ਬਲਾਕ ਪੰਚਾਇਤ ਅਫਸਰ ਸਮਾਣਾ ਨੇ ਸਰਪੰਚ ਨੂੰ ਸੂਚਨਾ ਅਧਿਕਾਰੀ ਬਣਾ ਐਕਟ ਦੀ ਕੀਤੀ ਉਲੰਘਣਾ

06/14/2020 4:55:54 PM

ਸੂਚਨਾ ਅਧਿਕਾਰ ਐਕਟ ਦੇ 14 ਸਾਲਾਂ ਦੇ ਸਫਰ ਵਿੱਚ ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਕਿਸੇ ਸੂਚਨਾ ਅਫਸਰ ਵੱਲੋਂ ਪਿੰਡ ਦੇ ਸਰਪੰਚ ਨੂੰ ਲੋਕ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਹੋਵੇ ਅਤੇ ਸਰਪੰਚ ਵੱਲੋਂ ਸੂਚਨਾ ਨੂੰ ਤਸਦੀਕ ਕਰਕੇ ਭੇਜ ਦਿੱਤਾ ਗਿਆ ਹੋਵੇ। ਅਸਲ ਵਿੱਚ ਲੋਕ ਸੂਚਨਾ ਅਧਿਕਾਰੀ ਸਰਕਾਰ ਦੇ ਆਪਣੇ ਵਿਭਾਗ ਨਾਲ ਸਬੰਧ ਰੱਖਣ ਵਾਲਾ ਹੀ ਹੁੰਦਾ ਹੈ। ਹੁਣ ਇਸ ਮਾਮਲੇ ਨੂੰ ਪੰਜਾਬ ਰਾਜ ਸੂਚਨਾ ਕੋਲ ਭੇਜਿਆ ਗਿਆ ਹੈ ਤਾਂ ਕਿ ਸੂਚਨਾ ਅਫਸਰ ਵੱਲੋਂ ਕੀਤੇ ਗਏ ਧੋਖੇ ਦੀ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ। ਇਸ ਅਜੀਬ ਕਿਸਮ ਦੇ ਮਾਮਲੇ ਸਬੰਧੀ ਆਰ.ਟੀ.ਆਈ.ਮਾਹਿਰ ਬ੍ਰਿਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਵਿਕਾਸ ਪੰਚਾਇਤ ਅਫਸਰ ਸਮਾਣਾ ਅਧੀਨ ਪੈਂਦੀ ਪੰਚਾਇਤ ਮਵੀ ਕਲਾਂ ਦੀ ਸਮਾਲਾਟ ਜ਼ਮੀਨ ਸਬੰਧੀ ਸੂਚਨਾ ਅਧਿਕਾਰ ਐਕਟ 2005 ਤਹਿਤ ਰਿਕਾਰਡ ਮੰਗਿਆ ਗਿਆ ਸੀ। ਪੰਚਾਇਤੀ ਵਿਭਾਗ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਕਰਕੇ ਇਹ ਮਾਮਲਾ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਲਿਆ। 

ਪੜ੍ਹੋ ਇਹ ਵੀ ਖਬਰ - ਆਓ ਤਾਲਾਬੰਦੀ ਕਾਲ ਨੂੰ ਯਾਦਾਂ ਦੀ ਕਿਤਾਬ ਦਾ ਸੁਨਹਿਰਾ ਪੰਨ੍ਹਾ ਬਣਾਉਣ ਦੀ ਕੋਸ਼ਿਸ਼ ਕਰੀਏ !

ਪੜ੍ਹੋ ਇਹ ਵੀ ਖਬਰ - ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ 'ਤੇ ਚੱਲਣ ਨਾਲ ਮਹਿਸੂਸ ਹੁੰਦੀ ਹੈ ਤਾਜ਼ਗੀ

6 ਦਸੰਬਰ ਨੂੰ ਪਟਿਆਲਾ ਵਿਖੇ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਸੂਚਨਾ ਕਮਿਸ਼ਨ ਸੁਰੇਸ਼ ਕੁਮਾਰ ਅਰੋੜਾ ਕੋਲ ਹੋਈ ਸੁਣਵਾਈ ਦੌਰਾਨ ਵਿਭਾਗ ਨੇ ਦੱਸਿਆ ਕਿ ਉਹ ਬਣਦੀ ਸੂਚਨਾ ਲੈ ਕੇ ਆਏ ਹਨ। ਜਿਸ ਨੂੰ ਪੂਰਨ ਤੌਰ 'ਤੇ ਤਸਦੀਕ ਕੀਤਾ ਗਿਆ ਹੈ ਪਰ ਸੂਚਨਾ ਕਮਿਸ਼ਨ ਨੂੰ ਇਹ ਨਹੀਂ ਦੱਸਿਆ ਗਿਆ ਕਿ ਸੂਚਨਾ ਨੂੰ ਪਿੰਡ ਮਵੀ ਕਲਾਂ ਦੇ ਸਰਪੰਚ ਦਰਸ਼ਨ ਸਿੰਘ ਵੱਲੋਂ ਤਸਦੀਕ ਕੀਤਾ ਗਿਆ ਹੈ। ਬ੍ਰਿਸ ਭਾਨ ਬੁਜਰਕ ਨੇ ਕਿਹਾ ਕਿ ਸੂਚਨਾ ਐਕਟ ਦੇ ਮੁਤਾਬਕ ਮੰਗੀ ਗਈ ਰਿਕਾਰਡ ਨੂੰ ਪੰਚਾਇਤ ਲੋਕ ਸੂਚਨਾ ਅਧਿਕਾਰ ਜਾਂ ਸਹਾਇਕ ਸੂਚਨਾ ਅਧਿਕਾਰੀ ਹੀ ਤਸਦੀਕ ਕਰ ਸਕਦਾ ਹੈ ਪਰ ਪਿੰਡ ਦੇ ਸਰਪੰਚ ਨੂੰ ਸੂਚਨਾ ਅਫਸਰ ਬਣਾ ਕੇ ਸੂਚਨਾ ਨੂੰ ਤਸਦੀਕ ਕਰਕੇ ਦੇਣ ਦੀ ਮੰਨਜ਼ੂਰੀ ਦੇ ਕੇ ਬਲਾਕ ਪੰਚਾਇਤ ਅਫਸਰ ਵੱਲੋਂ ਜਿੱਥੇ ਪੰਜਾਬ ਰਾਜ ਸੂਚਨਾ ਕਮਿਸ਼ਨ ਨਾਲ 420 ਕੀਤੀ ਗਈ ਹੈ। ਉਥੇ ਹੀ ਆਰ.ਟੀ.ਆਈ.ਐਕਟ ਦੀ ਉਲੰਘਣਾ ਕਰਕੇ ਕਥਿਤ ਰੂਪ 'ਚ ਗੁੰਮਰਾਹ ਵੀ ਕੀਤਾ ਗਿਆ ਹੈ, ਜਿਸ ਕਰਕੇ ਲੋਕ ਸੂਚਨਾ ਅਧਿਕਾਰੀ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮਾਮਲੇ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਧਿਆਨ 'ਚ ਲਿਆਂਦਾ ਜਾਵੇਗਾ।  

ਪੜ੍ਹੋ ਇਹ ਵੀ ਖਬਰ - ਬਜ਼ੁਰਗ ਦੁਰਵਿਹਾਰ ਜਾਗਰੂਕਤਾ ਦਿਹਾੜਾ : ‘ਬਜ਼ੁਰਗ ਨਾਗਰਿਕਾਂ ਦੇ ਹਿੱਤ’

ਪੜ੍ਹੋ ਇਹ ਵੀ ਖਬਰ - ਲਾਵਾਂ ਲਈਆਂ ਦੀ ਰੱਖਿਓ ਲਾਜ ਬਈ...


rajwinder kaur

Content Editor

Related News