ਛੋਟੀ ਕਹਾਣੀ : ‘ਧਰਮ ਅਤੇ ਧੰਦਾ’

Thursday, Jun 11, 2020 - 02:36 PM (IST)

ਛੋਟੀ ਕਹਾਣੀ : ‘ਧਰਮ ਅਤੇ ਧੰਦਾ’

ਇੱਕ ਵਾਰ ਇੱਕ ਵੱਡੀ ਸਭਾ ਚੱਲ ਰਹੀ ਸੀ। ਧਰਮ ਦੇ ਪ੍ਰਚਾਰਕ ਧਰਮ ਅਤੇ ਪੁੰਨ ਦਾਨ ਦੀ ਮਹੱਤਤਾ ਬਾਰੇ ਚਰਚੇ ਕਰ ਹਰੇ ਸਨ। ਲੋਕਾਂ ਨੂੰ ਦਾਨ-ਪੁੰਨ ਅਤੇ ਭਲਾਈ ਕਾਰਜ ਕਰਨ ਲਈ ਪ੍ਰੇਰਿਤ ਕਰਨ ਵੱਲ ਹੀ ਪ੍ਰਚਾਰਕਾਂ ਦਾ ਧਿਆਨ ਨਜ਼ਰ ਆ ਰਿਹਾ ਸੀ। ਮੁੱਖ ਗੱਲ ਚਾਰ ਧਰਮਾਂ ਦੇ ਪ੍ਰਚਾਰਕਾਂ ਦਰਮਿਆਨ ਹੋ ਰਹੀ ਸੀ। ਸਾਰੇ ਲੋਕੀ ਚੁੱਪ-ਚਾਪ ਬੈਠੇ ਸੁਣ ਰਹੇ ਸਨ। ਜਦੋਂ ਨੌਜਵਾਨਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਚੁੱਪ-ਚਾਪ ਬੈਠੇ ਰਹਿਣ ਦੀ ਥਾਂ ਕੁਝ ਸਵਾਲ ਕਰਨੇ ਠੀਕ ਸਮਝੇ। 

ਚਾਰੇ ਧਰਮ ਦੇ ਮਾਲਕਾਂ ਨੂੰ ਪੁੱਛਿਆ ਗਿਆ ਕਿ ਉਹ ਚੜ੍ਹਾਵੇ ਦੇ ਪੈਸੇ ਦਾ ਕੀ ਕਰਦੇ ਹਨ। ਇਕ ਧਰਮ ਵਾਲੇ ਨੇ ਕਿਹਾ ਕਿ ਅਸੀਂ 25% ਆਪ ਰੱਖ ਲੈਂਦੇ ਹਾਂ, ਬਾਕੀ ਦਾ 75% ਰੱਬ ਦੇ ਨਾਂਅ ‘ਤੇ ਖਰਚ ਕਰ ਦਿੰਦੇ ਹਾਂ। ਦੂਜੇ ਧਰਮ ਵਾਲੇ ਨੇ ਕਿਹਾ ਕਿ ਅਸੀਂ 50% ਆਪ ਰੱਖ ਕੇ ਬਾਕੀ 50% ਰੱਬ ਦੇ ਨਾਂਅ ‘ਤੇ ਖਰਚ ਕਰ ਦਿੰਦੇ ਹਾਂ। ਤੀਜੇ ਧਰਮ ਵਾਲੇ ਨੇ ਕਿਹਾ ਕਿ ਅਸੀਂ 75 ਆਪਣੇ ਲਈ ਰੱਖ ਕੇ 25% ਰੱਬ ਦੇ ਨਾਂਅ ਖਰਚ ਕਰ ਦਿੰਦੇ ਹਾਂ। 

ਪੜ੍ਹੋ ਇਹ ਵੀ - ਕਹਾਣੀ : ‘ਗਲਤਫਹਿਮੀ’, ਜਿਸ ਨਾਲ ਉਜੜੇ ਦੋ ਹੱਸਦੇ ਵੱਸਦੇ ਘਰ

ਹੁਣ ਚੌਥੇ ਧਰਮ ਵਾਲੇ ਦੀ ਵਾਰੀ ਸੀ, ਉਸ ਨੇ ਕਿਹਾ ਕਿ ਅਸੀਂ ਅੱਖਾਂ ਬੰਦ ਕਰਕੇ ਸਾਰੇ ਦੇ ਸਾਰੇ ਪੈਸੇ ਉੱਪਰ ਰੱਬ ਵੱਲ ਉਛਾਲ ਦਿੰਦੇ ਹਾਂ, ਜਿੰਨੇ ਪੈਸੇ ਰੱਬ ਨੂੰ ਚਾਹੀਦੇ ਹੁੰਦੇ ਹਨ, ਰੱਬ ਜੀ ਰੱਖ ਲੈਂਦੇ ਹਨ ਬਾਕੀ ਦੇ ਪੈਸੇ ਅਸੀਂ ਆਪਸ ਵਿੱਚ ਵੰਡ ਲੈਂਦੇ ਹਾਂ।!!!!!!

ਮੈਂ ਉੱਠਿਆ ‘ਤੇ ਚੁੱਪ-ਚਾਪ ਘਰ ਆ ਗਿਆ। ਪ੍ਰਣ ਕੀਤਾ ਕਿ ਅੱਗੇ ਤੋਂ ਦਾਨ ਪੁੰਨ ਕਰਨਾ ਹੋਊ ਤਾਂ ਕਿਸੇ ਲੋੜਵੰਦ ਦੀ ਹੀ ਮਦਦ ਕਰਿਆ ਕਰੂੰਗਾ, ਕਿਸੇ ਧਾਰਮਿਕ ਅਦਾਰੇ ਦੇ ਗੱਲੇ ‘ਚ ਧੇਲਾ ਨਹੀਂ ਪਾਉਣਾ।

ਪੜ੍ਹੋ ਇਹ ਵੀ - ਇਹ ਯੋਗ-ਆਸਣ ਕਰਨ ਨਾਲ ਦੂਰ ਹੁੰਦੀਆਂ ਹਨ ਭਿਆਨਕ ਬੀਮਾਰੀਆਂ

PunjabKesari

ਓਮ ਪ੍ਰਕਾਸ਼ ਜਿੰਦਲ, ਨੰਗਲ


author

rajwinder kaur

Content Editor

Related News