ਕੁਦਰਤ ਦਾ ਬੇਸ਼ਕੀਮਤੀ ਤੋਹਫਾ ਹੈ ਔਰਤ....
Friday, Jul 19, 2019 - 12:38 PM (IST)
ਦੋਸਤੋ ਇਹ ਸੱਚ ਹੈ ਕੁਦਰਤ ਦਾ ਬੇਸ਼ਕੀਮਤੀ ਤੋਹਫਾ ਹੈ ਔਰਤ,
ਜ਼ਿੰਦਗੀ ਦੇ ਹਰੇਕ ਅਨਮੋਲ ਰਿਸ਼ਤੇ ਦੀ ਜ਼ਰੂਰਤ ਹੈ ਔਰਤ।
ਔਰਤ ਦੇ ਬਿਨ੍ਹਾਂ ਜ਼ਿੰੰਦਗੀ ਕਦੇ ਵੀ ਹੋ ਨਹੀਂ ਸਕਦੀ ਖੂਬਸੂਰਤ,
ਜ਼ਿੰਦਗੀ ਦੇ ਹਰੇਕ ਦੁੱਖਾਂ ਤੋਂ ਕਰਦੀ ਹੈ ਸਭ ਦੀ ਹਿਫਾਜ਼ਤ।
ਜਦੋਂ ਸਾਥ ਦਿੰਦੀ ਹੈ ਔਰਤ ਤਾਂ ਭੱਜ ਜਾਂਦੀ ਹੈ ਕਿਆਮਤ,
ਰੱਬ ਵੀ ਹਾਰ ਜਾਂਦਾ ਹੈ ਜਦੋਂ ਇਹ ਕਰ ਦੇਵੇ ਬਗਾਵਤ।
ਮੂਰਖ ਹੈ ਉਹ ਜੋ ਸਮਝਦਾ ਨਹੀਂ ਇਸ ਨੂੰ ਰੱਬੀ ਨਿਆਮਤ,
ਆਪ ਅਨਪੜ੍ਹ ਹੋ ਕੇ ਸਿਖਾ ਜਾਂਦੀ ਹੈ ਸਭ ਨੂੰ ਲਿਆਕਤ।
ਇਸ ਨੂੰ ਕਮੋਜ਼ਰ ਕਹਿਣਾ ਇਨਸਾਨ ਦੀ ਹੈ ਪੁਰਾਣੀ ਆਦਤ,
ਤੰਗੀ ਵਿੱਚ ਵੀ ਪੂਰੀ ਕਰੇ ਆਪਣੇ ਬੱਚਿਆਂ ਦੀ ਹਰ ਹਸਰਤ।
ਪਰਿਵਾਰ, ਸਮਾਜ, ਸੰਸਾਰ ਤਾਂ ਛੱਡੋ ਇਸ ਤੋਂ ਹਾਰ ਜਾਂਦੀ ਹੈ ਕੁਦਰਤ,
ਬੰਦੇ ਨੂੰ ਤਾਕਤਵਰ ਕਹਿੰਦੇ ਪਰ ਉਸ ਨੂੰ ਜਨਮ ਦਿੰਦੀ ਹੈ ਇਹ ਤਾਕਤ।
ਜਿਨ੍ਹਾਂ ਕੁੱਖਾਂ ਵਿੱਚ ਮਾਰ ਮੁਕਾਈ ਉੁਹਨਾਂ ਨੂੰ ਹੈ ਲੱਖ ਲਾਹਨਤ,
ਆਉਂਦੀ ਦੇ ਬਹੱਤਰ ਵਰ੍ਹਿਆਂ ਮਗਰੋਂ ਵੀ ਅੱਜ ਨਹੀਂ ਸੁਰੱਖਿਅਤ।
ਆਪਣੇ ਆਪ ਨੂੰ ਜਦੋਂ ਡਰ ਰਹਿਤ ਮੰਨੂਗੀ ਕਦੋਂ ਆਉਣਗੇ ਹਾਲਾਤ,
ਇਸ ਦੀ ਤਾਰੀਫ ਕਰਦਿਆਂ ਕਰਦਿਆਂ ਮੇਰੀ ਮੁੱਕ ਗਈ ਹੈ ਤਾਕਤ।
ਨਾ ਭੁੱਲਣਾ ਤੁਸੀਂ ਸਵਰਗ ਦੇ ਬਦਲੇ ਦਿੱਤੀ ਹੈ ਰੱਬ ਨੇ ਇਹ ਔਰਤ,
ਆਉ ਕਰੀਏ ਇਸਦੀ ਇਬਾਦਤ ਆਉ ਕਰੀਏ ਇਸ ਦੀ ਇਬਾਦਤ।
ਸੰਜੇ ਕੁਮਾਰ
ਨਾਭਾ (ਪਟਿਆਲਾ)
9501021184