ਪਿੰਡਾਂ ਦੀ ਸੜਕ- ਕਾਵਿ ਰਚਨਾ

10/03/2019 11:38:37 AM

ਪਿੰਡ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ,
ਮੇਰਾ ਗਧਿਆਂ ਦੇ ਨਾਂਅ ਦੇ ਉੱਤੇ ਨਾਂ ਬੋਲਦਾ।
ਚੱਲ ਕੇ ਭਿਖਾਰੀ ਕਿਸੇ ਦੂਜੇ ਥਾਂ ਤੋਂ ਆਇਆ,
ਖੈਰ ਪਾ ਬਜ਼ੁਰਗਾਂ ਨੇ ਘਰ 'ਚ ਬਿਠਾਇਆ,
ਬਣ ਕੇ ਮਾਲਕ ਪਿਆ ਕਾਂਓਂ-ਕਾਂਓਂ ਕਰੇ,
ਜਿਵੇਂ ਬੈਠ ਕੇ ਬਨੇਰੇ ਉੱਤੇ ਕਾਂ ਬੋਲਦਾ..
ਪਿੰਡਾਂ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ..
ਸਿਰ ਉੱਤੇ ਲੁੱਕ-ਬੱਜਰੀ ਜੁ ਇਹਨਾਂ ਢੋਈ,
ਮਾਲਕੀ ਦੇ ਵਾਲੀ ਤਾਹੀਂ ਨਲ਼ੀ ਏਨੀ ਚੋਈ,
ਥੱਕੇ ਸੀ ਵਿਚਾਰੇ ਏਨਾਂ ਚੱਕਿਆ ਸੀ ਭਾਰ,
ਸਾਹ ਚੜ੍ਹ ਗਿਆ, ਦਿਲ ਸ਼ਾਂਅ-ਸ਼ਾਂਅ ਬੋਲਦਾ..
ਪਿੰਡ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ..
ਸੜੇ ਹੋਏ ਕਰੇਲੇ ਕਾਹਦਾ ਰੱਖਦੇ ਵਜੂਦ ਨੇ,
ਸੁੰਡੀਆਂ ਨਾ' ਭਰੇ ਸਾਰੇ ਗਲ਼ੇ ਹੋਏ 'ਮਰੂਦ ਨੇ,
ਭੁੱਲ ਗਏ ਸਮਰਥਨ ਨੂੰ, ਚੱਪਣ ਨੇ ਕੱਦੂ,
ਚੱਟਿਆ ਪਤੀਲਾ ਵੀ ਤਾਂ ਨਾਂਹ ਬੋਲਦਾ..
ਪਿੰਡ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ..
ਪਿੰਡਾਂ ਦੀ ਸੜਕ ਹਾਂ ਮੈਂ ਪਿੰਡਾਂ ਵੱਲ ਜਾਂਦੀ,
ਖਸਤਾ ਹਾਲਤ, ਲੱਗੀ ਮਾਲਕਾਂ ਦੀ ਚਾਂਦੀ,
ਮੀਂਹ ਦਿਆਂ ਦਿਨਾਂ ਵਿੱਚ ਗੋਤੇ ਪਈ ਖਾਵਾਂ,
ਗੱਡੀ-ਚੱਲਦੀ, ਟਰੱਕ ਤਾਂਹ-ਠਾਂਹ ਬੋਲਦਾ..
ਪਿÎੰਡ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ..
ਪਰਸ਼ੋਤਮ ਜੇ ਲੰਘੇ, ਕੁੱਤੇ ਭਊਂ-ਭਊ ਕਰਦੇ,
ਮੱਲੋ-ਮੱਲੀ ਹਲ਼ਕ ਕੇ, ਲੱਤ ਉਹਦੀ ਫੜ੍ਹਦੇ,
ਭਲਾ ਰਾਹੀ ਰਾਹੇ ਜਾਂਦਾ, ਇਹੋ ਬੋਲ ਜਾਂਦਾ,
ਲੱਤ ਕੱਟਣਗੇ ਤੂੰ ਹੋ ਜਾ, ਪਿਛਾਂਹ ਬੋਲਦਾ..
ਪਿੰਡ ਦਿਆਂ ਲੋਕਾਂ ਦਾ ਤਾਂ ਲੰਘਣਾ ਮਨ੍ਹਾ ਹੈ..

ਪਰਸ਼ੋਤਮ ਲਾਲ ਸਰੋਏ
ਮੋਬਾ :- 91-92175-44348


Aarti dhillon

Content Editor

Related News