ਰੇਡੀਓ ਤੇ ਗੁਰਬਾਣੀ ਵੀਚਾਰ ਪ੍ਰੋਗਰਾਮ ਸਬੰਧੀ ਬੇਨਤੀ
Thursday, Mar 15, 2018 - 04:56 PM (IST)

ਮੈਂ ਰੇਡੀਓ ਤੇ ਗੁਰਬਾਣੀ ਵੀਚਾਰ ਪ੍ਰੋਗਰਾਮ ਰੇਡੀਓ ਸਟੇਸ਼ਨ ਆਕਾਸ਼ਵਾਣੀ ਜਲੰਧਰ ਤੋ ਤਕਰੀਬਨ ਬਚਪਨ ਤੋਂ ਸੁਣਦਾ ਆ ਰਿਹਾ ਹਾਂ। ਪਹਿਲਾਂ ਇਹ ਪ੍ਰੋਗਰਾਮ ਸ: ਸਾਧੂ ਸਿੰਘ ਜੀ ਗੋਬਿੰਦ ਪੁਰੀ ਜੀ ਤੇ À੍ਹਨਾਂ ਤੋਂ ਪਹਿਲਾਂ ਇਕ ਬੀਬੀ ਵੀ ਇਹ ਪ੍ਰੋਗਰਾਮ ਪਰਸਾਰਿਤ ਕਰਦੇ ਰਹੇ ਹਨ। ਮੇਰੇ ਬਚਪਨ ਵੇਲੇ ਮੈਨੂੰ ਯਾਦ ਹੈ, ਆਮ ਦਿਨਾਂ 'ਚ ਸ਼ਬਦ ਤੇ ਕਥਾ ਤੋਂ ਇਲਾਵਾ ਸ਼ਨੀਵਾਰ ਨੂੰ ਸਰੋਤਿਆਂ ਦੀਆਂ ਫੁਰਮਾਇਸ਼ੀ ਚਿਠੀਆਂ ਪੜ ਕੇ ਫੁਰਮਾਇਸ਼ੀ ਸ਼ਬਦ ਵੀ ਸਰਵਣ ਕਰਵਾਏ ਜ਼ਾਦੇ ਸਨ। ਕੁੱਝ ਸਾਲ ਪਹਿਲਾਂ ਜਦੋਂ ਸ: ਸਾਧੂ ਸਿੰਘ ਗੋਬਿੰਦ ਪੁਰੀ ਜੀ ਲੰਮੀ ਛੁੱਟੀ ਲੈ ਕੇ ਚਲੇ ਗਏ, ਉਨ੍ਹਾਂ ਤੋਂ ਬਾਅਦ ਸ: ਮਨਜੀਤ ਸਿੰਘ ਜੀ ਇਹ ਡਿਊਟੀ ਨਿਭਾ ਰਹੇ ਹਨ। ਪਹਿਲਾਂ ਪਹਿਲਾਂ ਮੈਂ ਮਹਿਸੂਸ ਕੀਤਾ ਸੀ ਕਿ ਇਹ ਵੀਰ ਜੀ ਬਹੁਤੇ ਵਿਦਵਾਨ ਨਹੀਂ ਹਨ। ਪਰ ਜਦੋਂ ਚਾਰ ਪੰਜ ਦਿਨ ਲਗਾਤਾਰ ਸਵੇਰੇ ਸਵੇਰੇ 6 ਵਜ ਕੇ 5 ਮਿੰਟ 'ਤੇ ਇਨ੍ਹਾਂ ਨੂੰ ਅਮ੍ਰਿਤ ਬੂੰਦ ਪ੍ਰੋਗਰਾਮ 'ਚ ਵਿਚਾਰ ਪੇਸ਼ ਕਰਦੇ ਸੁਣਿਆਂ ਤਾਂ ਮੈਨੂੰ ਪਤਾ ਲਗਾਕਿ ਇਹ ਵੀਰ ਜੀ ਨੇ ਵੀ ਬਹੁਤ ਪੜ੍ਹਾਈ ਕੀਤੀ ਹੋਈ ਹੈ, ਬਹੁਤ ਖੋਜ ਕੀਤੀ ਹੋਈ ਹੈ। ਬਹੁਤ ਸਾਰੀ ਫਿਲਾਸਫੀ ਅਤੇ ਬਹੁਤ ਸਾਰੇ ਧਾਰਮਿਕ ਗੰ੍ਰਥਾ ਦਾ ਡੂੰਘਾ ਅਧਿਐਨ ਕੀਤਾ ਹੋਇਆ ਹੈ। ਇਨ੍ਹਾਂ ਕੋਲ ਸਿਰਫ ਸ਼ਬਦੀ ਗਿਆਨ ਹੀ ਨਹੀ ਬਲਕਿ ਅਨੁਭੱਵੀ ਗਿਆਨ ਵੀ ਹੋਇਆ ਹੋਇਆ ਹੈ। ਜੋ ਸਵੇਰੇ 6 ਵਜ ਕੇ 5 ਮਿੰਟ ਤੇ ਵੀਰ ਜੀ ਵਿਚਾਰ ਪੇਸ਼ ਕਰਦੇ ਹਨ ਉਹ ਸੁਣਕੇ ਬਹੁਤ ਹੀ ਅਨੰਦ ਆਉਂਦਾ ਹੈ। ਇਸ ਲਈ ਉਨ੍ਹਾਂ ਦੀ ਸਿਫਤ ਕਹਿਣ ਕਥਨ ਤੋਂ ਪਰੇ ਹੈ।
ਭਾਈ ਸਾਹਿਬ ਜੀ ਸ: ਮਨਜੀਤ ਸਿਘ ਜੀ ਪ੍ਰੋ: ਗੁਰਬਾਣੀ ਵਿਚਾਰ ਨੂੰ ਪੂਰਨ ਅਨੰਦਮਈ ਬਣਾਉਣ ਲਈ ਬਹੁਤ ਮਿਹਨਤ ਕਰਦੇ ਹਨ। ਆਮ ਤੌਰ ਤੇ ਕੋਈ ਇਕ ਹੀ ਵਿਸ਼ਾ ਲੈ ਕੇ ਉਸੇ ਵਿਸ਼ੇ ਨਾਲ ਸੰਬੰਧਤ ਸ਼ਬਦ ਤੇ ਕਥਾ ਵਾਰਤਾ ਹੀ ਸਰਵਣ ਕਰਵਾਉਂਦੇ ਹਨ।ਜਿਵੇਂ ਕਿ, ਨਾਮ ਸਿਮਰਨ, ਸੇਵਾ, ਪਰਉਪਕਾਰ, ਮਨੁੱਖਾ ਜੀਵਨ, ਗੁਰਮੁੱਖ, ਮਨਮੁੱਖ, ਬੰਦਗੀ, ਸੰਤ ਆਦਿ। ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਜਿਹੜੇ-2 ਰਾਗੀ ਸਿੰਘ ਹੋਏ ਹਨ, ਉਨ੍ਹਾਂ ਦੇ ਗਾਏ ਹੋਏ ਸ਼ਬਦ ਪਤਾ ਨਹੀਂ ਕਿਥੋਂ-2 ਲੱਭ ਕੇ ਪ੍ਰੋਗਰਾਮ ਵਿਚ ਸਰਵਣ ਕਰਵਾÀੁਂਦੇ ਰਹਿੰਦੇ ਹਨ। ਸਵ: ਭਾਈ ਗੋਪਾਲ ਸਿੰਘ ਜੀ, ਸਵ: ਭਾਈ ਬਖਸੀਸ਼ ਸਿੰਘ ਜੀ (ਪਾਤੀ ਤੋਰੈ ਮਾਲਿਨੀ) ਸਵ: ਭਾਈ ਦਰਸ਼ਣ ਸਿੰਘ ਜੀ ਕੋਮਲ, ਸਵ: ਭਾਈ ਸਮੁੰਦ ਸਿੰਘ ਜੀ, ਸਵ:ਭਾਈ ਅਰਜਣ ਸਿੰਘ ਜੀ, ਭਾਈ ਅਵਤਾਰ ਸਿੰਘ ਜੀ (ਦਿੱਲੀ ਵਾਲੇ) ਭਾ: ਗੁਰਚਰਨ ਸਿੰਘ ਜੀ, ਭਾ: ਚੰਨਣ ਸਿੰਘ ਜੀ, ਭਾ: ਚੰਨਣ ਸਿੰਘ ਜੀ ਮਜਬੂਰ, ਭਾ: ਹਰੀ ਸਿੰਘ ਜੀ, ਭਾ: ਤ੍ਰਿਲੋਚਨ ਸਿੰਘ ਜੀ, ਭਾ: ਪਿਆਰਾ ਸਿੰਘ ਜੀ (ਪ੍ਰਭ ਡੋਰੀ ਹਾਥ ਤੁਮ੍ਹਾਰੇ) ਭਾ: ਅਮਰੀਕ ਸਿੰਘ ਜੀ ਜਖਮੀ (ਪ੍ਰਭ ਪਾਸਿ ਜਨ ਕੀ ਅਰਦਾਸ ਤੂੰ ਸੱਚਾ ਸਾਈਂ) ਭਾ: ਬਲਬੀਰ ਸਿੰਘ ਜੀ (ਤੂੰ ਕੁਨ ਰੇ ਮੈ ਜੀ ਨਾਮਾ)। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤ ਸਰ ਤੋਂ ਸੇਵਾਮੁਕਤ ਹੋਏ ਭਾ: ਗੁਰਮੇਲ ਸਿੰਘ ਜੀ, ਭਾ: ਗੁਰਮੇਜ ਸਿੰਘ ਜੀ, ਭਾ: ਮਨਜੀਤ ਸਿੰਘ ਜੀ ਅਤੇ ਹੋਰ ਵੀ ਮੌਜੂਦਾ ਸਮੇ ਦੇ ਬਹੁਤ ਸਾਰੇ ਸਤਿਕਾਰ ਯੋਗ ਰਾਗੀ ਸਿੰਘਾਂ ਦੇ ਗਾਏ ਹੋਏ ਸ਼ਬਦ ਸਮੇ-2 ਤੇ ਪ੍ਰੋ: 'ਚ ਸਰਵਣ ਕਰੁਵਾਉਂਦੇ ਰਹਿੰਦੇ ਹਨ ।ਜਿਹੜੇ ਸ਼ਬਦ ਸੁਣ ਕੇ ਬਹੁਤ ਅਨੰਦ ਸਰਾਬੋਰ ਹੁੰਦਾ ਹੈ
ਭਾਵੇਂ ਵੀਰ ਜੀ ਬਹੁਤ ਹੀ ਮਿਹਨਤ ਕਰਦੇ ਹਨ, ਪਰ ਹਾਲੇ ਵੀ ਮੈਂ ਇਕ ਬੇਨਤੀ ਕਰਦਾ ਹਾਂ ਕਿ ਪਿਛਲੀ ਪੀੜੀ ਦੇ ਕਈ ਰਾਗੀ-ਸਿੰਘ ਐਸੇ ਹਨ ਜਿਨਾਂ ਦੇ ਗਾਏ ਹੋਏ ਸ਼ਬਦ ਦਿੱਲੀ, ਮੁੰਬਈ, ਕਲਕੱਤੇ ਕਈ ਪੁਰਾਣੇ ਡੇਰਿਆਂ 'ਚ ਜਾਂ ਕਈ ਰਕਾਰਡਾਂ ਵਾਲੀਆਂ ਕੰਪਨੀਆਂ 'ਚ ਸੰਭਾਲੇ ਹੋਏ ਪਏ ਹਨ। ਪੰਜਾਬ ਵਿਚ ਕਿਤੇ-2 ਐਸੇ ਵੀਰ ਵੀ ਹਨ ਜਿਨਾਂ ਨੂੰ ਪੁਰਾਣੇ ਰਾਗੀ ਸਿੰਘਾਂ ਦੇ ਗਾਏ ਸ਼ਬਦ ਤੇ ਢਾਢੀ ਸਿੰਘਾਂ ਦੇ ਪ੍ਰਸੰਗਾਂ ਵਾਲੇ ਤਵੇ ਕਿਤੋਂ ਨਾ ਕਿਤੋਂ ਮਿਲੇ ਹੋਏ ਹਨ ਅਤੇ ਉਨ੍ਹਾਂ ਸੰਭਾਲ ਕੇ ਰੱਖੇ ਹੋਏ ਹਨ। ਪਿੱਛੇ ਜਿਹੇ ਇਕ ਵੀਰ ਸ: ਹਰਜਾਪ ਸਿੰਘ ਔਜਲਾ ਨੇ ਅਖਬਾਰ 'ਚ ਲਿਖਿਆ ਸੀ, ਕਿ ਕੁੱਝ ਪੁਰਾਣੇ ਤਵੇ (ਰਿਕਾਰਡ) ਉਨ੍ਹਾਂ ਨੇ ਵੀ ਸਾਂਭ ਕੇ ਰੱਖੇ ਹੋਏ ਹਨ।ਪਟਿਆਲੇ ਨੇੜੇ ਇਕ ਪਿੰਡ 'ਚ ਇਕ ਵੀਰ ਕੋਲ ਵੀ ਬਹੁਤ ਸਾਰੇ ਪੁਰਾਣੇ ਤਵੇ ਸਾਂਭੇ ਹੋਏ ਪਏ ਹਨ। ਇਸ ਤਰਾਂ ਦੇ ਵੀਰਾਂ ਕੋਲ ਵੀ ਪਹੁੰਚ ਕਰਕੇ ਉਹ ਤਵੇ ਲੈ ਕੇ ਪ੍ਰੋ: 'ਚ ਸਰਵਣ ਕਰਵਾਉਣੇ ਚਾਹੀਦੇ ਹਨ। ਸਵ: ਭਾ: ਧਰਮ ਸਿੰਘ ਜਖਮੀ, ਭਾ: ਚਤਰ ਸਿੰਘ ਸਿੰਧੀ (ਇਆਹੂੰ ਜੁਗਤ ਬਿਹਾਨੇ ਕਈ ਜਨਮ) ਸਵ: ਭਾ: ਸੰਤਾ ਸਿੰਘ ਜੀ, ਸਵ: ਭਾ: ਸੁਰਜਣ ਸਿੰਘ ਜੀ, ਸਵ: ਭਾ: ਬਾਵਾ ਸਿੰਘ ਜੀ, ਭਾ: ਦਿਲਬਾਗ ਸਿੰਘ ਜੀ ਗੁਲਬਾਗ ਸਿੰਘ ਜੀ, ਭਾ: ਗੁਰਦਿਆਲ ਸਿੰਘ ਜੀ, ਭਾ: ਅਜੀਤ ਸਿੰਘ ਜੀ (ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਿਗੁਰ ਪੂਰੇ) ਇਤਆਦਿਕ ਹੋਰ ਵੀ ਰਾਗੀ ਸਿੰਘਾਂ ਦੇ ਗਾਏ ਹੋਏ ਸ਼ਬਦ ਲੱਭ ਲੱਭ ਕੇ ਪ੍ਰੋ: 'ਚ ਗੁਰਬਾਣੀ ਦੇ ਪ੍ਰੇਮੀਆਂ ਨੂੰ ਸਰਵਣ ਕਰਵਾਉਣੇ ਚਾਹੀਦੇ ਹਨ। ਭਾ: ਹਰਜਿੰਦਰ ਸਿੰਘ ਜੀ ਸ੍ਰੀਨਗਰ (ਸਭ ਜੋਤ ਤੇਰੀ ਜਗਜੀਵਨਾ) ਭਾ: ਬਲਕਾਰ ਸਿੰਘ ਜੀ ਮੁਲਤਾਨੀ (ਜੋ ਨਰ ਦੁਖ ਮੈਂ ਦੁੱਖ ਨਹੀਂ ਮਾਨੈ) ਭਾ: ਰਣਜੀਤ ਸਿੰਘ ਜੀ ਚੰਦਨ, ਭਾ: ਇਕਬਾਲ ਸਿੰਘ ਜੀ (ਮੇਰੇ ਮਾਧੋ ਜੀ ਮੇਰੇ ਮਾਧੋ ਜੀ ਸਤਿਸੰਗਤਿ ਮਿਲੈ ਸੋ ਤਰਿਆ) ਭਾ: ਨਿਰੰਜਣ ਸਿੰਘ ਜੀ ਜਵੱਦੀ (ਸਭ ਗੋਬਿੰਦ ਹੈ ਸਭ ਗੋਬਿੰਦ ਹੈ) ਭਾ: ਦੇਵਿੰਦਰ ਸਿੰਘ ਜੀ (ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ) ਭਾ: ਗੁਰਚਰਨ ਸਿੰਘ ਜੀ ਰਸੀਆ, ਭਾ: ਗੁਰਜੋਤ ਸਿੰਘ ਜੀ (ਤੇਰਾ ਨਾਮ ਰੂੜੋ ਰੂਪ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ) ਭਾ: ਸੋਹਣ ਸਿੰਘ ਜੀ ਰਸੀਆ (ਗੁਰ ਸਤਿਗੁਰ ਕਾ ਜੋ ਸਿੱਖ ਅਕਾਏ ਸੋ ਭਲਕੇ ਉਠਿ ਹਰਿ ਨਾਮੁ ਧਿਆਵੈ) ਭਾ: ਬਲਵਿੰਦਰ ਸਿੰਘ ਜੀ ਰੰਗੀਲਾ ਜੀ ਆਦਿਕ ਹੋਰ ਵੀ ਚੋਣਵੇਂ ਰਾਗੀ ਸਿੰਘਾਂ ਦੇ ਸ਼ਬਦ ਜੋ ਸਮੇ-2 'ਤੇ ਸਰਵਣ ਕਰਵਾਏ ਜਾਂਦੇ ਹਨ ਉਹ ਸਰਵਣ ਕਰ ਕੇ ਬਹੁਤ ਹੀ ਅਨੰਦ ਬੱਝਦਾ ਹੈ। ਇਕ ਬੇਨਤੀ ਮੈ ਉਚੇਚੀ ਕਰਨੀ ਚਾਹੁੰਦਾ ਹਾਂ, ਹੁਣ ਜਦੋਂ ਵੀਰ ਸ: ਮਨਜੀਤ ਸਿੰਘ ਜੀ ਨੇ ਡਿਊਟੀ ਸ਼ੁਰੂ ਕੀਤੀ ਹੈ, ਉਸ ਤੋਂ ਪਹਿਲਾਂ ਪ੍ਰੋ: ਗੁਰਬਾਣੀ ਵਿਚਾਰ 'ਚ ਸ਼ਬਦਾਂ ਤੋਂ ਅਲਾਵਾ ਇਕ ਸ਼ਬਦ ਦੀ ਕਥਾ ਤੇ ਵਾਰਤਾ ਦੋਂਵੇਂ ਹੁੰਦੀਆਂ ਸਨ। ਵੀਰ ਜੀ ਦੇ ਆਉਣ ਦੇ ਸਮੇ ਤੋਂ ਇਸ ਪ੍ਰੋ: ਵਿਚ ਤਪਦੀਲੀ ਕਰ ਦਿੱਤੀ ਗਈ ਹੈ। ਹੁਣ ਕਥਾ ਜਾਂ ਵਾਰਤਾ 'ਚੋਂ ਇਕ ਹੀ ਚੀਜ਼ ਪਰਸਾਰਤ ਹੁੰਦੀ ਹੈ। ਚਲੋ ਤਾਂ ਵੀ ਕੋਈ ਗੱਲ ਨਹੀਂ। ਪਰ ਕਥਾ ਦਾ ਸਮਾਂ ਬਹੁਤ ਘੱਟ ਹੁੰਦਾ ਹੈ। ਮਸਾਂ 7-8 ਮਿੰਟ ਹੀ ਹੁੰਦੇ ਹਨ। ਇਹ ਸਮਾ ਥ੍ਹੋੜਾ ਵਧਾਉਣਾ ਚਾਹੀਦਾ ਹੈ। ਕਮ ਸੇ ਕਮ 14-15 ਮਿੰਟ ਤਾਂ ਜ਼ਰੂਰ ਹੋਣਾ ਚਾਹੀਦਾ ਹੈ। ਕਥਾ ਵਾਰਤਾ ਦੇ ਪ੍ਰੋ: 'ਚ ਪੰਥ ਰਤਨ ਗਿ: ਸੰਤ ਸਿੰਘ ਜੀ ਮਸਕੀਨ, ਭਾ: ਰਾਮ ਸਿੰਘ ਕੁਲਾਰ, ਸ: ਬੇਅੰਤ ਸਿੰਘ ਸਰਹੱਦੀ, ਡਾ: ਰਤਨ ਸਿੰਘ ਜੱਗੀ, ਸ: ਤੀਰਥ ਸਿੰਘ ਢਿੱਲੋਂ ਸ:ਗੋਬਿੰਦ ਸਿੰਘ ਮਨਸੁਖਾਨੀ, ਸ: ਸੁਰਜੀਤ ਸਿੰਘ ਜੀ, ਸ: ਖੜਕ ਸਿੰਘ ਜੀ, ਡਾ:ਸੁਰਿੰਦਰ ਸਿੰਘ ਕੋਹਲੀ, ਸ: ਹਰਮੀਤ ਸਿੰਘ ਅਟਵਾਲ, ਸ: ਸਰੂਪ ਸਿੰਘ ਅਲੱਗ, ਭਾ: ਸੁਖਵਿੰਦਰ ਸਿੰਘ ਅਲੱਗ, ਭਾ: ਭਗੁਆਨ ਸਿੰਘ ਜੌਹਲ, ਪ੍ਰੋ: ਅਵਤਾਰ ਸਿੰਘ ਜੀ, ਪ੍ਰੋ: ਬਲਵਿੰਦਰ ਸਿੰਘ ਜੀ, ਪ੍ਰੋ: ਕੁਲਵੀਰ ਸਿੰਘ ਸੂਰੀ, ਭਾ: ਸਰਬਜੀਤ ਸਿੰਘ ਜੀ, ਭਾ: ਬਲਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾ: ਅਮਰਜੀਤ ਸਿੰਘ ਜੀ, ਗਿ: ਜਸਵਿੰਦਰ ਸਿੰਘ ਜੀ, ਗਿ: ਗੁਰਮੀਤ ਸਿੰਘ ਜੀ (ਦੁੱਖ ਨਿਵਾਰਨ ਸਾਹਿਬ ਲੁਧਿ: ਵਾਲੇ) ਆਦਿ ਕਈ ਸਤਿਕਾਰਯੋਗ ਬੀਬੀਆਂ ਡਾ: ਗੁਰਨਾਮ ਕੌਰ ਬੇਦੀ, ਡਾ: ਗੁਰਸ਼ਰਨ ਕੌਰ, ਪ੍ਰੋ: ਤ੍ਰਿਪਤਾ ਦੇਵੀ, ਪ੍ਰੋ: ਅਮਰਜੀਤ ਕੌਰ ਆਦਿ ਕਈ ਸਤਿਕਾਰ ਯੋਗ ਬੀਬੀਆਂ ਅਤੇ ਭਾਈ ਸਾਹਿਬ ਜਿਨਾ੍ਹ ਦੇ ਨਾਮ ਮੈਨੂੰ ਯਾਦ ਨਹੀਂ, ਉਨ੍ਹਾਂ ਸਭ ਤੋਂ ਮੈਂ ਖਿਮਾ ਮੰਗਦਾ ਹਾਂ। ਇਨ੍ਹਾਂ ਵੀਰਾਂ ਭੈਣਾਂ ਨੂੰ ਸ: ਮਨਜੀਤ ਸਿੰਘ ਜੀ ਰੇਡੀਓ ਸਟੇਸ਼ਨ ਤੇ ਬੁਲਾਕੇ ਕਥਾ ਜਾਂ ਵਾਰਤਾ ਦਾ ਸਮਾ ਦਿੰਦੇ ਰਹਿੰਦੇ ਹਨ। ਇਸ ਤਰਾਂ ਇਹ ਪ੍ਰੋ: ਬਹੁਤ ਹੀ ਅਨੰਦਮਈ ਹੁੰਦਾ ਹੈ। ਅਖੀਰ 'ਚ ਮਂੈ ਸ: ਮਨਜੀਤ ਸਿੰਘ ਜੀ ਅਤੇ ਜਲੰਧਰ ਰੇਡੀਓ ਸਟੇਸ਼ਨ ਦੇ ਸਾਰੇ ਹੀ ਪ੍ਰਬੰਧਕ ਵੀਰਾਂ-ਭੈਣਾਂ ਨੂੰ ਬਹੁਤ-2 ਸ਼ਾਬਾਸ਼ ਕਹਿੰਦਾ ਹਾਂ। ਅਜੋਕੇ ਸਮੇ ਜਦੋਂ ਸਾਰੀ ਦੁਨੀਆਂ ਬਾਰੂਦ ਦੇ ਢੇਰ ਉੱਤੇ ਖ੍ਹੜੀ ਹੈ, ਇਸ ਜਗਤ-ਜਲੰਦੇ ਨੂੰ ਬਚਾਉਣ ਲਈ ਗੁਰੂ ਸਾਹਿਬਾਂ ਅਤੇ ਭਗਤ ਸਾਹਿਬਾਂ ਦੀ ਬਾਣੀ ਹੀ ਇਕੋਂ-ਇਕ ਆਸ ਦੀ ਕਿਰਨ ਨਜ਼ਰ ਆਉਂਦੀ ਹੈ। ਕਿਉਂਕਿ ਜਿਹੜੇ ਹਉਮੈ ਹੰਕਾਰ ਅਤੇ ਈਰਖਾ ਨਾਲ ਭਰੇ ਹੋਏ ਦੁਨੀਆਂ ਦੇ ਦੇਸ਼ (ਅਖੌਤੀ ਵੱਡੀਆਂ ਤਾਕਤਾਂ) ਹਨ, ਉਨ੍ਹਾਂ ਦੇ ਹੰਕਾਰ ਵਿਚ ਅੰਨੇ ਹੋਏ ਹੋਏ-ਮਨਾਂ ਨੂੰ ਸ਼ਾਂਤ ਕਰਨ ਵਾਸਤੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਂ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ ਹੀ ਸਹਾਈ ਹੋ ਸਕਦੇ ਹਨ।
ਤਪਤ ਕੜਾਹਾ ਬੁੱਝ ਗਿਆ-ਗੁਰੂ ਸੀਤਲ ਨਾਮ ਦੀਓ।
ਸੱਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ।
ਅਵਲ ਅੱਲਾ ਨੂਰ ਉਪਾਇਆ,ਕੁਦਰਤ ਕੇ ਸਭ ਬੰਦੇ ।
ਏਕ ਨੂਰ ਤੇ ਸਭ ਜਗ ਉਪਜਿਆ ਕਉਂਨ ਭਲੇ ਕੋ ਮੰਦੇ।
ਸਭੈ ਸਾਂਝੀਵਾਲ ਸਦਾਇਨ,ਤੂੰ ਕਿਸਹਿ ਨਾ ਦਿਸਹਿ ਬਾਹਰਾ ਜੀਓ।
ਨਾਂ ਕੋ ਵੈਰੀ ਨਹੀਂ ਬਿਗਾਨਾਂ, ਸਗਲ ਸੰਗਿ ਹਮ ਕਉ ਬਨਿ ਆਈ।
ਗੁਰਬਾਣੀ ਦੇ ਐਸੇ ਸਰਬ ਸਾਂਝੀਵਾਲਤਾ ਦੇ ਉਪਦੇਸ਼ਾਂ ਨੂੰ ਗੁਰਬਾਣੀ ਵੀਚਾਰ ਵਰਗੇ ਪ੍ਰੋਗਰਾਮਾ ਦੁਆਰਾ ਪਰਸਾਰਿਤ ਕਰਕੇ ਸਾਰੀ ਦੁਨੀਆਂ ਨੂੰ ਹਉਮੈ, ਈਰਖਾ ਦੀ ਅੱਗ ਚੋਂ ਬਚਾਉਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਇਸ ਸਬੰਧ 'ਚ ਜੋ ਰੇਡੀਓ ਸਟੇਸ਼ਨ ਜਲੰਧਰ ਯੋਗਦਾਨ ਪਾ ਰਿਹਾ ਹੈ, ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਲਈ ਮੈਂ ਇਕ ਵਾਰੀ ਫੇਰ ਸ: ਮਨਜੀਤ ਸਿੰਘ ਜੀ ਅਤੇ ਰੇਡੀਓ ਸਟੇਸ਼ਨ ਦੇ ਸਾਰੇ ਪ੍ਰਬੰਧਕ ਵੀਰਾਂ ਨੂੰ ਸ਼ਾਬਾਸ਼ ਕਹਿੰਦਾ ਹਾਂ। ਸਤਿਗੁਰੂ ਇਨ੍ਹਾਂ ਨੂੰ ਹੋਰ ਵੀ ਚ੍ਹੜਦੀ ਕਲਾ ਬਖਸ਼ਣ, ਤਾਂ ਕਿ ਇਹ ਇਸੇ ਤਰਾਂ ਦੁਨੀਆਂ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ। ਗੁਰਬਾਣੀ ਦੀਆਂ ਤੁਕਾਂ ਵਿਚ ਕਈ ਲਗਾਂ ਮਾਤਰਾ ਦੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ-ਸਤਿਕਾਰ ਯੋਗ ਪਾਠਕਾਂ ਕੋਲੋਂ-ਨਿਮਰਤਾ ਸਹਿਤ ਖਿਮਾਂ ਮੰਗਦਾ ਹਾਂ।
ਸਰਬੱਤ ਦਾ ਭਲਾ
ਭਾਈ ਮਨਮੋਹਣ ਸਿੰਘ 'ਦੋਪਾਲ ਪੁਰ'