ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

Wednesday, Jun 10, 2020 - 06:56 PM (IST)

ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਅੱਜ ਸਵੇਰੇ ਅੰਮ੍ਰਿਤ ਵੇਲੇ ਜਦੋਂ ਗੁਰਦੁਆਰਾ ਸਾਹਿਬ ਤੋਂ ਬਾਬਾ ਜੀ ਦੀ ਆਵਾਜ਼ ਕੰਨੀ ਪਈ, ਤਾਂ ਮਨਜੀਤ ਜਲਦੀ ਜਲਦੀ ਆਪਣੇ ਬਿਸਤਰੇ ਤੋਂ ਉੱਠ ਖਲੋਤੀ। ਅੱਜ ਉਸਨੇ ਅਦਾਲਤ ਵਿੱਚ ਜਲਦੀ ਜੁ ਪਹੁੰਚਣਾ ਸੀ, ਜਿੱਥੇ ਉਸਦੇ ਪੁੱਤਰ ਦੀ ਹੁਕਮ ਦੀ ਤਾਰੀਕ ਸੀ। ਵੈਸੇ ਵੀ ਉਹ ਤਾਂ ਪਹਿਲਾਂ ਹੀ ਜਾਗ ਰਹੀ ਸੀ, ਕਿਉਂਕਿ ਉਸਨੂੰ ਸਾਰੀ ਰਾਤ ਨੀਂਦ ਨਹੀਂ ਆਈ ਸੀ। ਇਹ ਤਾਂ ਉਸਦੀ ਰੋਜ ਦੀ ਆਦਤ ਬਣ ਗਈ ਸੀ। ਮੰਜੇ ’ਤੇ ਪਈ ਪਈ ਬਥੇਰੀਆਂ ਅੱਖਾਂ ਬੰਦ ਕਰਦੀ ਪਰ ਚੰਦਰੀ ਨੀਂਦ ਕਿਤੇ ਖੰਭ ਲਾ ਕੇ ਉੱਡ ਗਈ ਸੀ ।

ਕਿਤੇ ਈ ਆ ਮਾੜਾ ਜਿਹਾ ਹੁਲਾਰਾ ਨੀਂਦ ਦਾ ਭਾਂਵੇ ਕਿਤੇ ਆਉਂਦਾ ਹੋਵੇ ਪਰ ਜਦੋਂ ਕਿਤੇ ਭੁੱਲ ਭੁਲੇਖੇ ਸੌਂ ਵੀ ਜਾਂਦੀ ਤਾਂ ਉਸ ਦੇ ਕੰਨਾਂ ਵਿੱਚ ਤਾਈ ਬੰਤੋ ਦੇ ਉਹੀ ਬੋਲ ਕੰਨਾਂ ਵਿੱਚ ਗੂੰਜਦੇ ਜਿੰਨਾਂ ਬੋਲਾਂ ਨੇ ਦੋ ਹੱਸਦੇ ਵੱਸਦੇ ਘਰ ਤਬਾਹ ਕਰ ਕੇ ਰੱਖ ਦਿੱਤੇ ਸੀ। ਉਹ ਜਦੋਂ ਵੀ ਕਿਤੇ ਇਕੱਲੀ ਹੁੰਦੀ ਤਾਂ ਪੁਰਾਣੀਆਂ ਯਾਦਾਂ ਵਿੱਚ ਖੋ ਜਾਂਦੀ, ਉਸ ਮਨਹੂਸ ਦਿਨ ਨੂੰ ਯਾਦ ਕਰਕੇ ਉੱਚੀ ਉੱਚੀ ਰੋ ਪੈਂਦੀ।

ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਨੇ ਮਨੁੱਖਤਾ ਨੂੰ ਬਖ਼ਸ਼ਿਆ ਨਵਾਂ ਜੀਵਨ

ਅੱਜ ਤੋਂ ਕੋਈ ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ। ਸਵੇਰ ਦਾ ਕੋਈ ਦਸ ਕੁ ਵਜੇ ਦਾ ਟਾਈਮ ਸੀ ਤਾਈ ਬੰਤੋ ਪਤਾ ਨਹੀਂ ਕਿੱਥੋਂ ਆ ਰਹੀ ਸੀ, ਜਦੋਂ ਮਨਜੀਤ ਕੌਰ ਦੇ ਘਰ ਦੇ ਕੋਲੋਂ ਦੀ ਲੰਘਣ ਲੱਗੀ ਤਾਂ ਉਸਦੀ ਨਜ਼ਰ ਉਨ੍ਹਾਂ ਦੋ ਮੁੰਡਿਆਂ ’ਤੇ ਪਈ, ਜੋ ਮਨਜੀਤ ਕੌਰ ਦੀ ਨੁੰਹ ਸਰਬੀ ਤੋਂ ਕਿਸੇ ਦੇ ਘਰ ਦੇ ਬਾਰੇ ਪੁੱਛ ਰਹੇ ਸਨ (ਜੋ ਆਪਣੇ ਹੀ ਗੇਟ ’ਚ ਖੜੀ ਸੀ) ਪਰ ਤਾਈ ਬੰਤੋ ਨੇ ਉਸਦਾ ਕੋਈ ਹੋਰ ਈ ਮਤਲਬ ਕੱਢ ਲਿਆ ਸੀ। ਬਿਨਾਂ ਸੋਚੇ ਸਮਝੇ ਮੂੰਹ ਵਿੱਚ ਬੁੜ-ਬੁੜ ਕਰਦੀ ਤੁਰੀ ਜਾ ਰਹੀ ਸੀ। ਅੱਗੋਂ ਹੋਣੀ ਸ਼ਾਮਤ ਨੂੰ ਸਰਬੀ ਦੀ ਸੱਸ ਮਨਜੀਤ ਟੱਕਰ ਗਈ।

ਉਸਨੂੰ ਵੇਖ ਕੇ ਤਾਈ ਬੰਤੋ ਉੱਚੀ ਉੱਚੀ ਆਖਣ ਲੱਗ ਪਈ, ਹਾਏ-ਹਾਏ ਲੋਹੜਾ ਆ ਗਿਆ ਲੋਹੜਾ। ਕੋਈ ਸ਼ਰਮ ਹਯਾ ਈ ਹੈਨੀ ਅੱਜ ਕੱਲ੍ਹ ਦੀਆਂ ਨੁੰਹਾਂ ਧੀਆਂ ਨੂੰ ,ਕਿਵੇਂ ਆਕੜ ਆਕੜ ਕੇ ਖਲੋਦੀਆਂ ਆਪਣੇ ਯਾਰਾਂ ਖਸਮਾਂ ਅੱਗੇ। ਕੀਹਦੀ ਗੱਲ ਕਰਦੀ ਆਂ ਤਾਈ ਕਿਹਨੂੰ ਗਾਲਾਂ ਕੱਢੀ ਜਾਨੀ ਆਂ, ਮਨਜੀਤ ਨੇ ਕੋਲ ਖਲੋਂਦੀ ਹੋਈ ਨੇ ਕਿਹਾ।

ਪੜ੍ਹੋ ਇਹ ਵੀ ਖਬਰ - ਸਵੇਰ ਦੀ ਸੈਰ ਦਾ ਕੋਈ ਬਦਲ ਨਹੀਂ, ਆਓ ਜਾਣੀਏ ਇਸਦੇ ਹੈਰਾਨੀਜਨਕ ਫਾਇਦੇ

ਮੈਂ ਕਿਹਨੂੰ ਗਾਲਾਂ ਕੱਢਣਣੀਆਂ ਨੇ ਸਿਰ ਜਣਦਿਆਂ ਦਾ, ਤੇਰੀ ਨੂੰਹ ਦੀ ਗੱਲ ਕਰਨੀ ਆਂ, ਜਿਹੜੀ ਨਵੀਂ ਸਹੇੜ ਕੇ ਲਿਆਂਦੀ ਏ ਤੂੰ, ਤਾਈ ਬੰਤੋ ਨੇ ਤਾਹਨੇ ਮਾਰਦਿਆਂ ਕਿਹਾ। ਕਿਉਂ, ਕੀ ਕਰਤਾ ਮੇਰੀ ਨੂੰਹ ਨੇ, ਮਨਜੀਤ ਨੇ ਹੈਰਾਨ ਹੋ ਕੇ ਪੁੱਛਿਆ, ਜਾ ਕੇ ਆਪਣੀ ਨੂੰਹ ਤੋਂ ਪੁੱਛ ਮੈਥੋਂ ਕੀ ਪੁੱਛਦੀਂ ਆਂ, ਜੇ ਫਿਰ ਵੀ ਮੈਥੋਂ ਈਂ ਪੁੱਛਣਾ ਈਂ ਤਾਂ ਸੁਣ, ਆਹ ਨਾਲ ਦੇ ਪਿੰਡ ਦਾ ਜੈਲਦਾਰਾਂ ਦਾ ਸ਼ੋਕਰਾ ਤੇ ਨਾਲ ਇੱਕ ਹੋਰ ਮਸ਼ਟੰਡਾ ਤੇਰੇ ਨੂੰਹ ਨਾਲ ਹੱਸ ਹੱਸ ਕੇ ਮਸ਼ਕਰੀਆਂ ਕਰੀ ਜਾਂਦੇ ਸੀ। ਉਧਰੋਂ ਮੈਂ ਆ ਗਈ ਅਤੇ ਮੈਨੂੰ ਵੇਖ ਕੇ ਭੱਜ ਗਏ, ਮਨਜੀਤ ਕੌਰ ਨੇ ਏਨੀ ਗੱਲ ਤਾਈ ਬੰਤੋ ਦੇ ਮੂੰਹੋਂ ਸੁਣੀ ਤੇ ਪਾਣੀ ਪਾਣੀ ਹੋ ਗਈ।

ਪੜ੍ਹੋ ਇਹ ਵੀ ਖਬਰ - ਪਿਛਲੇ ਇੱਕ ਮਹੀਨੇ ‘ਚ ਪੰਜਾਬ ‘ਚ ਵਿਕੀ 700 ਕਰੋੜ ਦੀ ਸ਼ਰਾਬ (ਵੀਡੀਓ)

ਬੱਸ ਫੇਰ ਕੀ ਸੀ ਉਹੀ ਹੋਇਆ ਜਿਸ ਦਾ ਡਰ ਸੀ, ਘਰੇ ਜਾਂਦਿਆ ਈਂ ਮਨਜੀਤ ਦਾ ਪਾਰਾ ਚੜ੍ਹ ਗਿਆ। ਆਪਣੇ ਮੁੰਡੇ ਨੂੰ ਆਵਾਜ਼ ਮਾਰ ਕੇ ਕਿਹਾ, --ਸੋਨੂੰ ---ਵੇ ਸੋਨੂੰ ਜਲਦੀ ਬਾਹਰ ਆ। ਇਸ ਕੁਲਿਹਣੀ ਨੂੰ ਹੁਣੇ ਈਂ ਇਹਦੇ ਪੇਕੇ ਛੱਡ ਕੇ ਆ, ਇਹਨੇ ਅੱਜ ਨਵਾਂ ਈਂ ਚੰਨ ਚਾੜ੍ਹਤਾ।

ਕਿਉਂ ਕੀ ਹੋਇਆ, ਸੋਨੂੰ ਨੇ ਬਾਹਰ ਆਉਂਦੇ ਹੋਏ ਨੇ ਪੁੱਛਿਆ। ਤੈਨੂੰ ਕਿੰਨੀ ਵਾਰੀ ਕਿਹਾ ਬਹੁਤਾ ਸਿਰ ’ਤੇ ਨਾ ਚੜ੍ਹਾ ਇਹਨੂੰ ਪਰ ਤੂੰ ਸਮਝਿਆ ਨਹੀਂ, ਅੱਜ ਇਹਨੇ ਸਾਰੇ ਪਿੰਡ ’ਚ ਥੂਹ ਥੂਹ ਕਰਵਾ ਤੀ ਪਰ ਮੰਮੀ ਹੋਇਆ ਕੀ ਐ, ਕੀ ਕੀਤਾ ਏ ਸਰਬੀ ਨੇ, (ਘਰਵਾਲੇ) ਸੋਨੂੰ ਨੇ ਖਿੱਝ ਕੇ ਕਿਹਾ ?

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ‘ਕਾਲੀ ਮਿਰਚ’, ਜੋੜਾਂ ਦੇ ਦਰਦ ਲਈ ਵੀ ਹੈ ਫਾਇਦੇਮੰਦ

ਤੇਰੀ ਸਰਬੀ ਜੈਲਦਾਰਾਂ ਦੇ ਮੁੰਡੇ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਦੀ ਤਿਆਰੀ ਕਰ ਰਹੀ ਐ। ਇਹ ਸਭ ਝੂਠ ਐ ਮਾਂ, ਤੈਨੂੰ ਕਿਹਨੇ ਕਿਹਾ, ਸੋਨੂੰ ਨੇ ਸਰਬੀ ਦੀ ਸਫਾਈ ਦੇਂਦਿਆਂ ਕਿਹਾ। ਇਹਨੂੰ ਪੁੱਛ ਤਾਂ ਸਹੀ ਉਹ ਕੌਣ ਸੀ ਜਿਹਦੇ ਨਾਲ ਗੱਲਾਂ ਮਾਰਦੀ ਸੀ।

ਹਾਅ ਮੈ ਮਰ ਗੀ ਮੰਮੀ ਇਹ ਕੀ ਰਹੇ ਹੋ, ਉਹ ਤਾਂ ਹਾਅ ਗੁਆਂਢੀ ਜੀਤੇ ਦਿਹਾੜੀਦਾਰ ਦੇ ਘਰੇ ਆਏ ਸੀ ਤੇ ਉਹਦੇ ਘਰ ਨੂੰ ਜੰਦਰਾ ਵੱਜਾ ਸੀ, ਤੇ ਮੈਨੂੰ ਵੇਖ ਕੇ ਮੈਥੋਂ ਪੁੱਛਣ ਲੱਗ ਪਏ ਕਿ ਕਿੱਥੇ ਗਏ ਆ, ਮੈਂ ਕਿਹਾ ਸਾਨੂੰ ਕਿਹੜਾ ਦੱਸ ਕੇ ਗਏ ਆ, ਸਾਨੂੰ ਨਹੀਂ ਪਤਾ।

ਪੜ੍ਹੋ ਇਹ ਵੀ ਖਬਰ - 30 ਦਿਨਾਂ ’ਚ 90 ਘੰਟਿਆ ਦੀ ਮਿਹਨਤ ਨਾਲ ਤਿਆਰ ਕੀਤਾ ਗੁ. ਗੋਸਾਈਂਆਣਾ ਪਾਤਸ਼ਾਹੀ 10ਵੀਂ ਦਾ ਮਾਡਲ

ਸਰਬੀ ਨੇ ਡਰਦੀ ਹੋਈ ਨੇ ਕਿਹਾ। ਆਹੋ ਸਾਰੇ ਪਿੰਡ ’ਚੋਂ ਇੱਕ ਤੂੰ ਹੀ ਰਹਿ ਗਈ ਸੀ ਦੱਸਣ ਵਾਲੀ, ਕਿੱਡੇ ਬਹਾਨੇ ਬਣਾਉਂਦੀ ਆਂ, ਵੇ ਮੁੰਡਿਆ ਫੜ ਇਹਨੂੰ ਗੁੱਤੋਂ ਤੇ ਛੱਡਕੇ ਆ ਇਹਦੇ ਮਾਂ ਪਿਉ ਕੋਲ ਮਨਜੀਤ ਨੇ ਗੁੱਸੇ ’ਚ ਲਾਲ ਹੋਈ ਨੇ ਕਿਹਾ, ਮੰਮੀ ਇਹਨੂੰ ਬਾਅਦ ਚ ਛੱਡ ਕੇ ਆਊਂਗਾ, ਪਹਿਲਾਂ ਮੈ ਉਸ ਕੰਜਰ ਨਾਲ ਨਜਿੱਠ ਕੇ ਆਉਨਾ, ਜਿਹੜਾ ਰਾਂਝਾ ਬਣਿਆ ਫਿਰਦਾ ਆ ਨਾ। ਸੋਨੂੰ ਨੇ ਅੰਦਰ ਵੱਲ ਨੂੰ ਭੱਜਦਿਆਂ ਕਿਹਾ। ਵੇ ਉਹਦਾ ਬੇਗਾਨੇ ਪੁੱਤ ਦਾ ਕੀ ਕਸੂਰ ਆ, ਜੇ ਮਾਰਨਾ ਆਂ ਤੇ ਇਸ ਕੰਜਰੀ ਨੂੰ ਮਾਰ ਜਿਹਦੇ ਸਾਰੇ ਪੁਆੜੇ ਆ, ਸੋਨੂੰ ਦੇ ਮਗਰ ਅੰਦਰ ਵੱਲ ਨੂੰ ਭੱਜਦੀ ਹੋਈ ਮਨਜੀਤ ਬੋਲੀ।

(ਪਰ ਸੋਨੂੰ ਅੰਦਰੋਂ ਨੰਗੀ ਤਲਵਾਰ ਲੈਕੇ ਬਾਹਰ ਵੱਲ ਨੂੰ ਭੱਜ ਕੇ ਆਇਆ, ਸਰਬੀ ਨੇ ਰੋਕਣ ਦੀ ਕੋਸ਼ਿਸ਼ ਕੀਤੀ) ਮੈਂ ਤੈਨੂੰ ਕਹਿੰਨਾ ਪਰ੍ਹਾਂ ਹੱਟ ਜਾ ਨਹੀਂ ਤਾਂ ਡੱਕਰੇ ਕਰ ਦੂੰ, ਸੋਨੂੰ ਨੇ ਹੱਥ ਨਾਲ ਸਮਝਾਉਂਦੇ ਹੋਏ ਨੇ ਕਿਹਾ, ਜਿੰਨੇ ਚਿਰ ਨੂੰ ਮਨਜੀਤ ਬਾਹਰ ਆਈ ਉਨੇ ਚਿਰ ਨੂੰ ਸੋਨੂੰ ਤਲਵਾਰ ਲੈ ਕੇ ਗੇਟੋਂ ਬਾਹਰ ਭੱਜ ਗਿਆ ਸੀ, ਵੇ ਕੋਈ ਫੜੋ ਇਹਨੂੰ ਜਾਉ ਭੱਜ ਕੇ ਜਾਉ ਕੋਈ ਜਣਾ ਫੜੋ, ਰੋਂਦੀ ਕੁਰਲਾਉਂਦੀ ਮਨਜੀਤ ਮਗਰ ਭੱਜੀ ਜਾ ਰਹੀ ਸੀ। ਸੋਨੂੰ ਕਿਸੇ ਤੋਂ ਨਾ ਰੁਕਿਆ ਅਤੇ ਜੈਲਦਾਰਾਂ ਦੇ ਇੱਕਲੌਤੇ ਪੁੱਤ ਦੇ ਸੀਨੇ ’ਚੋਂ ਤਲਵਾਰ ਪਾਰ ਕਰ ਦਿੱਤੀ, ਜੋ ਉਸੇ ਥਾਂਏ ਢੇਰੀ ਹੋ ਗਿਆ। 

ਪੜ੍ਹੋ ਇਹ ਵੀ ਖਬਰ - ਕਦੇ ਨਾ ਬਣੋ ਨਿੰਮ ਨਾਲੋਂ ਜ਼ਿਆਦਾ ਕੌੜੇ ਤੇ ਗੁੜ ਨਾਲੋਂ ਜ਼ਿਆਦਾ ਮਿੱਠੇ

ਜਿਸਦਾ ਕਸੂਰ ਸਿਰਫ ਇੰਨਾ ਸੀ ਕਿ ਸਰਬੀ ਨੂੰ ਜੀਤੇ ਦੇ ਨਾ ਘਰੇ ਹੋਣ ਬਾਰੇ ਪੁੱਛ ਬੈਠਾ, ਜੋ ਵਿਚਾਰਾ ਬਿਲਕੁਲ ਬੇਕਸੂਰ ਸੀ। ਤਾਈ ਬੰਤੋ ਦੀ ਚੁਗਲੀ ਅਤੇ ਗਲਤਫਹਿਮੀ ਨੇ ਦੋ ਹੱਸਦੇ ਵੱਸਦੇ ਘਰ ਉਜਾੜ ਦਿੱਤੇ ਸਨ।

PunjabKesari

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ 
ਮੋਬ÷9780253156, 9855069972


author

rajwinder kaur

Content Editor

Related News