ਅਮਰੀਕੀ ਸਿੱਖਾਂ ਵਲੋਂ ਪਾਕਿਸਤਾਨ ਪੰਜਾਬ ਦੇ ਸਾਬਕਾ ਮੈਂਬਰ ਰਮੇਸ਼ ਸਿੰਘ ਅਰੋੜਾ ਦਾ ਨਿੱਗਾ ਸਵਾਗਤ

04/18/2019 11:45:15 AM

ਕੰਨੇਕਟਿਕਟ ਅਤੇ ਬੋਸਟਨ ਦੀਆ ਸਿੱਖ ਸੰਗਤਾਂ ਵਲੋਂ ਪਿਛਲੇ ਦਿਨ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਅਤੇ ਸਾਬਕਾ ਪੰਜਾਬ ਅਸਸੇਮਬੀ ਮੈਂਬਰ ਰਮੇਸ਼ ਸਿੰਘ ਅਰੋੜਾ ਦਾ ਨਿੱਗਾ ਸਵਾਗਤ ਕੀਤਾ ਗਿਆ ਤੇ ਉਹਨਾ ਨੂੰ ਹਰਿ ਸਿੰਘ ਨਲਵਾ ਮੈਡਲ ਨਾਲ ਨਵਾਜਿਆਂ |
ਰਮੇਸ਼ ਸਿੰਘ ਅਰੋੜਾ ਨੇ ਆਪਣੇ ਕਾਰਜ ਕਾਲ 'ਚ ਸਿੱਖ ਕੌਮ ਦੀ ਚੜ੍ਹਦੀਕਲਾ ਵਾਸਤੇ ਪਾਕਿਸਤਾਨ ਸਰਕਾਰ ਤੋਂ ਬਹੁਤ ਕੰਮ ਕਰਵਾਏ ਜਿਸ ਵਿਚ ਮੁਖ ਤੋਰ ਤੇ ਸਿੱਖ ਆਨੰਦ ਕਾਰਜ ਐਕਟ ਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ ਛੁੱਟੀ ਦਾ ਐੱਲਣ ਸ਼ਾਮਿਲ ਹਨ |
ਸਵਰਨਜੀਤ ਸਿੰਘ ਖਾਲਸਾ ਸਿੱਖ ਸੇਵਕ ਸੋਸਾਇਟੀ ਦੇ ਪ੍ਰਧਾਨ ਨੇ ਇਹ ਖਾਸ ਮੁਲਾਕਾਤ ਕਰਤਾਰਪੁਰ ਸਾਹਿਬ ਦੇ ਲੰਘੇ ਨੂੰ ਮੁਖ ਰੱਖ ਕੇ ਕਾਰਵਾਈ |
ਖਾਲਸਾ ਨੇ ਓਹਨਾ ਨੂੰ ਜਿਥੇ ਕੰਨੇਕਟਿਕਟ ਦੇ ਸਿੱਖਾਂ ਵਲੋਂ ਕਿੱਤੇ ਕਾਮਾਂ ਬਾਰੇ ਜਾਣੂ ਕਰਵਾਇਆ ਉਥੇ ਓਹਨਾ ਨੂੰ ਅਪ੍ਰੈਲ ੧੪ ਨੂੰ ਕੰਨੇਕਟਿਕਟ ਵਾਂਗ “ਨੈਸ਼ਨਲ ਸਿੱਖ ਡੇ “ ਵਜੋਂ ਪਕਿਸਤਾਨ ਪੰਜਾਬ ਅਸਸੇਮਬੀ ਚ ਮੱਤਾ ਪਾਵਾਉਂਨ ਨੂੰ ਕਿਹਾ |
ਖਾਲਸਾ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਵੀ ਕੰਨੇਕਟਿਕਟ ਵਾਂਗ ਨੋਵ ੧ ਨੂੰ “ਸਿੱਖ ਗੈਨੋਸਾਡੀ ਰੈ ਮੇਮਬਰੈਨਸ ਡੇ “ ਵਜੋਂ ਮਾਨਤਾ ਦੇਣੀ ਚਾਹੀਦੀ ਤੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ |
ਰਮੇਸ਼ ਸਿੰਘ ਅਰੋੜਾ ਨੇ ਜਿਥੇ ਸਾਰਿਆਂ ਨੂੰ ਭਰੋਸਾ ਦਿਵਯਾ ਕਿ ਉਹ ਆਪਣੀ ਪਾਰਟੀ ਵਲੋਂ ਜਿਥੇ ਵੈਸਾਖੀ ਨੂੰ ਨੈਸ਼ਨਲ ਸਿੱਖ ਡੇ ਵਜੋਂ ਮਾਨਤਾ ਦਾ ਮੱਤਾ ਪਾਕਿਸਤਾਨ ਪੰਜਾਬ ਅਸਸੇਮਬਲੀ ਵਿਚ ਪਵਾਨ ਗੇ ਉਥੇ ਓਹਨਾ ਕਰਤਾਰਪੁਰ ਸਾਹਿਬ ਦੇ ਲਾਂਗੇ ਤੇ ਉੱਤੇ ਚਲ ਰਹੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ |
ਰਮੇਸ਼ ਸਿੰਘ ਅਰੋੜਾ ਵਲੋਂ ਸਾਰੇ ਅਮਰੀਕੀ ਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਵੱਧ ਚੜ ਕਿ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਤੇ ਬੋਸਟਨ ਸਿੱਖ ਸੰਗਤ ਗੁਰੂਦਵਾਰਾ ਦੇ ਪ੍ਰਬੰਧਕਾ ਦਾ ਧੰਨਵਾਦ ਕੀਤਾ। ਐੱਸ ਪ੍ਰੋਗਰਾਮ ਚ ਬਖਸ਼ਿਸ਼ ਸਿੰਘ ,ਗੁਰਮੀਤ ਸਿੰਘ,ਜਸਪਾਲ ਸਿੰਘ,ਅਮਰਪ੍ਰੀਤ ਸਿੰਘ ਆਦਿ ਹੋਰ ਪ੍ਰਬੰਦਕ ਸ਼ਾਮਿਲ ਹੋਏ।|


Aarti dhillon

Content Editor

Related News