ਫਰਕ ਹੁੰਦਾ ਏ

04/20/2017 3:27:34 PM

 ਫਰਕ ਹੁੰਦਾ ਏ 
ਫਿਕਰਿਆਂ ਤੇ ਫੁਕਰਿਆਂ ''ਚ, ਫਰਕ ਹੁੰਦਾ ਏ
ਯਾਰਾਂ ਅਤੇ ਲੁੱਤਰਿਆਂ ਚ, ਫਰਕ ਹੁੰਦਾ ਏ

ਅੱਖਾਂ ਤੋਂ ਪਛਾਣੇ ਜਾਂਦੇ, ਅੱਖਾਂ ''ਚੋਂ ਡਿੱਗਿਓ
ਸੱਚਿਆਂ ਤੇ ਮੁੱਕਰਿਆਂ ''ਚ, ਫਰਕ ਹੁੰਦਾ ਏ

ਦੰਗੇ ਨਹੀਂ ਸੀ ਹੋਏ, ਕਤਲੇਆਮ ਸੀ ਉਹ ਦਿੱਲੀਏ
ਮਰਿਆਂ ਤੇ ਕੁਤਰਿਆਂ ਚ, ਫਰਕ ਹੁੰਦਾ ਏ

ਗਿਦੜਾਂ ਨੇ ਸ਼ੇਰਾਂ ਦੇ ਕੀ, ਕਰਨੇ ਮੁਕਾਬਲੇ
ਬੰਦਿਆਂ ਤੇ ਖੁਸਰਿਆਂ ਚ, ਫਰਕ ਹੁੰਦਾ ਏ

ਅੱਡ ਹੁੰਦਾ ਵਿਆਹਾਂ ਅਤੇ ਕੋਠਿਆਂ ਤੇ ਨੱਚਣਾ
ਗਿੱਧਿਆਂ ਤੇ ਮੁਜਰਿਆਂ ''ਚ, ਫਰਕ ਹੁੰਦਾ ਏ

ਯਾਦਾਂ ''ਚ ਖੁੱਬੇ, ਯਾਦ ਆਉਂਦੇ ਸਾਰੀ ਜਿੰਦਗੀ
ਦਿਲਾਂ ''ਚ ਉਤਰਿਆਂ ਦਾ, ਫਰਕ ਹੁੰਦਾ ਏ

ਕਈ ਯਾਦ ਆਉਂਦੇ, ਕਈ ਭੁੱਲ ਜਾਂਦੇ ਆ
ਕੁਲਵੀਰ ਬੜਾ ਮੁੱਖੜੇਆਂ ''ਚ ,ਫਰਕ ਹੁੰਦਾ ਏ
                                      -ਡਾਨਸੀਵਾਲ


Related News