ਮੇਰੇ ਪਿੰਡ ਦੇ ਲੋਕ-10 : "ਮਾਂ"

Tuesday, May 05, 2020 - 02:29 PM (IST)

ਮੇਰੇ ਪਿੰਡ ਦੇ ਲੋਕ-10 : "ਮਾਂ"

ਰੁਪਿੰਦਰ ਸੰਧੂ 

"ਮਾਂ " 

ਮਾਂ ਖੌਰੇ ਕਿਹੋ ਜਿਹੀ ਸ਼ੈਅ ਹੁੰਦੀ ਏ, ਜਦ ਵੀ ਲਿਖਣ ਬੈਠਾਂ ਕਦੀ ਲੱਗਿਆ ਹੀ ਨਹੀਂ, ਵੀ ਉਹਨੂੰ ਮੁਕੰਮਲ ਉਤਾਰ ਲਿਆ ਸ਼ਬਦਾਂ ’ਚ। ਨਾਨੇ ਹੁਣੀਂ ਚਾਰ ਭਰਾ, ਖੁੱਲ੍ਹੇ ਪੈਸੇ ਵਾਲੇ, ਹਵੇਲੀ ਵਾਲੇ ਵੱਜਦੇ ਸੀ ਪਿੰਡ ’ਚ। ਨਾਨੀ ਖੰਨੇ ਲਾਗਿਓਂ ਟੋਡਰਪੁਰ ਦੇ ਸਰਦਾਰਾਂ ਦੀ ਧੀ ।  ਪੁੱਤਰ ਦੀ ਰੀਝ ’ਚ ਨਾਨਾ ਛੇ ਧੀਆਂ ਦਾ ਪਿਓ ਬਣ ਗਿਆ ਪਰ ਧੀਆਂ ਦਾ ਪਿਓ ਹੋਣ ਕਰਕੇ ਮਾਂ ਨੇ ਬਾਕੀਆਂ ਨਾਲੋਂ ਅੱਧੀ ਜਾਇਦਾਦ ਹੀ ਦਿੱਤੀ ਪਰ ਉਹਨੂੰ ਸ਼ਿਕਵਾ ਕੋਈ ਨਹੀਂ ਸੀ। ਕਿਓਂਕਿ ਉਹਦੇ ਲਈ ਇਹੋ ਵਾਧੂ ਸੀ। ਸਰਕਾਰੀ ਨੌਕਰੀ ਦੀ ਚੰਗੀ ਪੈਨਸ਼ਨ ਮਿਲਦੀ ਸੀ ਉਹਨੂੰ। ਪੈਸੇ ਵਾਲੀ ਰਤਾ ਤੋੜ ਨਹੀਂ ਸੀ। ਮੇਰੀ ਮਾਂ ਦੋ ਭੈਣਾਂ ਤੋਂ ਛੋਟੀ ਸੀ। ਰੌਣੀ ਪਿੰਡ ਤੋਂ ਇਕ ਚੰਗੇ ਸਿਆਸਤ ਵਾਲੇ ਲਾਣੇ ਦੀ ਧੀ ਨੇ ਮੇਰੇ ਪਿਓ ਦਾ ਰਿਸ਼ਤਾ ਕਰਾਇਆ ਸੀ। ਨਾਨਾ ਜੀ ਬੜੇ ਖੁਸ਼ ਸਨ ਕਿ ਉਨ੍ਹਾਂ ਵੇਲਿਆਂ ਦੇ ਐੱਮ.ਏ.ਪਾਸ, ਕਬੱਡੀ ਦੇ ਨਾਮੀਂ ਖਿਡਾਰੀ ਮੁੰਡੇ ਨਾਲ ਤੇ ਟਰੱਕਾਂ ਦੇ ਕਾਰੋਬਾਰੀਆਂ ਦੇ ਘਰ ਰਿਸ਼ਤਾ ਹੋਇਆ ਏ ਧੀ ਦਾ। 

ਮਾਂ ਜਦ ਵਿਆਹ ਕੇ ਆਈ ਤਾਂ ਕਹਿੰਦੀ, ਵੱਡਾ ਸਾਰਾ ਗਾਵਾਂ ਦਾ ਫਾਰਮ ਜਿੱਥੇ ਚਾਰ-ਚਾਰ ਸੀਰੀ ਹੋਣੇ, ਉੱਪਰੋਂ ਦਿੱਲੀ ’ਚ ਟਰੱਕਾਂ ਦਾ ਕਾਰੋਬਾਰ, ਪਿਓ ਤੇਰਾ ਉਂਝ ਸਿਆਸਤ ’ਚ ਰੁੱਝਿਆ ਰਹਿਣ ਵਾਲਾ। ਦਿੱਲੀਓਂ ਇਕ ਆਉਂਦਾ ਤੇ ਦੂਜਾ ਜਾਂਦਾ। ਦੋ ਤਾਏ ਮੇਰੇ ਦਿੱਲੀ ਰਹਿੰਦੇ ਸਨ, ਇਕ ਤਾਇਆ ਤੇ ਚਾਚਾ ਪਿੰਡ। ਦਿੱਲੀ ਵਾਲੀਆਂ ਤਾਈਆਂ ਦੇ ਇਹੋ ਜਿਹੇ ਨੱਕ ਚੜ੍ਹੇ, ਮਿਜਾਜ਼ ਵੀ ਮੰਨੋਂ ਦੂਜਿਆਂ ਨੂੰ ਤਾਂ ਸਮਝਣਾ ਹੀ ਕੁਝ ਨਾ। ਸਾਰੀਆਂ ਦਰਾਣੀਆਂ-ਜਠਾਣੀਆਂ ਤੋਂ ਵੱਧ ਪੜ੍ਹੀ ਲਿਖੀ ਸੀ ਮਾਂ ਪਰ ਦਾਦੀ ਦਾ ਰੋਹਬ ਤੇ ਰਸੂਖ ਇਹੋ ਜਿਹਾ ਸੀ ਵੀ ਕਿਸੇ ਨੂੰ ਖੰਘਣ ਨਹੀਂ ਸੀ ਦਿੰਦੀਂ ਉਹ। ਮਾਂ ਕਹਿੰਦੀ "ਝੋਲੇ ਭਰ ਕੇ ਪੈਸਿਆਂ ਦੇ ਆਉਂਦੇ ਹੁੰਦੇ ਸੀ ਘਰ ਪਰ ਇਕ ਵਾਰ ਬੇਬੇ ਜੀ ਦੀ ਪੇਟੀ ’ਚ ਚਲੇ ਜਾਣੇ ਤਾਂ ਕਦੀ ਮੁੜ ਕੇ ਵੇਖਣੇ ਵੀ ਨਸੀਬ ਨਹੀਂ ਸੀ ਹੁੰਦੇ। ਸਾਰਾ ਦਿਨ ਹਵੇਲੀ ’ਚ ਚਾਰ ਜਾਣਿਆਂ ਦੀ ਕਦੀ ਚਾਹ, ਕਦੀ ਰੋਟੀ ਜਾਂਦਾ ਰਹਿੰਦਾ, ਇਸ ਤੋਂ ਹੀ ਵਿਹਲ ਨਹੀਂ ਸੀ ਮਿਲਦਾ ਪਰ ਮੇਰੀ ਤਾਈ ਤੇ ਚਾਚੀ ਬਹੁਤ ਚੰਗੀਆਂ ਸੀ।

ਪੜ੍ਹੋ ਇਹ ਵੀ ਖਬਰ ਜਾਣੋ ਬਿਨਾਂ ਲੱਛਣਾਂ ਵਾਲਾ ਕੋਰੋਨਾ ਵਾਇਰਸ ਕਿੰਨਾ ਕੁ ਹੈ ‘ਖਤਰਨਾਕ’ (ਵੀਡੀਓ)

ਪੜ੍ਹੋ ਇਹ ਵੀ ਖਬਰ - ਜਨਮ ਦਿਹਾੜਾ ਵਿਸ਼ੇਸ਼ : ਸਿੱਖ ਕੌਮ ਦੇ ਮਹਾਨ ਜਰਨੈਲ ‘ਜੱਸਾ ਸਿੰਘ ਰਾਮਗੜ੍ਹੀਆ’ 

ਪੜ੍ਹੋ ਇਹ ਵੀ ਖਬਰ - ਸਿੱਖ ਸਾਹਿਤ ਵਿਸ਼ੇਸ਼ : ਸਤਿਕਾਰਤ ਸਖ਼ਸ਼ੀਅਤ ‘ਭਾਈ ਮਰਦਾਨਾ ਜੀ’

PunjabKesari

ਕਦੀ-ਕਦੀ ਦੱਸਦੀ ਹੁੰਦੀ ਏ ਵੀ "ਬੇਬੇ ਜੀ ਦੇ ਸਾਹਮਣੇਂ ਪੁੱਤਰ ਤਾਂ ਕੀ ਕਦੀ ਬਾਪੂ ਜੀ ਵੀ ਨਹੀਂ ਸੀ ਬੋਲੇ। ਤੇਰੇ ਪਿਓ ਹੁਣਾਂ ਨੂੰ ਬੱਸ ਆਪਣੀ ਭੈਣ ਜੀਤਾਂ ਤੇ ਇਕ ਬੇਬੇ ਜੀ ਦੁਨੀਆਂ ’ਚ ਦੋ ਬੰਦਿਆਂ ਤੋਂ ਇਲਾਵਾ ਕੁਝ ਨਹੀਂ ਸੀ ਦਿਖਦਾ। ਕਹਿੰਦੀ ਸਾਡੇ ਤਿੰਨਾਂ ਨੂੰਹਾਂ ਨੂੰ ਸਖਤ ਹਦਾਇਤ ਹੁੰਦੀ ਸੀ ਵੀ "ਜੀਤਾਂ ਤੇ ਬੇਬੇ ਜੀ ਨੂੰ ਰਤਾ ਕੰਮ ਨੀ ਕਰਨ ਦੇਣਾ, ਬੇਬੇ ਜੀ ਨੇ ਨਹਾਉਣਾ ਹੁੰਦਾ ਤਾਂ ਬਾਲਟੀਆਂ ਭਰਕੇ ਪਾਣੀ ਗੁਸਲਖਾਨੇ ’ਚ ਪਹਿਲਾਂ ਪਿਆ ਹੋਵੇ ਤੇ ਉਨ੍ਹਾਂ ਨੂੰ ਅਵਾਜ਼ ਵੀ ਮਾਰਨੀ ਨਾ ਪਵੇ। ਜੀਤਾਂ ਨੇ ਹਰੇਕ ਛੁੱਟੀਆਂ ’ਚ ਦਿੱਲੀ ਜਾਣਾ ਤੇ ਉੱਥੋਂ ਬੜੀ ਖਰੀਦਦਾਰੀ ਕਰਕੇ ਆਉਣੀਂ ਪਰ ਮਜਾਲ ਕਦੇ ਸਾਡੇ ਤਿੰਨਾਂ ਭਰਜਾਈਆਂ ਲਈ ਕਦੇ ਚੱਪਲਾਂ ਦਾ ਜੋੜਾ ਵੀ ਖਰੀਦ ਕੇ ਲਿਆਈ ਹੋਵੇ। ਬੇਬੇ ਜੀ ਦੀ ਸਖਤ ਹਦਾਇਤ ਹੁੰਦੀ ਸੀ ਵੀ "ਐਵੇਂ ਨਾ ਇਨ੍ਹਾਂ ਨੂੰ ਸਿਰ ’ਤੇ ਬਿਠਾ ਲਿਓ। ਜਿੰਨੇਂ ਜੋਗੀਆਂ ਹੈ ਨੇ ਉਸਤੋਂ ਵੱਧ ਮਿਲਦਾ ਇਸ ਘਰ ’ਚ ।


author

rajwinder kaur

Content Editor

Related News