ਪਿੰਡ ਦੇ ਵਿਕਾਸ ਲਈ ਸਿਰਤੋੜ ਯਤਨ ਕਰਨ ਵਾਲੇ ‘ਸਰਪੰਚ ਰਣਜੀਤ ਸਿੰਘ’

08/07/2020 6:11:17 PM

ਪੰਜਾਬ ਜਿਸ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉਸ ਵਿੱਚ ਹਰੇਕ ਵੱਡੇ ਤੋਂ ਵੱਡੇ ਲੀਡਰ ਤੋਂ ਲੈ ਕੇ ਆਮ ਛੋਟੇ ਤੋਂ ਛੋਟੇ ਤੋਂ ਪੱਧਰ ਦਾ ਅਧਿਕਾਰੀ ਵੀ ਲੋਕਾਂ ਨੂੰ ਲੁੱਟਣ 'ਤੇ ਤੁਲਿਆ ਹੋਇਆ ਹੈ। ਭਾਵੇਂ ਉਹ ਸੂਬੇ ਦਾ ਮੁੱਖ ਮੰਤਰੀ ਹੋਵੇ ਜਾਂ ਪਿੰਡ ਦਾ ਕੋਈ ਸਰਪੰਚ। ਬਹੁਤ ਘੱਟ ਇਨਸਾਨ ਏਦਾਂ ਦੇ ਮਿਲਦੇ ਹਨ, ਜੋ ਆਪਣੇ ਲਈ ਨਹੀਂ ਸਗੋਂ ਲੋਕਾਂ ਦੀ ਲਈ ਜਿਉਂਦੇ ਹਨ। ਅਜਿਹੇ ਹੀ ਇਕ ਇਨਸਾਨ ਰਣਜੀਤ ਸਿੰਘ ਸਰਪੰਚ (ਸਮਾਲਸਰ ਕੋਠੇ) ਜਿੰਨ੍ਹਾਂ ਦਾ ਜਨਮ 5 ਫਰਵਰੀ 1968 ਨੂੰ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਵਿਖੇ ਪਿਤਾ ਲਾਲ ਸਿੰਘ ਦੇ ਘਰ ਮਾਤਾ ਜਲ ਕੌਰ ਦੀ ਕੁੱਖੋਂ ਹੋਇਆ।

ਪੜ੍ਹੋ ਇਹ ਵੀ ਖਬਰ - ਜਾਣੋ ਆਖਰ ਕੀ ਕਾਰਨ ਰਿਹਾ ਲੇਬਨਾਨ ਦੀ ਰਾਜਧਾਨੀ ਬੇਰੂਤ ’ਚ ਹੋਏ ਧਮਾਕੇ ਦਾ (ਵੀਡੀਓ)

ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ 12ਵੀਂ ਕਲਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੁਰੂ ਤੇਗ ਬਹਾਦਰ ਗੜ ਤੋਂ ਪਾਸ ਕੀਤੀ। ਆਪ ਆਪਣੇ ਭਰਾਵਾਂ ਵਿੱਚ ਸਭ ਤੋਂ ਛੋਟੇ ਹਨ। ਆਪ ਸਧਾਰਨ ਜਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਭਰਾਵਾਂ ਨਾਲ ਅੱਜ ਤੱਕ ਹੱਥੀਂ ਮਿਹਨਤ ਕਰਦੇ ਹਨ। ਕਹਿੰਦੇ ਹਨ ਕਿ ਜ਼ਿੰਦਗੀ ਦੁੱਖਾਂ ਸੁੱਖਾਂ ਦਾ ਨਾਂ ਹੈ ਆਪ ਨੇ ਵੀ ਆਪਣੀ ਜ਼ਿੰਦਗੀ ਵਿੱਚ ਬੜੇ ਦੁੱਖ ਸੁੱਖ ਆਪਣੇ ਪਿੰਡੇ 'ਹੰਢਾਏ ਪਰ ਕਦੇ ਹੌਸਲਾ ਨਹੀਂ ਹਾਰਿਆ। ਹੋਰ ਸਰਪੰਚਾਂ ਦੇ ਸਤਾਏ ਲੋਕਾਂ ਨੇ ਵੋਟਾਂ ਤੋਂ ਤਿੰਨ ਮਹੀਨੇ ਪਹਿਲਾਂ ਅਗਸਤ 2018 ਨੂੰ ਸਰਬਸੰਮਤੀ ਨਾਲ ਰਣਜੀਤ ਸਿੰਘ ਨੂੰ ਸਰਪੰਚ ਚੁਣ ਲਿਆ ਸੀ, ਇਹ ਸਮਾਲਸਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਆਪ ਦੇ ਪਰਿਵਾਰ 'ਚ ਪਤਨੀ, ਦੋ ਕੁੜੀਆਂ, ਮੁੰਡਾ ਅਤੇ ਨੂੰਹ ਇੱਕ ਕੁੜੀ ਅਤੇ ਮੁੰਡਾ ਵਿਦੇਸ਼ ਰਹਿੰਦੇ ਹਨ। ਜ਼ਮੀਨ ਥੋੜੀ ਹੋਣ ਦੇ ਬਾਵਜੂਦ ਸਾਰਿਆਂ ਭਰਾਵਾਂ ਨੇ ਮਿਹਨਤ ਕਰਕੇ ਪੂਰੇ ਪਰਿਵਾਰ ਨੂੰ ਸੈੱਟ ਕਰ ਲਿਆ ਹੈ। ਕਈ ਸਰਪੰਚ ਵੋਟਾਂ ਤੋਂ ਪਹਿਲਾਂ ਤਾਂ ਬੜਾ ਤਾਈ, ਚਾਚੀ ਕਰਦੇ ਫਿਰਦੇ ਹੁੰਦੇ ਐ ਪਰ ਜਦੋਂ ਜਿੱਤ ਜਾਂਦੇ ਆ ਉਦੋਂ ਕਹਿਣਗੇ ਤਾਈ ਕੱਲ੍ਹ ਨੂੰ ਆਈ ਅੱਜ ਤਾਂ ਮੈਂ ਬਾਹਰ ਚੱਲਿਆਂ। ਦੱਸੋ ਉਹਨੇ ਲਵਾਉਣੀ ਤਾਂ ਮੋਹਰ ਹੀ ਹੁੰਦੀ ਆ ਧਾਰ ਤਾਂ ਨੀ ਕਢਾਉਣੀ, ਜਿਹੜਾ ਕੁਵੇਲਾ ਹੋ ਜਾਉ। ਜ਼ਿਆਦਾਤਰ ਪਿੰਡਾਂ ਵਿੱਚ ਵੋਟਾਂ ਤੋਂ ਬਾਅਦ ਪਿੰਡ ਦੀਆਂ ਗਲੀਆਂ ਤਾਂ ਨਹੀ ਪਰ ਸਰਪੰਚ ਦੀ ਕੋਠੀ ਅਤੇ ਕਾਰਾਂ ਜ਼ਰੂਰ ਬਣ ਜਾਂਦੀਆਂ ਹਨ। ਪਰ ਜ਼ਿਆਦਾਤਰ ਮਿਹਨਤ ਦੀ ਕਮਾਈ ਦਾ ਖਾਂ ਕੇ ਹੀ ਖੁਸ਼ ਹੁੰਦੇ ਹਨ ਕੁਝ ਅਜਿਹੀ ਹੀ ਫਿਤਰਤ ਦੇ ਮਾਲਕ ਹਨ ਰਣਜੀਤ ਸਿੰਘ ਸਰਪੰਚ। 

ਪੜ੍ਹੋ ਇਹ ਵੀ ਖਬਰ - ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

ਦੋ ਸਾਲਾਂ ਦੇ ਸਮੇਂ ਵਿੱਚ ਪਿੰਡ ਦੇ ਵਿਕਾਸ ਲਈ ਕੀਤੇ ਕਾਰਜ, ਜਿਨ੍ਹਾਂ ’ਚੋਂ ਉਨ੍ਹਾਂ ਨੇ ਪਿੰਡ ਦੀਆਂ ਗਲੀਆਂ ਪੱਕੀਆਂ ਕਰਵਾਈਆਂ, ਗੁਰਦੁਆਰਾ ਨਾਨਕਸਰ ਨਿਵਾਸ ਦੇ ਚਾਰੋਂ ਪਾਸੇ ਜਾਂਦੇ ਰਾਹਾਂ 'ਤੇ ਲਾਇਟਾਂ ਲਵਾਉਣਾਂ, ਸੜਕਾਂ ਦੇ ਕਿਨਾਰੇ ਸੋਹਣੇ ਦਰੱਖਤ ਲਗਾਏ। ਨਹਿਰ ਉੱਪਰ ਲੱਗੀ ਮੋਟਰ ਜਿਥੋਂ ਸਾਰਾ ਪਿੰਡ ਪੀਣ ਲਈ ਪਾਣੀ ਲਿਜਾਂਦਾ ਹੈ, ਉੱਥੇ ਵੱਡੀਆਂ ਲਾਈਟਾਂ ਲਗਾਈਆਂ ਅਤੇ ਪਿੰਡ ਵਿੱਚ ਬੈਠਣ ਕੁਰਸੀਆਂ ਦਾ ਪ੍ਰਬੰਧ ਕੀਤਾ। ਪਿਛਲੇ ਦਿਨੀਂ ਲਾਕਡਾਊਨ ਵਿੱਚ ਗਰੀਬ ਪਰਿਵਾਰਾਂ ਦੀ ਬਹੁਤ ਮਦਦ ਕੀਤੀ। ਇਹ ਇੱਕ ਅਗਾਂਹਵਧੂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਕੋਈ ਭੈਣ ਭਰਾ ਅੱਧੀ ਰਾਤ ਵੀ ਕਿਸੇ ਮਜਬੂਰੀ ਵੱਸ ਬੂਹਾ ਖੜਕਾ ਦੇਣ ਤਾਂ ਰਣਜੀਤ ਸਿੰਘ ਪੈਰ ਜੁੱਤੀ ਪਾਉਣ ਲੱਗਿਆਂ ਟਾਇਮ ਨਹੀਂ ਲਾਉਂਦੇ।

ਪੜ੍ਹੋ ਇਹ ਵੀ ਖਬਰ - ਵਿਦਿਆਰਥੀਆਂ ਨੂੰ ਕੈਨੇਡਾ ‘ਚ ਆਰਥਿਕ ਬੇਫਿਕਰੀ ਦਿੰਦਾ ਹੈ GIC ਪ੍ਰੋਗਰਾਮ, ਜਾਣੋ ਕਿਵੇਂ

ਉਨ੍ਹਾਂ ਦਾ ਸੋਚਣਾ ਹੈ ਕਿ ਬੰਦੇ ਨੂੰ ਪਤਾ ਨਹੀਂ ਕਿਸਦੀਆਂ ਅਸੀਸਾਂ ਕੀ ਤੋਂ ਕੀ ਬਣਾ ਦੇਣ। ਉਹ ਪਿੰਡ ਦੇ ਕਿਸੇ ਆਮ ਮਸਲੇ ਨੂੰ ਥਾਣੇ ਕਚਿਹਰੀ ਜਾਣ ਤੋਂ ਬਿਨਾਂ ਪੰਚਾਇਤੀ ਤੌਰ 'ਤੇ ਹੀ ਨਿਬੇੜ ਦਿੰਦੇ ਹਨ। ਭਰਾਵਾਂ ਵਿੱਚ ਭਾਵੇਂ ਉਹ ਸਭ ਤੋਂ ਛੋਟੇ ਹਨ ਪਰ ਹਰ ਤਰ੍ਹਾਂ ਦਾ ਹਿਸਾਬ-ਕਿਤਾਬ ਉਨ੍ਹਾਂ ਦੇ ਹੱਥ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਪਿੰਡ ਦੇ ਵਿਕਾਸ ਲਈ ਕਈ ਘਾੜਤਾਂ ਘੜ ਰਹੇ ਹਨ ਜਿਵੇਂ ਵਧੀਆ ਪਾਰਕ, ਹਰੇਕ ਘਰ ਅੱਗੇ ਨੰਬਰ ਪਲੇਟਾਂ, ਪੀਣ ਯੋਗ ਪਾਣੀ ਲਈ ਨਹਿਰ 'ਤੇ ਹੋਰ ਮੋਟਰ ਦਾ ਪ੍ਰਬੰਧ ਆਦਿ ਕਈ ਹੋਰ ਕੰਮ। ਉਨ੍ਹਾਂ ਦਾ ਹੋਰ ਸਰਪੰਚਾਂ ਅਧਿਕਾਰੀਆਂ ਨੂੰ ਸੰਦੇਸ਼ ਹੈ ਕਿ ਗੋਗਲੂਆਂ ਤੋਂ ਮਿੱਟੀ ਝਾੜਨ ਬੰਦ ਕਰਕੇ ਸਾਰਥਕ ਕੰਮ ਕਰੋ ਤਾਂ ਕਿ ਲੋਕ ਤੁਹਾਨੂੰ ਤੁਹਾਡੇ ਗੁਣਾਂ ਕਰਕੇ ਯਾਦ ਕਰਨ ਔਗੁਣਾਂ ਕਰਕੇ ਨਹੀਂ ਤੁਹਾਨੂੰ ਲੋਕਾਂ ਨੂੰ ਨਾ ਕਹਿਣਾ ਪਵੇ ਮੈਂ ਸਰਪੰਚ ਬਣਨਾ ਬਲਕਿ ਲੋਕ ਤੁਹਾਨੂੰ ਕਹਿਣ ਅਸੀਂ ਤੈਨੂੰ ਸਰਪੰਚ ਬਣਾਉਣਾ ਹੈ।

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਲੇਖਕ-ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ 9914880392


rajwinder kaur

Content Editor

Related News