ਵਹਿੰਗੀ : ਮੋਢਿਆਂ ਉੱਪਰ ਰੱਖਣ ਵਾਲਾ ਤੱਕੜੀ ਦਾ ਢਾਂਚੇ

11/19/2020 5:50:39 PM

ਵਹਿੰਗੀ ਮੋਢਿਆਂ ਉੱਪਰ ਰੱਖਣ ਵਾਲੇ ਤੱਕੜੀ ਵਰਗੇ ਉਸ ਢਾਂਚੇ ਨੂੰ ਕਿਹਾ ਜਾਂਦਾ ਹੈ, ਜਿਸ ਦੀ ਵਰਤੋਂ ਇੱਕ ਵਿਸ਼ੇਸ਼ ਜਾਤੀ ਨਾਲ ਸੰਬੰਧਤ ਲੋਕ ਅਮੀਰ ਲੋਕਾਂ ਦੇ ਘਰਾਂ ਵਿੱਚ ਪਾਣੀ ਪਹੁੰਚਾਉਣ ਲਈ ਕਰਦੇ ਸਨ। ਉਹ ਵਹਿੰਗੀ ਵਿੱਚ ਘੜੇ ਰੱਖ ਲੈਂਦੇ ਸਨ ਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਆਉਂਦੇ ਸਨ। 

ਉਨ੍ਹਾਂ ਤੋਂ ਇਲਾਵਾ ਦੁਕਾਨਦਾਰ ਵੀ ਆਪਣੀਆਂ ਚੀਜ਼ਾਂ ਵੇਚਣ ਲਈ ਵਹਿੰਗੀ ਵਿੱਚ ਸਮਾਨ ਰੱਖ ਕੇ ਗਲੀ-ਗਲੀ ਹੋਕਾ ਦਿੰਦੇ ਫਿਰਦੇ ਸਨ। ਵਹਿੰਗੀ ਬਣਾਉਣ ਲਈ 6 ਫੁੱਟ ਲੰਬੇ ਬਾਂਸ ਦੀ ਜ਼ਰੂਰਤ ਪੈਂਦੀ ਹੈ। ਬਾਂਸ ਦੇ ਦੋਵੇ ਕਿਨਾਰਿਆਂ ਦੇ ਨੇੜੇ ਵਾਢੇ ਪਾਏ ਜਾਂਦੇ ਸਨ। ਡੇਢ ਫੁੱਟ ਲੰਬੀਆਂ ਫੱਟੀਆਂ ਦੇ ਚੌਖਟੇ/ਸੰਚੇ ਤਿਆਰ ਕਰ ਲਏ ਜਾਂਦੇ ਹਨ। ਉਨ੍ਹਾਂ ਨਾਲ 4-4 ਫੁੱਟ ਲੰਮੇ ਰੱਸੇ ਪਾ ਲਏ ਜਾਂਦੇ ਹਨ। ਰੱਸਿਆਂ ਨੂੰ ਬਾਂਸ ਦੇ ਵਾਢਿਆਂ ਨਾਲ ਚੰਗੀ ਤਰਾਂ ਬੰਨ ਦਿੱਤਾ ਜਾਂਦਾ ਹੈ। 

6ਵੀਂ ਜਮਾਤ ਦੀ ਪੰਜਾਬੀ ਦੀ ਪਾਠ-ਪੁਸਤਕ ਵਿੱਚ ਸ਼੍ਰੀਮਤੀ ਨਿਤਾਸ਼ਾ ਕੋਹਲੀ ਦੇ ਲਿਖੇ ਲੇਖ ਮਹਾਤਮਾ ਗਾਂਧੀ ਵਿੱਚ ਸਰਵਣ ਭਗਤ ਅਤੇ ਉਸ ਦੀ ਵਹਿੰਗੀ ਦਾ ਜ਼ਿਕਰ ਆਇਆ ਹੈ। ਉਹ ਲਿਖਦੇ ਹਨ ਕਿ ਸਰਵਣ ਦੇ ਬਿਰਧ ਨੇਤਰਹੀਣ ਮਾਤਾ-ਪਿਤਾ ਤੀਰਥ ਯਾਤਰਾ ਕਰਨਾ ਦੀ ਇੱਛਾ ਰੱਖਦੇ ਸਨ। ਸਰਵਣ ਨੇ ਆਪਣੇ ਮਾਤਾ-ਪਿਤਾ ਦੀ ਇੱਛਾ ਪੂਰੀ ਕਰਨ ਲਈ ਇੱਕ ਵਹਿੰਗੀ ਬਣਾਈ ਤੇ ਉਸ ਵਹਿੰਗੀ ਵਿੱਚ ਆਪਣੇ ਮਾਤਾ-ਪਿਤਾ ਨੂੰ ਬਿਠਾ ਕੇ ਤੀਰਥਾਂ ਦੀ ਯਾਤਰਾ ਕਰਵਾਈ। 


rajwinder kaur

Content Editor

Related News