ਦੇਸ਼ 'ਚ ਹੜ੍ਹਾਂ ਦੀ ਮਾਰ 'ਤੇ ਡਾ. ਐੱਮ. ਡੀ. ਸਿੰਘ ਦੀ ਵਿਅੰਗਮਈ ਕਵਿਤਾ- ਡੁੱਬ ਗਏ ਸਭ ਘਰ

07/20/2023 2:23:00 PM

ਨਦੀ ਨਾ ਜਾਣੇ ਕਿਸ ਕਿਸ਼ਤੀ ਤੋਂ 
ਘੁੰਮਣ ਆਈ ਸ਼ਹਿਰ
ਘਾਟ ਗਲੀ ਚੌਰਾਹੇ ਡੁੱਬੇ
ਡੁੱਬ ਗਏ ਸਭ ਘਰ 


ਸੜਕਾਂ ਡੁੱਬੀਆਂ
ਮੰਦਰ ਮਸਜਿਦ ਗੁਰਦੁਆਰੇ ਡੁੱਬੇ
ਜੋ ਵੀ ਮਿਲਿਆ ਸਾਹਮਣੇ ਸਾਰੇ ਡੁੱਬੇ
ਪੁਲ ਦੇ ਹੇਠਾਂ ਪੁਲ ਦੇ ਉਪਰ
ਘੁੰਮਦੀ ਰਹੀ ਨਦੀ ਇਧਰ-ਉਧਰ
ਡੁੱਬ ਗਏ ਸਭ ਘਰ


ਝੌਂਪੜੀ ਡੁੱਬੀ
ਸਬਜ਼ੀ ਵਾਲੇ ਦੀ ਟੋਕਰੀ ਡੁੱਬੀ
ਮਛੇਰਿਆਂ ਦਾ ਤਲਾਬ ਡੁੱਬਿਆ
ਮੰਤਰੀ ਜੀ ਦਾ ਬੰਗਲਾ ਡੁੱਬਿਆ
ਅਮੀਰ ਡੁੱਬਿਆ ਕੰਗਾਲ ਡੁੱਬਿਆ
ਪਹੁੰਚ ਕਚਹਰੀ ਨਦੀ ਨੇ ਪਿੱਛੇ ਮੁੜ ਕੇ 
ਮਲਾਹ ਤੋਂ ਪੁੱਛਿਆ ਸੰਸਦ ਹੈ ਕਿੱਧਰ
ਡੁੱਬ ਗਏ ਸਭ ਘਰ 


ਚੱਪੂ ਬੰਦ ਕਿਸ਼ਤੀ ਰੁਕੀ
ਮਲਾਹ ਉਤਰ ਕੇ ਡਿੱਗਦਾ ਢਹਿੰਦਾ ਭੱਜਿਆ
ਖੜੀ ਸਾਹਮਣੇ ਰਸਤਾ ਰੋਕ
ਲੱਕ ਭਰ ਪਾਣੀ 'ਚ
ਲੜਕੀ ਨੂੰ ਦੇਖ ਹੈਰਾਨ ਹੋਈ ਨਦੀ
ਮੈਂ ਨੰਬਰ ਇਕ ਖ਼ਬਰੀ ਚੈਨਲ ਦੀ ਹਾਂ ਰਿਪੋਟਰ
ਪੁੱਛ ਰਹੀ ਹਾਂ ਤੈਨੂੰ ਯਮੁਨਾ
ਇਹ ਹੈ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ
ਆ ਕੇ ਇੱਥੇ ਉਡਾ ਰਹੀ ਹੋ ਇਸ ਦੀ ਖਿੱਲੀ
ਲੱਗਾ ਨਹੀਂ ਕਿ ਤੈਨੂੰ ਡਰ
ਡੁੱਬ ਗਏ ਸਭ ਘਰ...

PunjabKesari

ਡਾ. ਐੱਮ ਡੀ ਸਿੰਘ


Aarti dhillon

Content Editor

Related News