ਕਲ਼ਮ ਮਿਲੀ ਮੈਨੂੰ ਸੱਚ ਲਿਖਣ ਲਿਖਾਉਣ ਲਈ...

2/15/2020 10:32:55 AM

ਕਲ਼ਮ ਮਿਲੀ ਮੈਨੂੰ ਸੱਚ ਲਿਖਣ ਲਿਖਾਉਣ ਲਈ
ਗ਼ਲਤ ਕੁਰੀਤੀਆਂ ਸਮਾਜ ਵਿੱਚੋਂ ਹਟਾਉਣ ਲਈ
ਆਪਣੇ ਦੇਸ਼ ਵਿੱਚੋਂ ਭਰਮ ਮਿਟਾਉਣ ਲਈ
ਮਰ ਗਈਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
ਪੈਸਾ ਉੱਥੇ ਲਾਓ ਜਾਵੇ ਜਿੱਥੇ ਸਥਿਤੀ ਖਰਾਬ ਜਿਹੀ
ਇਹ ਗੱਲ ਵੇਖ ਤਜ਼ਰਬਿਆਂ ਤੋਂ ਬਾਆਦ ਕਹੀ
ਕੁਲਵੰਤ ਧਾਲੀਵਾਲ,ਵਾਲੀ ਸੋਚ ਨਾਲ ਝੂਠ ਹਰਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
ਇੱਥੇ ਮੁਰਦਿਆਂ ਦੇ ਲਾਏ ਜਾਂਦੇ ਘਿਓ ਮੂੰਹ ਨੂੰ
ਸਹੁਰੇ ਕੱਡਦੇ ਦੇ ਨੇ ਗਾਲ਼ਾਂ ਘਰ ਆਈ ਨੂੰਹ ਨੂੰ
ਉਹਦਾ ਵੀ ਹੈ ਹੱਕ ਆਪਣੇ ਸੁਪਨੇ ਸਜਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
ਸੁਖਚੈਨ, ਲਿਖੇ ਵਿਚਾਰ ਵੱਡਿਆਂ ਤੋਂ ਸਿੱਖ ਕੇ
ਸੱਜਣਾਂ ਪਿਆਰਿਆਂ ਦੇ ਨਾਲ ਮਿੱਥ ਕੇ
ਜੱਗ ਉੱਤੇ ਆਪਣਾ ਨਾਮ ਚਮਕਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।

ਸੁਖਚੈਨ ਸਿੰਘ, ਠੱਠੀ ਭਾਈ, (ਯੂ ਏ ਈ)
00971527632924


Aarti dhillon

Edited By Aarti dhillon