ਨੇਤਾ ਜੀ! ਸਿਆਸੀ ਰੈਲੀਆਂ ਕਰਕੇ ਮਸਲੇ ਹੱਲ ਨਹੀਂ ਹੋਣੇ

09/10/2021 1:53:15 PM

ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤਕਰੀਬਨ ਚੋਣਾਂ ਦੇ ਨਜ਼ਦੀਕ ਆ ਕੇ ਹੀ ਲੋਕਾਂ ਨੂੰ ਉਲਝਾਉਣ ਲਈ ਰੈਲੀਆਂ ਕਰਦੀਆਂ ਹਨ। ਇਹ ਰੈਲੀਆਂ ਲੋਕਾਂ ਨੂੰ ਅਗਲੀਆਂ ਪਿਛਲੀਆਂ ਸਾਰੀਆਂ ਮੰਗਾਂ 'ਤੇ ਪਰਦਾ ਪਾਉਣ ਲਈ ਕੀਤੀਆਂ ਜਾਂਦੀਆਂ ਤੇ ਭੋਲੇ ਭਾਲੇ ਲੋਕਾਂ ਨੂੰ ਨਵੀਆਂ ਸਕੀਮਾਂ ਤਹਿਤ ਫਸਾਇਆ ਜਾਂਦਾ ਹੈ। ਇਨ੍ਹਾਂ ਸਕੀਮਾਂ ਵਿੱਚ ਲੋਕਾਂ ਨੂੰ ਆਟਾ,ਦਾਲ ਤੇ ਬਿਜਲੀ ਆਦਿ ਦੇ ਬਿੱਲ ਮੁਆਫ਼ੀ, ਕਰਜ਼ਾ ਮੁਆਫ਼ੀ ਦੇ ਲਾਲਚ ਦਿੱਤੇ ਜਾਂਦੇ ਹਨ। ਸਾਡੇ ਪਿੰਡਾਂ ਦੇ ਲੋਕ ਇੰਨ੍ਹਾਂ ਸਕੀਮਾਂ ਤਹਿਤ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਜਾਂਦੇ ਹਨ। ਜੇ ਇਹ ਸਰਕਾਰਾਂ ਲੋਕਾਂ ਨੂੰ ਚੰਗ਼ਾ ਰੁਜ਼ਗਾਰ ਦੇਣ, ਆਪਣੇ ਵਾਦਿਆਂ ਤੋਂ ਨਾ ਮੁੱਕਰਣ ਤਾਂ ਉਨ੍ਹਾਂ ਨੂੰ ਰੈਲੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਨਹੀਂ ਪਵੇਗੀ। ਨਾ ਕੋਈ ਫਾਲਤੂ ਖ਼ਰਚਾ ਹੋਵੇਗਾ । 

ਜੇ ਸਰਕਾਰਾਂ ਹਰ ਇੱਕ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦੇਵੇਗੀ ਤਾਂ ਸਾਡੇ ਦੇਸ਼ ਵਿੱਚ ਨਸ਼ੇ ਵੀ ਆਪਣੇ ਆਪ ਖ਼ਤਮ ਹੋ ਜਾਣਗੇ, ਆਪਸੀ ਤਕਰਾਰ ਵੀ ਖ਼ਤਮ ਹੋਵੇਗਾ। ਬਾਹਰਲੇ ਮੁਲਕਾਂ ਵਿੱਚ ਕੋਈ ਵੀ ਸਰਕਾਰ ਰੈਲੀਆਂ ਨਹੀਂ ਕਰਦੀ ਕਿਉਂਕਿ ਉਹ ਸਾਰੇ ਆਪਣੇ ਵਸਨੀਕਾਂ ਦੀਆਂ ਉਮੰਗਾਂ 'ਤੇ ਖਰੀ ਉੱਤਰਦੀ ਹੈ।  ਹਰ ਪਰਿਵਾਰ ਦੇ ਮੈਂਬਰਾ ਨੂੰ ਜਿੱਥੇ ਲੋੜ ਮੁਤਾਬਕ ਨੌਕਰੀ , ਘਰ ਆਦਿ ਬਣਾ ਕੇ ਦਿੰਦੀ ਉੱਥੇ ਬੱਚਿਆਂ ਨੂੰ ਪੜ੍ਹਾਈ ਵੀ ਮੁਫ਼ਤ ਮੁਹੱਈਆ ਕਰਾਉਂਦੀ ਹੈ ਤੇ ਦੇਸ਼ ਆਪਣੇ ਆਪ ਤਰੱਕੀ ਦੇ ਰਾਹ 'ਤੇ ਤੁਰਿਆ ਰਹਿੰਦਾ ਹੈ। ਬਸ ਸਿਰਫ਼ ਇਨ੍ਹਾਂ ਗੱਲਾਂ 'ਤੇ ਗੌਰ ਕਰਨ ਦੀ ਜ਼ਰੂਰਤ ਹੈ ,‌ ਨਾ ਕੇ ਪਿੰਡਾਂ-ਸ਼ਹਿਰਾਂ ਵਿੱਚ ਫ਼ਾਲਤੂ ਖ਼ਰਚੇ ਕਰਕੇ ਲੋਕਾਂ 'ਤੇ ਬੋਝ ਬਣਨ ਦੀ। ਇਸ ਤਰ੍ਹਾਂ ਕਰਨ ਨਾਲ ਜਿੱਥੇ ਦੇਸ਼ ਖੁਸ਼ਹਾਲ ਹੋਵੇਗਾ ਉੱਥੇ ਆਪਸੀ ਭਾਈਚਾਰਕ ਸਾਂਝ ਵੀ ਜ਼ਰੂਰ ਵਧੇਗੀ।
ਸੁਖਚੈਨ ਸਿੰਘ, ਠੱਠੀ ਭਾਈ
00971527632924

 


Harnek Seechewal

Content Editor

Related News