ਪੁਰਾਣੇ ਸਮਿਆਂ ਦੀ ਯਾਦ............

Saturday, Jun 01, 2019 - 04:02 PM (IST)

ਪੁਰਾਣੇ ਸਮਿਆਂ ਦੀ ਯਾਦ............

ਪੈਰਾਂ ਤੋਂ ਜਦ ਅਸੀਂ ਨੰਗੇ ਸੀ, ਓਹ ਦਿਨ ਵੀ ਕਿੰਨੇ ਚੰਗੇ ਸੀ,
ਪਿੰਡ ਦੀਆਂ ਗਲੀਆਂ ਜਦ ਕੱਚੀਆਂ ਸੀ, ਪਰ ਨੀਤਾਂ ਸਭ ਦੀਆਂ ਸੱਚੀਆਂ ਸੀ,
ਘਰ-ਕੋਠੇ ਜਦ ਕੱਚੇ ਸੀ, ਪਰ ਯਾਰ ਸਾਰੇ ਓਦੋਂ ਪੱਕੇ ਸੀ,
ਹਰ ਘਰ ਵਿੱਚ ਜਦ ਮੱਝੀਆਂ-ਗਾਵਾਂ ਸੀ, ਚਾਚੀਆਂ-ਤਾਈਆਂ ਵੀ ਓਦੋਂ ਵਾਂਗ ਸਕੀਆਂ ਮਾਵਾਂ ਸੀ,
ਹਰ ਘਰ ਵਿੱਚ ਜਦ ਚੁੱਲ੍ਹੇ ਸੀ, ਓਦੋਂ ਇਕ-ਦੂਜੇ ਲਈ ਸਭ ਦੇ ਬੂਹੇ ਖੁੱਲ੍ਹੇ ਸੀ,
ਵਿਆਹ-ਕਾਰਜ ਜਦੋਂ ਸਾਦੇ ਕਰਦੇ ਸੀ, ਨਾ ਜੱਟ ਕਰਜੇ ਥੱਲੇ ਦੱਬਦੇ ਸੀ,
ਖੇਤਾਂ ਵਿੱਚ ਜਦ ਖੂਹ ਤੇ ਬੰਬੀਆਂ ਸੀ, ਉਮਰਾਂ ਵੀ ਓਦੋਂ ਸਭ ਦੀਆਂ ਲੰਬੀਆਂ ਸੀ,
ਨਾ ਕੋਈ ਬੀਪੀ, ਸ਼ੂਗਰ ਜਾਂ ਕੈਂਸਰ ਨਾਲ ਮਰਦਾ ਸੀ, ਜਗਤਾਰ ਸਿਆਂ  ਜਦ.....
ਦੁੱਧ, ਦਹੀਂ, ਘੀ ਅਤੇ ਗੁੜ ਸਭ ਕੁੱਝ ਆਪਣੇ ਘਰ ਦਾ ਸੀ।

ਜਗਤਾਰ ਸਿੰਘ 'ਮਾਲੜਾ'
ਪਿੰਡ ਤੇ ਡਾਕ: ਬਡਾਲੀ ਆਲਾ ਸਿੰਘ,
ਫਤਿਹਗੜ੍ਹ ਸਾਹਿਬ।


author

Aarti dhillon

Content Editor

Related News