ਜਦੋਂ ਚੂਹੇ ਨੂੰ ਮਿਲਿਆ ਵੀਰਤਾ ਪੁਰਸਕਾਰ (ਵੀਡੀਓ)

10/03/2020 5:54:44 PM

ਜਲੰਧਰ (ਬਿਊਰੋ)– ਹੁਣ ਤੱਕ ਲੋਕਾਂ ਨੂੰ ਸੋਨ ਤਮਗਾ ਹਾਸਲ ਕਰਦੇ ਤੁਸੀਂ ਖੂਬ ਦੇਖਿਆ ਹੋਵੇਗਾ। ਕਿਸੇ ਨੂੰ ਆਪਣੀ ਹਿੰਮਤ ਸਦਕਾ ਵੀਰਤਾ ਪੁਰਸਕਾਰ ਅਤੇ ਕਿਸੇ ਵਿਸ਼ੇਸ਼ ਖੇਤਰ 'ਚ ਆਪਣੇ ਬੇਹਤਰੀਨ ਪ੍ਰਦਰਸ਼ਨ ਲਈ ਸਨਮਾਨ ਮਿਲਦਾ ਰਿਹਾ ਹੈ। ਪਰ ਹਾਲ ਹੀ ਵਿੱਚ ਇੱਕ ਚੂਹੇ ਨੂੰ ਉਸ ਦੀ ਬਹਾਦਰੀ ਲਈ ਸੋਨ ਤਮਗੇ ਨਾਲ ਸਨਮਾਨਿਤ ਕੀਤਾ ਗਿਆ। ਉਸ ਚੂਹੇ ਦਾ ਨਾਂ ਹੈ ਮਗਾਵਾ। ਦਰਅਸਲ ਕੰਬੋਡੀਆ 'ਚ ਜ਼ਿੰਦਗੀ ਬਚਾਉਣ ਦੇ ਬਦਲੇ 'ਚ ਇਹ ਪੁਰਸਕਾਰ ਦਿੱਤਾ ਗਿਆ ਹੈ। ਕੰਬੋਡੀਆ ਜਿਥੇ ਸਾਲ 1975 ਤੋਂ ਲੈਕੇ 1979 ਤਕ ਬਹੁਤ ਭਿਆਨਕ ਨਸਲਕੁਸ਼ੀ ਹੋਈ ਸੀ। ਜਿਸ ਚ ਲੱਗਭਗ 1.5 ਤੋਂ 2 ਮਿਲੀਅਨ ਲੋਕ ਮਾਰੇ ਗਏ ਸਨ। ਇਹ ਨਸਲ ਕੁਸ਼ੀ ਖਮੇਰ ਰੂਜ਼ ਦੀ ਸੱਤਾ 'ਚ ਹੋਈ। ਕਿਉਂਕਿ ਪੋਲ ਪੋਟ ਅਤੇ ਖਮੇਰ ਰੂਜ਼ ਨੂੰ Communist Party of China ਦਾ ਸਹਿਯੋਗ ਸੀ। ਸੋ ਕੰਬੋਡੀਆ ਵਿਸ਼ਵ ਯੁੱਧ ਦੀ ਦੌੜ ਵਿੱਚ ਵੀ ਸ਼ਾਮਿਲ ਰਿਹਾ ਹੈ। 

ਪਰ ਹੁਣ ਸਵਾਲ ਉੱਠਦਾ ਹੈ ਅਖੀਰ ਮਗਾਵਾ ਨੂੰ ਸੋਨ ਤਮਗਾ ਕਿਸ ਲਈ ਦਿੱਤਾ ਗਿਆ। ਵਿਸ਼ਵ ਯੁੱਧ ਦੌਰਾਨ ਕੰਬੋਡੀਆ 'ਚ ਜਗ੍ਹਾ- ਜਗ੍ਹਾ ਬਾਰੂਦੀ ਸੁਰੰਗਾਂ ਵਿਛਾਈਆਂ ਗਈਆਂ ਸਨ। ਯੁੱਧ ਬੇਸ਼ਕ ਖ਼ਤਮ ਹੋ ਗਿਆ ਪਰ ਉਹਨਾਂ ਬਾਰੂਦੀ ਸੁਰੰਗਾਂ ਨੂੰ ਨਸ਼ਟ ਨਹੀਂ ਕੀਤਾ ਗਿਆ। ਇੱਕ ਅੰਦਾਜ਼ੇ ਮੁਤਾਬਕ ਅਜੇ ਵੀ ਕੰਬੋਡੀਆ 'ਚ 80 ਮਿਲੀਅਨ ਬਾਰੂਦੀ ਸੁਰੰਗਾਂ ਐਕਟਿਵ ਹਨ।  ਜਿਸ ਕਾਰਨ ਪਿਛਲੇ ਕੁੱਝ ਦਹਾਕਿਆਂ ਤੋਂ ਇਹਨਾਂ ਕਰਕੇ 40000 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਕਿਉਂਕਿ ਪਹਾੜੀ ਇਲਾਕਿਆਂ 'ਚ ਜਦੋਂ ਲੋਕ ਘੁੰਮਣ ਲਈ ਜਾਂਦੇ ਹਨ ਤਾਂ ਇਹਨਾਂ ਸੁਰੰਗਾਂ ਦੇ ਸੰਪਰਕ 'ਚ ਆਉਣ ਨਾਲ ਇਕਦਮ ਦਬਾਅ ਪੈਂਦਾ ਹੈ ਅਤੇ ਧਮਾਕਾ ਹੁੰਦਾ ਹੈ। ਇਸ ਲਈ ਇਹਨਾਂ ਬਾਰੂਦੀ ਸੁਰੰਗਾਂ ਨੂੰ ਲੱਭਣ ਲਈ ਚੂਹਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ 'ਚ ਅੱਠ ਸਾਲਾ ਚੂਹੇ ਮਗਾਵਾ ਨੇ ਬਾਜ਼ੀ ਮਾਰ ਲਈ ਹੈ। ਇਹ ਸਨਮਾਨ PDSA ਯਾਨੀ ਪੀਪਲ ਡਿਸਪੈਂਸਰੀ ਆਫ ਸਿੱਕ ਐਨੀਮਲ ਦੁਆਰਾ ਦਿੱਤਾ ਗਿਆ ਹੈ। ਜਿਸ ਦਾ ਵਿਸਥਾਰ 1917 'ਚ ਮਾਰੀਆ ਡਿੱਕਿਨ ਵਲੋਂ ਕੀਤਾ ਗਿਆ ਸੀ। ਇਹ ਯੂਨਾਇਟੇਡ ਕਿੰਗਡਮ ਦੀ ਪ੍ਰਸਿੱਧ ਵੈਟਨਰੀ ਚੈਰਿਟੀ ਹੈ ,ਜਿਸ ਦਾ ਉਦੇਸ਼ ਕਮਜ਼ੋਰ ਅਤੇ ਜ਼ਖਮੀ ਜਾਨਵਰਾਂ ਦੀ ਸਾਂਭ ਸੰਭਾਲ ਕਰਨਾ ਹੈ। ਇਸ ਤੋਂ ਬਾਅਦ ਸਾਲ 2002 'ਚ ਇਸ ਵੈਲਫ਼ੇਅਰ ਵਲੋਂ ਬਹਾਦੁਰੀ ਵਿਖਾਉਣ ਵਾਲੇ ਜਾਨਵਰਾਂ ਲਈ ਸੋਨ ਤਮਗੇ ਦਾ ਐਲਾਨ ਕੀਤਾ ਗਿਆ। ਹੁਣ ਤਕ ਲਗਭਗ 30 ਜਾਨਵਰਾਂ ਨੂੰ ਇਸ ਵੈਲਫੇਅਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪਰ ਇਹ ਸਨਮਾਨ ਲੈਣ ਵਾਲੇ ਕੁੱਤੇ ਹੀ ਸਨ ਅਤੇ ਪਹਿਲੀ ਵਾਰ ਇਹ ਸਨਮਾਨ ਇੱਕ ਚੂਹੇ ਨੂੰ ਦਿੱਤਾ ਗਿਆ ਹੈ। 
ਦਰਅਸਲ ਸਾਲ 1990 ਤੋਂ APOPO ਨਾਂ ਦੀ ਇੱਕ ਚੈਰਿਟੀ ਚੂਹਿਆਂ ਨੂੰ ਟ੍ਰੇਨਿੰਗ ਦਿੰਦੀ ਆ ਰਹੀ ਹੈ ਤਾਂ ਜੋ ਬਿਨਾਂ ਕਿਸੇ ਨੁਕਸਾਨ ਦੇ ਇਹਨਾਂ ਬਾਰੂਦੀ ਸੁਰੰਗਾਂ ਨੂੰ ਨਸ਼ਟ ਕੀਤਾ ਜਾ ਸਕੇ। ਮਗਾਵਾ ਹੁਣ ਤੱਕ 39 ਸੁਰੰਗਾਂ ਨੂੰ ਨਸ਼ਟ ਕਰਵਾ ਚੁੱਕਿਆ ਹੈ। ਜੋ ਕਿ 1,41000 ਵਰਗ ਮੀਟਰ 'ਚ ਫੈਲੀਆਂ ਹੋਈਆਂ ਸਨ। ਜੋ ਕਿ ਦੋ ਫੁੱਟਬਾਲ ਮੈਦਾਨਾਂ ਦੇ ਬਰਾਬਰ ਹੈ। ਜ਼ਾਹਿਰ ਹੈ ਇਹ ਇੱਕ ਬੇਹੱਦ ਬਹਾਦਰੀ ਭਰਿਆ ਕਾਰਨਾਮਾ ਹੈ ਜਿਸ ਕਰਕੇ ਮਗਾਵਾ ਨਾਮਕ ਚੂਹੇ ਨੂੰ ਵੀਰਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।


Rakesh

Content Editor

Related News