ਕੁਆਰੀ ਮਾਂ
Sunday, Mar 11, 2018 - 01:15 PM (IST)

ਦੀਪ ਇੱਕ ਬਹੁਤ ਹੀ ਸਮਝਦਾਰ ਤੇ ਸਿਆਣੀ ਕੁੜੀ ਸੀ । ਮਾਂ ਨੇ ਉਸਨੂੰ ਆਪਣੇ ਪੁੱਤ ਨਾਲੋ ਵੀ ਜ਼ਿਆਦਾ ਪਿਆਰ ਦਿੱਤਾ ਸੀ। ਇੱਕ ਰੋਡ ਐਕਸੀਡੈਟ ਚ ਉਸਦੀ ਮਾਂ ਦੀ ਮੌਤ ਹੋ ਗਈ। ਜਿਸਨੇ ਉਸਦੀ ਜਿੰਦਗੀ ਨੂੰ ਪੂਰੀ ਤਰਾ ਬਦਲ ਦਿੱਤਾ ਸੀ। ਉਸਦਾ ਭਰਾ ਹਜੇ ਛੋਟਾ ਸੀ। ਰਿਸ਼ਤੇਦਾਰਾ ਨੇ ਉਸਦੇ ਪਿਤਾ ਦਾ ਦੂਸਰਾ ਵਿਆਹ ਕਰਵਾ ਦਿੱਤਾ ਪਰ ਨਵੀਂ ਮਾਂ ਉਸਦੀ ਜ਼ਿੰਦਗੀ ਦਾ ਅਧੁਰਾਪਨ ਦੂਰ ਨਾ ਕਰ ਸਕੀ। ਉਹ ਗੱਲ-ਗੱਲ ਤੇ ਉਸਨੂੰ ਤੇ ਉਸਦੇ ਭਰਾ ਨੂੰ ਤੰਗ ਕਰਦੀ ਸੀ । ਉਸਦਾ ਪਿਤਾ ਵੀ ਸਭ ਕੁਝ ਅਣ ਦੇਖਿਆ ਕਰ ਦਿੰਦਾ ਸੀ। ਮਤਰੇਈ ਮਾਂ ਦੇ ਸੁਭਾਅ ਕਰਕੇ ਦੀਪ ਇੱਕਲੀ ਬੈਠਕੇ ਰੋਦੀ ਰਹਿੰਦੀ ਸੀ । ਉਸਦੇ ਇੱਕ ਦੋਸਤ ਨੇ ਉਸਨੂੰ ਸਭ ਕੁਝ ਭੁੱਲਕੇ ਭਰਾ ਦੀ ਜਿੰਦਗੀ ਸੰਵਾਰਨ ਲਈ ਕਿਹਾ। ਉਸ ਦਿਨ ਤੋਂ ਬਾਅਦ ਮਤਰੇਈ ਮਾਂ ਦੇ ਦੁੱਖ ਜਰਦੀ ਆਪਣੇ ਭਰਾ ਦਾ ਖਿਆਲ ਰੱਖਦੀ ਸੀ। ਭਰਾ ਦੀ ਜਿੰਦਗੀ ਚੋਂ ਮਾਂ ਦੀ ਕਮੀ ਦੂਰ ਕਰਨ ਲਈ ਭੈਣ ਨੂੰ ਮਾਂ ਬਣਨਾ ਪਿਆ। ਕਿਉਂਕਿ ਦੀਪ ਸਮਝ ਚੁੱਕੀ ਸੀ ਕਿ ਰਿਸ਼ਤੇ ਸਬੰਧਾ ਦੇ ਮੁਹਿਤਾਜ ਨਹੀਂ ਹੁੰਦੇ ਹਰ ਰਿਸ਼ਤੇ ਪਿੱਛੇ ਚੰਗੀ ਸੋਚ ਤੇ ਚੰਗੀ ਭਾਵਨਾ ਦਾ ਹੋਣਾ ਬਹੁਤ ਜਰੂਰੀ ਹੈ।
ਅਤਿੰਦਰਪਾਲ ਸਿੰਘ ਪਰਮਾਰ ਸੰਗਤਪੁਰਾ
ਮੋਬਾਈਲ-81468-08996
91152-24193