ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਨੋਖੇ ਸਕੂਲ ਅੰਦਰ

Saturday, Apr 13, 2019 - 11:02 AM (IST)

ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਨੋਖੇ ਸਕੂਲ ਅੰਦਰ

ਇੱਕ ਹੈਡ ਮਾਸਟਰ ਦੀ ਨਿਗਰਾਨੀ ਵਿੱਚ
ਪੰਜ ਮਾਸਟਰਾਂ ਵਲੋਂ ਸਕੂਲ ਚਲਾਇਆ ਜਾਂਦਾ ਐ ,
ਦੋ ਘੰਟੇ ਦੀ ਕਲਾਸ ਲਗਦੀ ਜਿੱਥੇ
ਪਾਠ ਇਨਸਾਨੀਅਤ ਦਾ ਪੜਾਇਆ ਜਾਂਦਾ ਐ ।
ਫਿਰ ਵਿਦਿਆਰਥੀਆਂ ਨੂੰ ਪੰਗਤ ਵਿਚ ਬਠਾ ਕੇ
ਪਿਆਲਾ ਅਮ੍ਰਿਤ ਦਾ ਪਲਾਇਆ ਜਾਂਦਾ ਐ ,
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਨੋਖੇ ਸਕੂਲ ਅੰਦਰ
ਮੈਂ ਸੁਣਿਆ ਮਜਲੁੱਮਾਂ ਨੂੰ ਸਿਪਾਹੀ ਬਣਾਇਆ ਜਾਂਦਾ ਐ ।
ਮੌਤ ਨਾਲ ਲੱੜਨ ਦਾ ਹੂਨਰ ਦੇ ਕੇ “ਜੱਸ“
ਥੱਕੇ ਟੁੱਟੇ ਹਾਰਿਆ ਨੂੰ ਬੱਬਰ ਸ਼ੇਰ ਬਣਾਇਆ ਜਾਂਦਾ ਐ ,
ਵੱਖਰੀ ਪੋਸ਼ਾਕ ਹੁੰਦੀ ਵਿਦਿਆਰਥੀਆਂ ਦੀ ਤੇ
ਉਹਨਾਂ ਨੂੰ ਖਾਲਸਾ ਕਹਿ ਕੇ ਬੁਲਾਇਆ ਜਾਂਦਾ ਐ ।

ਜੱਸ ਖੰਨੇ ਵਾਲਾ
9914926342


author

Aarti dhillon

Content Editor

Related News