ਵਿਸ਼ਵ ਧਰਤੀ ਦਿਵਸ ਤੇ ਵਿਸ਼ੇਸ
Wednesday, Jun 27, 2018 - 05:00 PM (IST)

ਧਰਤੀ ਦੀ ਸੁੰਦਰਤਾ ਹਰੇ ਭਰੇ ਬਾਗ, ਬਗੀਚੇ, ਹਰ ਪਾਸੇ ਹਰਿਆਲੀ, ਫੁੱਲਾਂ ਨਾਲ ਲੱਦੀਆਂ ਟਾਹਣੀਆਂ ਨਾਲ ਬਣਦੀ ਹੈ।ਇਹ ਸਾਰੀ ਸੁੰਦਰਤਾ ਅਪ੍ਰੈਲ ਮਹੀਨੇ ਦੇਖਣ ਨੂੰ ਮਿਲਦੀ ਹੈ।ਵਿਸ਼ਵ ਧਰਤੀ ਦਿਵਸ 22 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ।ਇਹ ਦਿਵਸ ਮਨੁੱਖ ਵਲੋਂ ਆਪ ਪੈਦਾ ਕੀਤੇ ਹੋਏ ਖਤਰਿਆਂ ਨੂੰ ਟਾਲਣ ਲਈ ਇਕ ਸੁਨੇਹਾ ਹੈ।ਮਨੁੱਖ ਵਲੋਂ ਕੁਦਰਤੀ ਸਾਧਨਾਂ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਜਾ ਰਿਹਾ ਹੈ।ਮਨੁੱਖ ਨੇ ਆਪਣੇ ਲਾਲਚ ਕਾਰਨ ਧਰਤੀ ਨੂੰ ਬੰਜਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।ਇਸੇ ਕਾਰਨ ਵਿਸ਼ਵ ਧਰਤੀ ਦਿਵਸ ਲੋਕਾਂ ਨੂੰ ਸੰਭਲਣ ਦਾ ਸੰਦੇਸ਼ ਦਿੰਦਾ ਹੈ।ਸ਼ੁਰੂ ਵਿਚ ਇਹ ਦਿਨ 21 ਮਾਰਚ 1970 ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਬਾਅਦ ਵਿਚ ਸਯੁੰਕਤ ਰਾਸ਼ਟਰ ਸੰਘ ਦੇ ਸੈਨੇਟਰ ਰੀਅਲਾਰਡ ਨੈਸ਼ਨਲ ਨੇ ਵਿਸ਼ਵ ਧਰਤੀ ਦਿਵਸ 22 ਅਪ੍ਰੈਲ 1970 ਨੂੰ ਮਨਾਉਣ ਦਾ ਐਲਾਨ ਕੀਤਾ।ਇਸ ਦਿਵਸ ਨੂੰ ਮਨਾਏ ਜਾਣ ਦਾ ਉਦੇਸ਼ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਕਿ ਜੀਵ ਜੰਤੂਆਂ, ਵੱਖ-ਵੱਖ ਤਰ੍ਹਾਂ ਦੀ ਬਨਸਪਤੀ ਅਤੇ ਪਾਣੀ ਦੀ ਸੰਭਾਲ ਲਈ ਯਤਨਸ਼ੀਲ ਹੋਣ।ਪਹਿਲਾਂ ਵਿਸ਼ਵ ਧਰਤੀ ਦਿਵਸ 1970 ਵਿਚ ਵਾਤਾਵਰਨ ਚਿੰਤਾ ਨੂੰ ਮੁੱਖ ਰੱਖ ਕੇ ਅਮਰੀਕਾ ਵਿਚ ਮਨਾਇਆ ਗਿਆ ਸੀ।ਇਸ ਕਾਨਫਰੰਸ ਵਿਚ ਵੀਹ ਲੱਖ ਅਮਰੀਕਨ ਲੋਕਾਂ ਨੇ ਭਾਗ ਲਿਆ।ਜਿਸ ਵਿਚ ਹਰ ਵਰਗ ਅਮਰੀਕਨ ਲੋਕ ਇਕੱਠੇ ਹੋਏ।ਉਸ ਵੇਲੇ ਤੋਂ ਹੋਈ ਸ਼ੁਰੂਆਤ ਅੱਜ ਹਰ ਦੇਸ਼ ਤੱਕ ਫੈਲ ਚੁੱਕੀ ਹੈ।ਅੱਜ 47 ਤੋਂ ਸਾਲ ਬੀਤਣ ਬਾਅਦ ਲੋਕ ਇਸ ਦਿਵਸ ਨੂੰ ਸਾਂਝੇ ਰੂਪ ਵਿਚ ਮਨਾਉਂਦੇ ਹਨ।ਵਿਸ਼ਵ ਧਰਤੀ ਦਿਵਸ ਮਨਾਉਣ ਦਾ ਮੁੱਖ ਕਾਰਨ ਵਾਤਾਵਰਨ ਪ੍ਰਤੀ ਮਨੁੱਖ ਵਤੀਰੇ ਵਿਚ ਸੁਧਾਰ ਕਰਨਾ ਹੈ।ਕਿਉਂਕਿ ਮਨੁੱਖ ਵਲੋਂ ਸਿਰਜੀਆਂ ਮਸ਼ੀਨਾਂ, ਕਾਰਖਾਨਿਆਂ, ਵੱਡੀਆਂ_ ਵੱਡੀਆਂ ਇਮਾਰਤਾਂ, ਵੱਖ-ਵੱਖ ਤਰ੍ਹਾਂ ਦੇ ਆਵਾਜਾਈ ਦੇ ਸਾਧਨਾਂ ਆਦਿ ਵਲੋਂ ਪੈਦਾ ਕੀਤੇ ਗਏ ਪ੍ਰਦੂਸ਼ਣ ਨੇ ਧਰਤੀ ਉੱਪਰ ਰਹਿੰਦੇ ਸਾਰੇ ਜੀਵਾਂ ਲਈ ਖਤਰੇ ਖੜ੍ਹੇ ਕਰ ਦਿੱਤੇ ਹਨ।ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਡੂੰਘਾ ਹੋ ਚੁੱਕਿਆ ਹੈ।ਪਾਣੀ ਤੇ ਸ਼ੁੱਧ ਹਵਾ ਦੀ ਉਪਲੱਭਪਤਾ ਪਰਤ ਹਰ ਪ੍ਰਜਾਤੀ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਦਾ ਸਭ ਤੋਂ ਵੱਡਾ ਕਾਰਨ ਬੇਰੋਕ ਵਧ ਰਹੀ ਆਬਾਦੀ ਹੈ।ਧਰਤੀ ਦੇ ਪ੍ਰਦੂਸ਼ਣ ਅਤੇ ਪਾਣੀ ਦੀ ਘਾਟ ਤੇ ਸਵੱਛਤਾ ਪ੍ਰਤੀ ਖਤਰੇ ਦੀਆਂ ਘੰਟੀਆਂ ਪੂਰੇ ਜ਼ੋਰ ਨਾਲ ਵੱਜ ਰਹੀਆਂ ਹਨ ਪਰ ਵੱਖ-ਵੱਖ ਸਮੇਂ ਦੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਕੰਨ ਬੰਦ ਕੀਤੇ ਹੋਏ ਹਨ।ਇਸ ਸਭ ਕੁੱਝ ਦੀ ਜਿੰਮੇਵਾਰੀ ਇਕ ਦੂਜੇ ਤੇ ਸੁੱਟ ਕੇ ਰਾਜਨੀਤੀ ਦੀ ਖੇਡ ਖੇਡੀ ਜਾਂਦੀ ਹੈ।ਕੁਦਰਤੀ ਸਾਧਨਾਂ ਨੂੰ ਬਹੁਤ ਦੀ ਬੇਰਹਿਮੀ ਨਾਲ ਖਤਮ ਕੀਤਾ ਜਾ ਰਿਹਾ ਹੈ।ਜਿੱਥੇ ਪਛੜੇ ਦੇਸ਼ਾਂ ਵਿਚ ਲਗਾਤਾਰ ਵਧ ਰਹੀ ਆਬਾਦੀ ਕੁਦਰਤੀ ਸੋਮਿਆਂ ਤੇ ਭਾਰੀ ਹੈ।ਉੱਥੇ ਵਿਕਸਿਤ ਦੇਸ਼ਾਂ ਵਿਚ ਮਸ਼ੀਨਰੀ ਹੱਦਾਂ ਪਾਰ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੀ ਹੈ।ਧਰਤੀ ਦੇ ਸਾਰੇ ਸੋਮਿਆਂ ਨੂੰ ਡਕਾਰ ਕੇ ਮਨੁੱਖ ਵਲੋਂ ਜਿਹੜਾ ਵਿਕਾਸ ਕੀਤਾ ਜਾ ਰਿਹਾ ਹੈ ਉਹ ਉਸ ਤਰ੍ਹਾਂ ਹੈ ਜਿਵੇਂ ਉਸੇ ਟਾਹਣੀ ਨੂੰ ਕੱਟਣਾ ਜਿਸ ਉਪਰ ਮਨੁੱਖ ਆਪ ਬੈਠਾ ਹੈ।
ਵਿਸ਼ਵ ਧਰਤੀ ਦਿਵਸ ਉਪਰੋਕਤ ਸਾਰੀਆਂ ਗੱਲਾਂ ਨੂੰ ਆਮ ਲੋਕਾਂ ਦੇ ਧਿਆਨ ਵਿਚ ਲਿਆਉਣ ਲਈ ਮਨਾਇਆ ਜਾਂਦਾ ਹੈ।ਇਸ ਲਈ ਸਾਨੂੰ 22 ਅਪ੍ਰੈਲ ਵਿਸ਼ਵ ਧਰਤੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।ਹਰ ਵਿਅਕਤੀ ਨੂੰ ਇਸ ਦਿਨ ਹੀ ਨਹੀਂ ਜਦੋਂ ਵੀ ਸਮਾਂ ਮਿਲੇ ਧਰਤੀ ਤੇ ਪੌਂਦੇ ਲਗਾ ਕੇ ਇਸ ਚੰਗੇ ਕੰਮ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਆਪਣੇ ਤੇ ਬੱਚਿਆਂ ਦੇ ਜਨਮ ਦਿਨ ਕੇਕ ਕੱਟ ਕੇ ਨਹੀਂ ਸਗੋਂ ਪੌਦੇ ਲਗਾ ਕੇ ਤੇ ਉਹਨਾਂ ਦੀ ਦੇਖਭਾਲ ਕਰਕੇ ਮਨਾਉਣੇ ਚਾਹੀਦੇ ਹਨ ਤਾਂ ਕਿ ਹਵਾ, ਪਾਣੀ ਤੇ ਮਿੱਟੀ ਦਾ ਕੁਦਰਤੀ ਤੌਰ ਤੇ ਸੰਤੁਲਨ ਬਣਿਆ ਰਹੇ।ਇਸ ਦਿਨ ਸਕੂਲਾਂ, ਕਾਲਜਾਂ ਤੇ ਸਿੱਖਿਅਤ ਸੰਸਥਾਵਾਂ ਵਿਚ ਵਿਸ਼ਵ ਧਰਤੀ ਦਿਵਸ ਸੰਬੰਧੀ ਰੈਲੀਆਂ, ਭਾਸ਼ਣ, ਪੋਸਟਰ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ।ਹਰ ਕੰਮਪੈਕਸ ਵਿਚ ਜਿੰਨੇ ਵੀ ਬੂਟੇ ਲੱਗ ਸਕਣ ਲਗਾਉਣੇ ਚਾਹੀਦੇ ਹਨ ਅਤੇ ਪਹਿਲੇ ਲੱਗੇ ਬੂਟਿਆਂ ਦੀ ਸਾਂਭ_ਸੰਭਾਲ ਲਈ ਵੀ ਉਪਰਾਲੇ ਕਰਨੇ ਚਾਹੀਦੇ ਹਨ।ਪਾਰਕਾਂ ਨੂੰ ਸਾਫ ਸੁਥਰੇ ਬਣਾਉਣਾ ਚਾਹੀਦਾ ਹੈ।ਨਹਿਰਾਂ, ਦਰਿਆਵਾਂ ਅਤੇ ਹੋਰ ਵਗਦੇ ਪਾਣਿਆਂ ਵਿਚ ਪਲਾਸਟਿਕ, ਕੂੜਾ ਜਾਂ ਜਿਹੜੇ ਲੋਕ ਧਾਰਮਿਕ ਕਾਰਜਾਂ ਤੋਂ ਬਾਅਦ ਸਮੱਗਰੀ ਪਾਣੀ ਵਿਚ ਵਹਾਉਂਦੇ ਹਨ, “ਉਹਨਾ ਨੂੰ ਇਹਨਾਂ ਬਾਰੇ ਲਾਭ ਤੇ ਹਾਨੀਆਂ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ।ਹੋਰ ਵੀ ਚੰਗਾ ਹੋਵੇ ਜੇ ਕਿ ਸਾਰੇ ਪ੍ਰਣ ਕਰਨ ਕਿ ਵਿਸ਼ਵ ਧਰਤੀ ਦਿਵਸ ਵਾਲੇ ਦਿਨ ਪੈਦਲ ਜਾਂ ਪ੍ਰਦੂਸ਼ਿਤ ਰਹਿਤ ਸਵਾਰੀ ਕੀਤੀ ਜਾਵੇ ਤਾਂ ਕਿ ਇਸ ਦਿਨ (ਕਾਰਬਨ) ਪ੍ਰਦੂਸ਼ਣ ਘੱਟ ਤੋਂ ਘੱਟ ਹੋਵੇ ਜਿਸ ਨਾਲ ਵਾਤਾਵਰਨ ਨੂੰ ਅਸੰਤੁਲਨ ਹੋਣ ਤੋਂ ਬਚਾਇਆ ਜਾ ਸਕੇ ਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਸਾਫ-ਸੁਥਰੇ ਵਾਤਾਵਰਨ ਦਾ ਆਨੰਦ ਮਾਣ ਸਕਣ।
ਗੁਰਜਤਿੰਦਰ ਪਾਲ ਸਿੰਘ ਸਾਧੜਾ
ਸ.ਸ. ਮਾਸਟਰ ਸ.ਹ.ਸ ਮਟੌਰ (ਅ.ਪ.ਸ)
ਮੋ: 9463148284