ਭਰੋਸੇ ਦੀ ਗੱਲ
Saturday, Jun 30, 2018 - 03:36 PM (IST)

ਵਕਤ ਹੈ ਤਾਂ, ਰੁੱਕ ਜਾ ਸੁਣ ਕੇ ਜਾਈਂ, ਉਸ ਦਿਨ ਦੀ ਕਹੀਂ, ਜੋ ਅਧੂਰੀ ਗੱਲ,ਝੂਠ ਨੂੰ ਸੱਚ ਬਣਾ ਕੇ ਦਿਖਾਉਂਦੇ ਨੇ, ਗੱਲਾਂ ਗੱਲਾਂ ਵਿਚ ਕਰਦੇ, ਜੋ ਭਰੋਸੇ ਦੀ ਗੱਲ।
ਮੇਰੇ ਕੱਪੜੇ ਤੱਕ ਉਤਾਰ ਲੈਂਦੇ, ਇਹਨਾਂ ਚੋਰਾਂ ਦੀ ਗੱਲ, ਉਹਨਾਂ ਠੱਗਾ ਦੀ ਗੱਲ,ਫੜ ਕੇ ਸੂਲ੍ਹੀ ਤੈਨੂੰ ਚੜ੍ਹਾ ਦੇਣਗੇ, ਜੇ ਤੂੰ ਕੀਤੀ ਕੋਈ, ਸੱਚ ਸਾਬਤ, ਕਰਨੇ ਦੀ ਗੱਲ।
ਵਿਗਿਆਨ ਫਾਇਦਾ ਸੋਚ ਕੇ ਲੱਭ ਲਈ, ਕਦੇ ਸੋਚੀ ਨਹੀਂ, ਇਸਦੇ ਨੁਕਸਾਨ ਦੀ ਗੱਲ,ਕਰਕੇ ਹਿੰਮਤ, ਇਕੱਠਾ ਬਰੂਦ ਕਰ ਲਿਆ, ਮੇਰੀ ਅਕਲ, ਮੇਰੀ ਬਰਬਾਦੀ ਦੀ ਗੱਲ।
ਪਿਆਰ, ਧਰਮ ਤੇ ਧੀਰਜ ਸਿਖਾਉਂਦੇ ਨੇ, ਜੇ ਕਰਾਂ ਮੈਂ, ਉੱਚੇ ਸਕੂਲਾਂ ਦੀ ਗੱਲ,ਵਾਂਗ ਪਰਬਤਾਂ ,ਖੜ੍ਹੇ ਅਡੋਲ ਰਹਿੰਦੇ, 'ਕੀ ਕਰਾਂ', ਮੈ ਈਮਾਨ ਗਰਾਉਣ ਦੀ ਗੱਲ।
ਕੀ ਭਰਕੇ, ਪੈਦਾ ਕਰਦਾ ਏ, ਉਸ ਰੱਬ ਦੀ ਗੱਲ, ਸੱਚੇ ਸੰਤਾ ਦੀ ਗੱਲ,ਇਕ ਹੈਲੀਕਾਪਟਰ, ਇਕ ਜਹਾਜ਼ ਕਹਿੰਦੇ, ਇਕ 'ਨਾਮ ਜਹਾਜ਼', ਲੈ ਜਾਂਦਾ, ਭਵ ਸਾਗਰੋਂ ਪਾਰ ਦੀ ਗੱਲ।
ਮਾਂਏ ਇੱਧਰ ਜਾਈਂ, ਮਾਂਏ ਉੱਧਰ ਜਾਈਂ, ਕਦੇ ਕਰੀਂ ਨਾ, ਉਹਨਾਂ ਦੀ ਗਲੀ ਜਾਣ ਦੀ ਗੱਲ,ਤੇਰਾ ਆਪਾ, ਤੈਥੋਂ ਲੈ ਲੈਣਗੇ, ਸਮਝਾ ਦੇਣਗੇ, ਚੰਗਾ ਜਿਊਂਣ ਦੀ ਗੱਲ।
ਬੇਕਸੂਰ ਦਾ, 'ਗਲ੍ਹਾ ਕਿਉਂ ਕੱਟ ਦਿੱਤਾ, ਦੱਸ ਤੈਨੂੰ ਕੀ, ਐਡੀ ਫਸੀ ਸੀ ਗੱਲ,ਸੰਤ ਕਹਿੰਦੇ, 'ਮੀਟ' ਮਿੱਟੀ ਹੁੰਦਾ', ਫਿਰ ਕੀ ਕਰਾਂ, ਮੁਰਦੇ ਖਾਣ ਦੀ ਗੱਲ।
ਕਹਿੰਦੇ, “ਵਾਹ, ਜੋ ਮੇਰੇ ਦਾਦਾ ਜੀ ਸਨ, ਮਾਰ ਦੇ ਮੈਨੂੰ, ਤੇ ਰੋਂਦੇ ਆਪ'' ਦੀ ਗੱਲ,ਖ਼ਸਮ, ਇਕ ਹੀ ਬਹੁਤ, ਜੇ ਚੰਗਾ ਹੋਵੇਂ, ਕੀ ਕਰਕੇ ਲੈਣਾ, ਬਹੁਤੇ ਖ਼ਸਮਾਂ ਦੀ ਗੱਲ।
ਕਹਿੰਦੇ, ਝੂਠ ਬੋਲਿਆ ਕਾਕਾ ਯਾਦ ਰੱਖੀ, ਝੂਠ ਬੋਲਣਾ, ਮਗਰੋਂ, ਪਛਤਾਉਣ ਦੀ ਗੱਲ,ਮੈਂ ਘੱਟ ਪੜ੍ਹਿਆ, ਮੈਂ ਸਿੱਖਿਆ ਵਾਂਝਾ, ਮੈਂ ਕੀ ਕਰਾਂ, ਤੈਨੂੰ ਪੜ੍ਹਾਉਣ ਦੀ ਗੱਲ।
ਮੈਂ ਕੀ ਹਾਂ, ਕਹਿੰਦੇ, ਰਾਵਣ ਨਾ ਰਿਹਾ, ਇਸ ਦੁਨੀਆ ਤੋਂ ਕਰਾਂ, ਜੇ ਚਲ੍ਹੇ ਜਾਣ ਦੀ ਗੱਲ,ਜੋ ਬਕਵਾਸ ਹੈ, ਇਸ ਵਿਚ ਮੈਂ ਕਿਹਾ, ਜੋ ਸੱਚ ਸਮਝੀ, ਉਹ ਹੈ ਸੰਤਾਂ ਦੀ ਗੱਲ।
ਲੇਖਾ ਲੱਭ ਲਈਂ, ਪੱਲੇ ਕੁੱਝ ਨਾ ਪੈਣਾ, ਜੇ ਤੂੰ ਸੰਤਾਂ ਨੂੰ, ਕਰੇਂਗਾ ਸਮਝਣ ਦੀ ਗੱਲ,ਜੋ ਕੋਲ ਸੀ, ਸਭ ਗੁਆ ਲਿਆ,ਬੱਸ ਪੱਲੇ ਰਹਿ ਗਈ, ਹੁਣ ਯਾਦਾਂ ਦੀ ਗੱਲ।
ਕਰਨ ਵਿਤਕਰੇ ਮੂਲ ਨਾ ਜਾਣਦੇ ਨੇ, ਸਮਝਦੇ ਇਕ, ਕਰਦੇ ਇਕੋ ਜਿਹੀ ਗੱਲ,ਝੂਠੇ ਭਰਮ, ਭੁਲੇਖਿਆ ਵਿਚ ਪਾਉਂਦੇ ਨਾ, ਜੇ ਕਰਾਂ ਮੈ, ਉਹਨਾਂ ਦੇ ਸਮਝਾਉਣ ਦੀ ਗੱਲ।
ਤੇਰਾ ਰਹਿੰਦਾ, ਝੁਗਾ ਚੋੜ ਹੋ ਜਾਊ, ਸੱਚੇ ਸੰਤਾਂ ਨੂੰ ਜੇ ਕਰੇਗਾ, ਅਜ਼ਮਾਉਣ ਦੀ ਗੱਲ,ਜੇ ਕੋਈ ਆਵੇ ਤਾਂ, ਕੁੱਝ ਨਾ ਕੁੱਝ ਲੈ ਜਾਵੇ, ਸੰਤ ਆਖਦੇ, ਜੇ ਸਾਡੇ ਕਰੇ ਆਉਣ ਦੀ ਗੱਲ।
ਉਹਨਾਂ ਦੀ ਆਪਣੀ ਕਮਾਈ ਤਾਂ ਮੁਕਦੀ ਨਾ, ਕੋਈ ਰੱਖਦੇ ਨਾ ਇੱਛਾ, ਕੁੱਝ ਚੜ੍ਹਾਉਣ ਦੀ ਗੱਲ,'ਸੱਚੇ ਸੰਤ' ਸਭ ਦਾ ਭਲਾ ਕਰਦੇ, ਨਹੀਂ ਸੋਚਦੇ ਕਿਸੇ ਦੇ ਨੁਕਸਾਨ ਦੀ ਗੱਲ।
ਤੇਰਾ 'ਨਾਮ ਕਰਨ ਕਰਕੇ, ਪੱਕੀ ਮੋਹਰ ਲਾਉਦੇ, ਨਹਿਓ ਮੰਨਦੇ ਦੁਨੀਆਂ ਦੇ ਦਿੱਤੇ, ਨਾਮ ਨੂੰ ਗੱਲ',ਚਾਰ ਬੰਦਿਆਂ ਵਿਚ, ਤੇਰੀ ਪਹਿਚਾਣ ਹੋ ਜਾਊ, ਕੁੱਝ ਆ ਕੇ ਪੁੱਛਣਗੇ, ਤੇਥੋਂ ਵੀ ਸਲਾਹ ਦੀ ਗੱਲ।
ਇਕੱਲੇ ਬੈਠ ਕੇ ਉੱਚੀ-ਉੱਚੀ ਹੱਸਦੇ ਨੇ, ਜਿਹਨੀ ਸਮਝ ਲਈ ਜ਼ਿੰਦਗੀ, ਕੀ ਹੈ ਗੱਲ,ਮੇਰੀ 'ਪਰੰਪਰਾ' ਦਾ ਅਹਿਮ ਹਿੱਸਾ ਰਹੇ, ਫਿਰ ਮੈਂ ਕਿਉਂ ਨਾ ਕਰਾਂ, ਪੂਰਨ ਸੰਤਾਂ ਦੀ ਗੱਲ।
ਹੁੰਦੀ ਉਂਗਲੀ ਉਠਾਉਣੀਂ ਬੜੀ ਔਖੀ, ਪੂਰਨ ਸੰਤਾਂ ਦੇ ਕਰਾਂ, ਜੇ 'ਚਰਿੱਤਰ' ਦੀ ਗੱਲ,ਤਾਰਾਂ ਸਹੀ ਹੋਣ ਦਾ ਦਾਅਵਾ ਕਰਦੇ, ਕਹਿੰਦੇ ,'ਹੈਲੋ-ਹੈਲੋ' ਨਾਲ ਹੁੰਦੀ, ਸਾਡੀ 'ਹੈਲੋ',ਦੀ ਗੱਲ।
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾ: 9041543692