜੁਲਾਈ 2002 ਤੋਂ ਲਾਗੂ ਕੀਤਾ ਗਿਆ। ਇਸ ਅਦਾਲਤ ਦਾ ਸ਼੍ਰੋਮਣੀ ਦਫਤਰ ਰੋਮ ਵਿੱਚ ਸਥਿਤ ਹੈ। ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਕੋਰਟ ਨੇ “ਆਲਮੀ ਨਿਆਂ ਕਨੂੰਨ ਦਿਹਾੜਾ “ਹਰ ਸਾਲ 17 ਜੁਲਾਈ ਨੂੰ ਮਨਾਉਣ ਦਾ ਫ਼ੈਸਲਾ ਲਿਆ।

ਅੰਤਰਰਾਸ਼ਟਰੀ ਅਪਰਾਧਾਂ ਨਾਲ ਸੰਬੰਧਿਤ ਕੋਰਟ ਦੇ ਬਣਨ ਨੂੰ ਪੰਜ ਹਫ਼ਤਿਆਂ ਦੀ ਲੰਬੀ ਤੇ ਬਹਿਸ ਭਰਭੂਰ ਨਾਟਕੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਇਸ ਦੌਰਾਨ 21 ਦੇਸ਼ਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ, ਜਿਸ ਵਿੱਚੋਂ 7 ਦੇਸ਼ਾਂ ਨੇ ਇਸ ਸਬੰਧੀ ਖਿਲਾਫ ਲੋਕ ਪਾਏ। ਰਿਕਾਰਡ ਨਾ ਹੋਣ ਕਾਰਣ ਇਨਾਂ ਦੇਸ਼ਾਂ ਵਿੱਚੋਂ ਸਿਰਫ ਇਜ਼ਰਾਇਲ ਨੇ ਖੁੱਲ੍ਹ ਕੇ ਮੰਨਿਆ ਸੀ ਕਿ ਉਸ ਨੇ ਵੋਟ ਨਹੀਂ ਪਾਈ। ਚੀਨ ਤੇ ਅਮਰੀਕਾ ਤੇ ਵੀ ਸ਼ੱਕ ਕੀਤਾ ਜਾ ਸਕਦਾ ਸੀ ਕਿਉਂਕਿ, ਇਨ੍ਹਾਂ ਨੇ ਜ਼ਬਾਨੀ ਵਿਰੋਧ ਕੀਤਾ ਸੀ। ਇਸਦੇ ਨਾਲ-ਨਾਲ ਭਾਰਤ, ਇੰਡੋਨੇਸ਼ੀਆ, ਇਰਾਕ, ਲਿਬੀਆ, ਕਤਰ, ਰਸ਼ੀਆ, ਸਾਉਦੀ ਅਰੇਬੀਆ, ਸੁਡਾਨ ਤੇ ਯਮਨ ਤੇ ਵੀ ਇਨ੍ਹਾਂ ਸੱਤ ਦੇਸ਼ਾਂ ਵਿੱਚੋਂ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਗਿਆ।

ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ

ਕੁਝ ਸਮੇਂ ਉਪਰੰਤ ਉਪਰੋਕਤ ਕਨੂੰਨਾਂ ਦਾ ਵਿਸਥਾਰ ਕੀਤਾ ਗਿਆ ਤੇ ਇਸ ਵਿੱਚ ਨਸ਼ਾ ਤਸਕਰੀ ਨੂੰ ਅਪਰਾਧ ਵਿੱਚ ਗਿਣਨਾ, ਮੈਂਬਰਸ਼ਿਪ ਤੋਂ ਰਹਿਤ ਮੁਲਕਾਂ ਦੇ ਮਾਮਲੇ ਸੁਲਝਾਉਣਾ, ਅੰਤਰਰਾਸ਼ਟਰੀ ਪੱਤਰਕਾਰਾਂ ਨੂੰ ਨਿਸ਼ਾਨਾ ਨਾ ਬਣਾਉਣਾ ਸ਼ਾਮਲ ਕੀਤਾ ਗਿਆ । 

ਅੰਤਰਰਾਸ਼ਟਰੀ ਅਦਾਲਤ “ਰੋਮ ਬਣਤਰ” :
ਇਟਲੀ ਦੇ ਸ਼ਹਿਰ ਰੋਮ ਵਿਖੇ 1998 ਦੀ ਲੰਬੀ ਪ੍ਰਕਿਰਿਆ ਵਿੱਚ ਚਾਰ ਤਰਾਂ ਦੇ ਅਪਰਾਧਾਂ ਨੂੰ ਗਿਣਿਆ ਗਿਆ ਤੇ ਇਨ੍ਹਾਂ ਖਿਲਾਫ ਚਾਰ ਤਰਾਂ ਦੇ ਕਾਨੂੰਨ ਬਣਾਏ ਗਏ। ਇਸਨੂੰ “ਰੋਮ ਬਣਤਰ”(rome statue of international criminal court) ਦਾ ਨਾਮ ਦਿੱਤਾ ਗਿਆ। ਇਹ ਉਹ ਮਸਲੇ ਸਨ, ਜਿਨਾਂ ਦਾ ਸੰਬੰਧ ਦੇਸ਼ ਦੇ ਅੰਦਰੂਨੀ ਸਿਸਟਮ ਨਾਲ ਨਾ ਹੋ ਕੇ, ਦੂਸਰੇ ਦੇਸ਼ਾਂ ਨਾਲ ਸੀ। ਉਦਾਹਰਣ ਦੇ ਤੌਰ’ਤੇ ਦੂਸਰੇ ਦੇਸ਼ ਦੀ ਸੀਮਾ ਵਿੱਚ ਘੁਸਪੈਠ ਕਰਨੀ ਜਾਂ ਉਸਦੇ ਰਾਜਨੀਤਕ, ਧਾਰਮਿਕ, ਸਮਾਜਿਕ, ਮਿਲਿਟਰੀ, ਆਰਥਿਕ ਜਾਂ ਕਿਸੇ ਵੀ ਹੋਰ ਮਾਮਲੇ ਵਿਚ ਦਖ਼ਲ ਅੰਦਾਜ਼ੀ ਕਰਨੀ। ਇਨ੍ਹਾਂ ਨੂੰ ਹੇਠ ਦੱਸੇ ਗਏ ਗਰੁੱਪਾਂ ਵਿੱਚ ਵੰਡਿਆ ਗਿਆ ਹੈ: 

1. ਨਸਲੀ ਖਾਤਮਾ/ਨਸਲੀ ਹਮਲੇ
2. ਜੰਗ ਮੌਕੇ ਆਮ ਨਾਗਰਿਕਾਂ ਉਤੇ ਤਸ਼ੱਦਦ 
3.ਅਨਮਨੁਖੀ ਵਿਹਾਰਕ
4.ਗੁੱਸੇ ਕਾਰਣ ਮਨੁੱਖੀ ਸੰਨਹਾਰ

ਲੋਕਤੰਤਰ ਦੇ ਚੌਥੇ ਥੰਮ ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

1.ਨਸਲੀ ਖਾਤਮਾ/ਨਸਲੀ ਹਮਲੇ :
ਰੋਮ ਬਣਤਰ ਦੇ ਇਸ ਕਾਨੂੰਨ ਵਿੱਚ ਨਸਲਵਾਦ ਦੇ ਖਿਲਾਫ ਹੋਣ ਵਾਲਿਆਂ ਹਮਲਿਆਂ ’ਤੇ ਉਸ ਤਹਿਤ ਹੋਣ ਵਾਲੇ ਜਾਨੀ, ਮਾਲੀ ਤੇ ਮਾਨਸਿਕ, ਧਰਮ ਨਾਲ ਸੰਬੰਧਿਤ ਹੋਰ ਕਈ ਤਰਾਂ ਦੇ ਨੁਕਸਾਨ ਦਾ ਉਲੇਖ ਆਉਂਦਾ ਹੈ। ਇਸਨੂੰ ਅੰਗਰੇਜ਼ੀ ਵਿਚ genocide ਕਿਹਾ ਜਾਂਦਾ ਹੈ। ਇਸ ਸ਼ਬਦ ਦਾ ਸਭ ਤੋਂ ਪਹਿਲਾਂ 1944 ਵਿੱਚ ਪ੍ਰਯੋਗ ਕੀਤਾ ਗਿਆ। ਇਹ ਧਾਰਾ 2 ਆਰਟੀਕਲ ਦੇ ਤਹਿਤ ਦਰਜ ਕੀਤਾ ਗਿਆ ਕਾਨੂੰਨ ਹੈ। ਜਿਹੜਾ 1948 ਵਿੱਚ ਨਸਲੀ ਹਮਲਿਆਂ ਨੂੰ ਬਚਾਉਣ ਤੇ ਸਜਾਵਾਂ ਵਾਸਤੇ ਉਲੀਕਿਆ ਗਿਆ ਸੀ। ਇਸ ਦੀਆਂ ਨੇੜਲੀਆਂ ਉਦਾਹਰਣਾਂ ਵਿੱਚੋਂ ਕੁਝ ਇਸ ਤਰਾਂ ਹਨ-

. ਮਿਆਂਮਾਰ ਦੇ ਰੋਹੰਗੀਆ ਕਬੀਲੇ ਉਤੇ ਹਮਲਾ, ਕੰਧਾਰ ਹਵਾਈ ਜਹਾਜ਼ ਹਾਈਜੈੱਕ ਮਾਮਲਾ, ਵਰਗ ਟਰੇਡ ਸੈਂਟਰ ’ਤੇ ਹਮਲਾ, ਨਿਊਜ਼ੀਲੈਂਡ ਦੇ ਕਰਾਇਸਟਚਰਚ ਦੀ ਇੱਕ ਮਸੀਤ ’ਤੇ ਹਮਲਾ।
. 2011-13 ਤੱਕ ਦੱਖਣੀ ਸੂਡਾਨ ਵਿੱਚ ਦੋ ਮਜ਼ਹਬਾਂ ਵਿੱਚਕਾਰ ਖ਼ਾਨਾਜੰਗੀ
. ਸੀਰੀਆ ਵਿੱਚ ਇਸਾਈਆਂ ਤੇ ਯਹੂਦੀਆਂ ਵਿੱਚਕਾਰ ਤਕਰਾਰ ’ਤੇ ਹਮਲੇ
. ਅਫ਼ਰੀਕਾ ਵਿੱਚ ਇਸਲਾਮਿਕ ਸੰਗਠਨ ਤੇ ਇਸਾਈਆਂ ਵਿਚਕਾਰ ਟਕਰਾਅ

ਇਨ੍ਹਾਂ ਸਾਰਿਆਂ ਮਸਲਿਆਂ ਵਿੱਚ ਦੋਨਾਂ ਧਿਰਾਂ ਦੇ ਭਾਗੀਦਾਰੀਆਂ ਤੋਂ ਇਲਾਵਾ ਲੱਖਾਂ ਨਿਰਦੋਸ਼ ਅਤੇ ਨਿਹੱਥੇ ਮਾਸੂਮ ਲੋਕਾਂ ਦੀਆਂ ਜਾਨੀ ਨੁਕਸਾਨਾਂ ਦੇ ਨਾਲ-ਨਾਲ, ਮਾਲੀ ਪਰਿਵਾਰਿਕ ਤੇ ਹੋਰ ਕਈ ਤਰਾਂ ਦਾ ਨੁਕਸਾਨ ਹੋਇਆ। ਇਨ੍ਹਾਂ ਵਿੱਚੋਂ ਕੁਝ ਕੁ ਮੁਲਕਾਂ ਵਿੱਚ ਅੰਤਰਰਾਸ਼ਟਰੀ ਉਚਤਮ ਅਦਾਲਤ ਨੇ ਦਖਲ ਦੇ ਕੇ ਮਸਲਿਆਂ ਦਾ ਸੁਖਾਵਾਂ ਹੱਲ ਕੱਢਣ ਵਿੱਚ ਵੀ ਮਦਦ ਕੀਤੀ ।

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

2. ਜੰਗ ਮੌਕੇ ਆਮ ਨਾਗਰਿਕਾਂ ਉੱਤੇ ਤਸ਼ੱਦਦ:
ਲੱਗਭਗ ਹਰ ਮੁਲਕ ਦੀ ਆਪਸੀ ਜੰਗ ਵਿੱਚ ਇਨ੍ਹਾਂ ਦੇਸ਼ਾਂ ਦੇ ਬੇਕਸੂਰ ਨਾਗਰਿਕਾਂ ਦਾ ਬੇਤਹਾਸ਼ਾ ਨੁਕਸਾਨ ਹੁੰਦਾ ਆਇਆ ਹੈ। ਮੁਗਲ ਸ਼ਾਸਕ ਨਾਦਰ ਸ਼ਾਹ ਤੇ ਬਾਬਰ ਦੀ ਹੀ ਉਦਾਹਰਣ ਲੈ ਲਵੋ। ਸਿਕੰਦਰ ਅਤੇ ਪੋਰਸ ਦਾ ਯੁੱਧ ਹੀ ਗਿਣ ਲਵੋ। ਇਨ੍ਹਾਂ ਸਾਰਿਆਂ ਦੇ ਭਾਰਤ ਉਤੇ ’ਤੇ ਹੋਰ ਕਈ ਮੁਲਕਾਂ ਉਤੇ ਹਮਲਾ ਕਰਨ ਵੇਲੇ, ਜਿਹੜੀ ਆਮ ਜਨਤਾ ਰਸਤੇ ਵਿੱਚ ਆਂਉਂਦੀ ਸੀ, ਉਸ ਦੀ ਲੁੱਟ ਖਸੁੱਟ ਤੋਂ ਇਲਾਵਾ ਉਨ੍ਹਾਂ ਉਤੇ ਤਰਾਂ ਤਰਾਂ ਦੇ ਤਸ਼ੱਦਦ ਅਤੇ ਔਰਤਾਂ ਨਾਲ ਜਬਰਜ਼ਨਾਹ ਜਿਹੇ ਅਨਮਨੁੱਖੀ ਵਤੀਰੇ ਕੀਤੇ ਜਾਂਦੇ ਸਨ। ਬਹੁਤ ਸਾਰੀ ਜਨਤਾ ਨੂੰ ਨਾਜਾਇਜ਼ ਹੀ ਬੰਦੀ ਬਣਾ ਲਿਆ ਜਾਂਦਾ ਸੀ ਅਤੇ ਜੇਲਾਂ ਵਿੱਚ ਬੰਦ ਕਰਕੇ ਅੱਖਾਂ, ਕੱਢ ਲੈਣੀਆਂ, ਸੜਦੇ ਬਲ਼ਦੇ ਪਾਣੀ ਵਿੱਚ ਡੁਬੋਣਾ, ਰੇਤ ਰੇਤ ਕੇ ਗਲਾ ਕੱਟਣਾ ਆਦਿ ਜਿਹੇ ਹਜ਼ਾਰਾਂ ਅਨਮਨੁੱਖੀ ਤਸ਼ੱਦਦ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਜੰਗ ਵਿੱਚ ਰਸਾਇਣਿਕ ਤੇ ਜੈਵਿਕ ਪਦਾਰਥ ਵੀ ਇਸਤੇਮਾਲ ਕੀਤੇ ਜਾਂਦੇ ਸਨ, ਜਿਨਾਂ ਨਾਲ ਦੁਸ਼ਮਨ ਦੇਸ਼ ਦਾ ਵੱਧ ਤੋਂ ਵੱਧ ਜਾਨੀ ਨੁਕਸਾਨ ਕੀਤਾ ਜਾਂਦਾ ਸੀ।

ਰਸਾਇਣਕ ਵਿੱਚ ਪਰਮਾਣੂ ਹਮਲਾ (ਹੀਰੋਸ਼ੀਮਾ ਤੇ ਨਾਗਾਸਾਕੀ -ਜਾਪਾਨ) ਇੱਕ ਵੱਡੀ ਉਦਾਹਰਣ ਹੈ ਤੇ ਜੈਵਿਕ ਵਿੱਚ ਕਈਆਂ ਦੇਸ਼ਾਂ ਵਿੱਚ ਦੁਸ਼ਮਨ ਮੁਲਕ ਵਲੋਂ ਪਾਰਸਲ ਆਦਿ ਦੇ ਜ਼ਰੀਏ, ਕੁਝ ਅਜਿਹੇ ਜੀਵਾਣੂ ਭੇਜੇ ਗਏ। ਜਿਨਾਂ ਨੇ ਫੈਲਕੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ, ਜਿਵੇਂ ਅੱਜਕਲ ਕੁਝ ਲੋਕ ਕੋਰੋਨਾ ਨੂੰ ਚੀਨ ਵੱਲੋਂ ਤਿਆਰ ਕੀਤਾ ਤੇ ਫੈਲਾਇਆ ਵਿਸ਼ਾਣੂ ਕਹਿ ਰਹੇ ਹਨ। ਇਸ ਸਭ ਕੁਝ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਅਪਰਾਧਿਕ ਮਾਮਲਿਆਂ ਦੀ ਕੋਰਟ ਨੇ ਕਾਨੂੰਨ ਬਣਾਏ, ਜੋ ਮਨੁਖਤਾ ਲਈ ਸ਼ਾਂਤੀ, ਸਵੈ ਮਾਣ ਤੇ ਬਰਾਬਰਤਾ ਨੂੰ ਬਰਕਰਾਰ ਰੱਖਣ ਦਾ ਕੰਮ ਕਰਦੇ ਹਨ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

3. ਅਨਮਨੁੱਖੀ ਵਤੀਰਿਆਂ ਤੇ ਰੋਕ:
ਇਹ ਅੰਤਰਰਾਸ਼ਟਰੀ ਪੱਧਰ ਦੇ ਉਹ ਅਪਰਾਧ ਹਨ, ਜਿੰਨਾਂ ਵਿੱਚ ਨਸਲੀ ਵਿਤਕਰਾ, ਨਸਲੀ ਸੰਹਾਰ, ਔਰਤਾਂ ਨਾਲ ਜਬਰ-ਜ਼ਨਾਹ, ਨਾਜਾਇਜ਼ ਜ਼ੁਲਮ ਤੇ ਬੇਕਸੂਰਾਂ ਨੂੰ ਸਜ਼ਾਵਾਂ, ਇਨਸਾਨੀ ਹੱਕਾਂ ਨਾਲ ਬੇਇੰਨਸਾਫੀ, ਆਮ ਮਸਲਿਆਂ ਵਿੱਚ ਬੇਇੰਸਾਫੀ, ਜੇਲ ਦੀ ਸਜ਼ਾ, ਲੋਕਾਂ ਨੂੰ ਅਗਵਾਹ ਕਰਵਾ, ਅੱਤਵਾਦ, ਵੱਡੀ ਪੱਧਰ ’ਤੇ ਨੁਕਸਾਨ ਕਰਨ ਲਈ ਹਥਿਆਰਾਂ ਦੀ ਜਖੀਰਾਗਰਦੀ, ਇੰਨਸਾਨੀ ਬੰਬ ਤੇ ਇਨਸਾਨੀ ਬੰਬਾਂ ਸਮੇਤ ਦਸਤੇ ਤਿਆਰ ਕਰਨੇ। ਇਨ੍ਹਾਂ ਸਾਰੇ ਅਪਰਾਧਾਂ ਦੀਆਂ ਉਦਾਹਰਣਾਂ, ਅਸੀਂ ਸਾਰੇ ਆਏ ਦਿਨ ਦੇਖਦੇ,ਪੜ੍ਹਦੇ ਅਤੇ ਸੁਣਦੇ ਰਹਿੰਦੇ ਹਾਂ। ਸਾਡੇ ਗਵਾਂਡੀ ਮੁਲਕ ਦੀਆਂ ਅਜਿਹੀਆਂ ਹਰਕਤਾਂ ਤੋਂ ਅਸੀਂ ਸਾਰੇ ਜਾਣੂ ਹਾਂ। ਅਜਿਹੇ ਅਪਰਾਧਾਂ ਨੂੰ ਵੀ ਅੰਤਰਰਾਸ਼ਟਰੀ ਅਦਾਲਤ ਵਿੱਚ ਵਿਚਾਰਿਆ ਜਾਂਦਾ ਹੈ।

4. ਵਿਅਕਤੀਗਤ ਮਨੋਰਥ ਪੂਰਤੀ ਲਈ/ਗੁੱਸੇ ਕਾਰਣ ਨਰਸੰਹਾਰ:
ਇਸ ਦੀ ਵੱਡੀ ਉਦਾਹਰਣ ਇਤਿਹਾਸ ਵਿੱਚੋਂ, ਸਿਕੰਦਰ ਦੀ ਵਿਸ਼ਵ ਜਿੱਤ ਦੀ ਲਾਲਸਾ ਨੂੰ ਕਹਿ ਸਕਦੇ ਹਾਂ। ਉਸਦੀ ਇਸ ਲਾਲਸਾ ਨੇ ਅੱਧੇ ਤੋਂ ਵੱਧ ਸੰਸਾਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਸੀ ਅਤੇ ਲੱਖਾਂ ਬੇ ਕਸੂਰ ਜਾਨਾਂ ਲੈਣ ਦਾ ਗੁਨਹਗਾਰ ਬਣਿਆ ਸੀ। ਇਸ ਅਪਰਾਧ ਵਿੱਚ ਦੂਸਰੇ ਦੇਸ਼ ’ਤੇ ਫੌਜ ਦੁਆਰਾ ਹਮਲਾ ਕਰਨਾ, ਚੋਰੀ ਜਾਂ ਧੋਖੇ ਨਾਲ ਇਲਾਕਾ ਦੱਬ ਲੈਣਾ, ਫੌਜੀ ਇਸਤੇਮਾਲ ਨਾਲ ਰਸਤੇ ਬੰਦ ਕਰ ਦੇਣੇ, ਇਸ ਕਾਨੂੰਨ ਵਿੱਚ ਆਉਂਦੇ ਹਨ। 1971 ਵਿੱਚ ਚੀਨ ਦੁਆਰਾ ਭਾਰਤ ਦੇ ਵੱਡੇ ਇਲਾਕੇ ਨੂੰ ਆਪਣੇ ਕਬਜ਼ੇ ਹੇਠਾਂ ਲੈਣਾ ਇਸਦੀ ਇਕ ਉਦਾਹਰਣ ਹੈ। ਸੋ ਅੰਤਰਰਾਸ਼ਟਰੀ ਅਦਾਲਤ ਇਸ ਵਿੱਚ ਦਖ਼ਲ ਦੇ ਕੇ ਇਸ ਦਾ ਹੱਲ ਕੱਢ ਸਕਦੀ ਹੈ, ਬਸ਼ਰਤੇ, ਸੀਮਾ ਰੇਖਾ ਦਾ ਵਾਜਿਬ ਪ੍ਰਮਾਣ ਹੋਵੇ।
ਸੋ ਅੰਤਰਰਾਸ਼ਟਰੀ ਨਿਆਂ ਦਿਵਸ ਮਨਾਉਣ ਦਾ ਮਕਸਦ ਤਾਂ ਹੀ ਪੂਰਾ ਹੋਵੇਗਾ, ਜੇ ਹਰ ਮੁਲਕ ਦੀ ਸਰਕਾਰ ਤੇ ਵਿਸ਼ਵਵਿਆਪੀ ਅਦਾਲਤ ਆਪੋ-ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣਗੇ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ    


rajwinder kaur

Content Editor

Related News