ਪਾਕਿਸਤਾਨੀ ਲੂਣ : 'ਜਾਇਕਾ ਲਾਜਵਾਬ ਇਸ ਕਾ-ਸੋਂਹਦੀ ਰੰਗਤ ਗੁਲਾਬ ਸੀ ਹੈ'

7/27/2020 3:52:07 PM

ਲੇਖਕ :ਸਤਵੀਰ ਸਿੰਘ ਚਾਨੀਆਂ
92569-73526

ਪਾਕਿਸਤਾਨੀ ਪੰਜਾਬ ਦਾ ਧੁਰ ਉਤਰ ਪੱਛਮੀ, ਦਰਿਆ ਜੇਹਲਮ ਅਤੇ ਸਿੰਧ ਦੇ ਵਿਚਕਾਰ ਦਾ ਨੀਮ ਪਹਾੜੀ ਇਲਾਕਾ ਪੋਠੋਹਾਰ ਸਦੀਂਦਾ ਐ। ਇਹ ਇਲਾਕਾ ਖੇਤੀਬਾੜ੍ਹੀ ਦੇ ਤਾਂ ਇੰਨਾ ਲਾਈਕ ਨਹੀਂ ਐ ਪਰ ਇਲਮੋ ਹੁਸਨ ਕਰਕੇ ਇਸ ਦੀ ਆਪਣੀ ਵੱਖਰੀ ਪਛਾਣ ਐ। ਹੋਰ ਕੁਦਰਤੀ ਵਡੇਰੀ ਦਾਤ ਕਸ਼ਮੀਰੀ ਸਿਆਚਿਨ ਗਲੇਸ਼ੀਅਰ ਬਰਫ ਲੱਦੇ ਸਰਦ ਮਿਜ਼ਾਜ ਚਿੱਟੇ ਪਹਾੜਾਂ ਵਾਂਗ ਇਥੇ ਉਲਟ, ਗਰਮ ਮਿਜ਼ਾਜ ਗੁਲਾਬੀ ਭਾਅ ਮਾਰਦੀਆਂ ਲੂਣ ਦੀਆਂ ਚਟਾਨਾ ਨੇ। ਇਸ ਲੂਣ ਨੂੰ ਪਾਕਿਸਤਾਨੀ, ਹਿਮਾਲਿਅਨ, ਚਟਾਨੀ, ਪੋਠੋਹਾਰੀ, ਲਾਹੌਰੀ ਤੇ ਸਾਡੀ ਨਵੀਂ ਪੀੜ੍ਹੀ ਸੇਂਧਾ ਨਮਕ ਸਦੱਦੀਂ ਹੈ। ਇਸ ਪੱਟੀ ’ਚ ਬੇਗਵਾਲ, ਕਾਲਾ ਬਾਗ ਤੇ ਖੇਵੜਾ ਖਾਣ ਜੋ ਕਿ ਇਸਲਾਮਾਬਾਦ ਤੋਂ 160 ਕਿਲੋਮੀਟਰ ਹੈ, ਤੋਂ ਲੂਣ ਕੱਢਿਆ ਜਾਂਦੈ। ਇਹ ਕੁੱਲ ਸੰਸਾਰ ਦੀ ਦੂਜੀ ਵੱਡੀ ਖਾਣ ਹੈ, ਜਦਕਿ ਅੱਬਲ ਉਂਟਾਰੀਓ ਦੀ ਗੋਡਰਿਕ ਸਾਲਟ ਮਾਈਨ ਹੈ।

ਜਾਣੋ ਭਾਰਤ ਦੇ ਕਿਹੜੇ ਸੂਬੇ ਵਿਚ ਹੁੰਦੀ ਹੈ ਗੰਢਿਆਂ ਦੀ 33 ਫ਼ੀਸਦੀ ਖੇਤੀ

ਇਹ ਸਾਰੀ ਪਹਾੜੀ ਪੱਟੀ, ਤਹਿਦਾਰ ਚਟਾਨਾ  (Sedimentary Rocks) ਦੀ ਬਣੀ ਹੋਈ ਐ। ਤਹਿਦਾਰ ਚਟਾਨਾ ਨੀਵੀਆਂ ਥਾਵਾਂ ’ਤੇ, ਵਹਿੰਦੇ ਪਾਣੀ ਜਾਂ ਹਿਮ ਨਦੀਆਂ ਵਲੋਂ ਲਿਆਂਦੀ ਗਈ ਸਮੱਗਰੀ ਦੇ ਲਗਾਤਾਰ ਪਰਤ ਦਰ ਪਰਤ ਜਮਾ ਹੁੰਦੇ ਰਹਿਣ ਨਾਲ ਉਪਰੰਤ ਦਬਾਅ ਅਤੇ ਰਸਾਇਣਕ ਕਿਰਿਆ ਹੋਣ ਨਾਲ ਹੋਂਦ ਵਿੱਚ ਆਉਂਦੀਆਂ ਹਨ। ਧੀਮੀ ਗਤੀ ਕਾਰਣ ਅਜਿਹੀ ਪ੍ਰਕਿਰਿਆ ਸੰਪੂਰਨ ਹੋਣ ਨੂੰ ਲੱਖਾਂ ਸਾਲ ਲੱਗ ਜਾਂਦੇ ਨੇ । 
 
47 ਵਾਲੇ ਬਜ਼ੁਰਗ ਬੋਲਦੇ ਹਨ, "ਉਹੋ ਪਹਾੜੀ ਲੂਣ ਖਾਈਦਾ ਸੀ, ਉਦੋਂ। ਉਦਾ ਤਾਂ ਜ਼ਾਇਕਾ ਹੀ ਵੱਖਰੈ। ਆਹ ਅੱਜ ਵਾਲਾ ਸਮੁੰਦਰੀ ਗਾਰ ਤੋਂ ਬਣਿਆ ਲੂਣ ਤਾਂ ਅਸੀਂ ਡਿੱਠਾ ਨਹੀਂ ਸੀ ਕਦੀ। ਵੰਡ ਉਪਰੰਤ ਪਹਾੜੀ ਲੂਣ ਬੰਦ ਹੋ ਗਿਆ ਤੇ ਉਹਦੀ ਜਗ੍ਹਾ ਇਹ ਸਮੁੰਦਰੀ ਲੂਣ ਤਾਂ ਕਈ ਵਰ੍ਹੇ ਸੁਆਦ ਈ ਨਈਂ ਲੱਗਾ ਸਾਨੂੰ ਤੇ ਫਿਰ ਮਜ਼ਬੂਰੀ ਵੱਸ ਆਦੀ ਹੋਗੇ ਇਸਦੇ। "ਇਸ ਗੁਲਾਬੀ ਲੂਣ ਦੇ ਇਤਿਹਾਸ ਦੀ ਇਬਾਰਤ, ਖੇਵੜਾ ਖਾਣ ਦੇ ਪਰਵੇਸ਼ ਦੁਆਰ ’ਤੇ ਇੰਞ ਅੰਕਤ ਹੈ, "326 BC ਵਿੱਚ ਜੇਹਲਮ ਦਰਿਆ  ਦੇ ਕਿਨਾਰੇ ਸਿਕੰਦਰ ਮਹਾਨ ਅਤੇ ਰਾਜਾ ਪੋਰਸ ਵਿੱਚਕਾਰ ਯੁੱਧ ਦੇ ਆਰ-ਪਾਰ, ਸਿਕੰਦਰੀ ਫੌਜ ਦੇ ਘੋੜਿਆਂ ਨੂੰ ਚਰਨ ਸਮੇਂ ਉਥੇ ਮੌਜੂਦ ਚਟਾਨਾਂ ਨੂੰ ਚੱਟਦਿਆਂ ਦੇਖਿਆ ਤਾਂ ਨਮਕ ਚਟਾਨਾ ਦਾ ਭੇਤ ਖੁੱਲ੍ਹਾ। ਉਦੋਂ ਤੋਂ ਹੀ ਇਹਦੀ ਵਰਤੋਂ ਹਲਕੇ ਪੱਧਰ ’ਤੇ ਜਾਰੀ ਸੀ। ਪਰ ਜ਼ਿਆਦਾ ਕੰਮ ਪੰਜਾਬ ਦੇ ਅੰਗਰੇਜ਼ੀ ਕਬਜ਼ਾ ਉਪਰੰਤ ਸ਼ੁਰੂ ਹੋਇਆ।

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

PunjabKesari

ਮੁਗ਼ਲਾਂ ਅਤੇ ਖ਼ਾਲਸਾ ਰਾਜ ਸਮੇਂ ਨਮਕ ਦਾ ਵਪਾਰ ਚਲਦਾ ਰਿਹਾ। 1872 ਵਿੱਚ ਅੰਗਰੇਜ ਖਾਣ ਇੰਜੀਨੀਅਰ ਡਾਕਟਰ ਵਾਰਥ ਵਲੋਂ ਇਕ ਵੱਡੀ ਖਾਣ ਦੀ ਖੁਦਾਈ ਉਪਰੰਤ ਲੂਣ ਦਾ ਉਤਪਾਦਨ ਵੱਡੇ ਪੱਧਰ ’ਤੇ ਸ਼ੁਰੂ ਹੋਇਆ। ਸੜਕਾਂ ਅਤੇ ਰੇਲ ਪਟੜੀ ਵੀ ਉਸਾਰੀ ਗਈ। ਖੇਵੜਾ ਖਾਣ ਜਿਸ ਦੀ ਧੁਰ ਅੰਦਰ ਤੱਕ ਲੰਬਾਈ 40Km ਹੈ। ਸੈਲਾਨੀਆਂ ਲਈ ਰੇਲ ਗੱਡੀ ਚਲਦੀ ਹੈ, ਉਥੇ। ਉਸ ਖਾਣ ਦੀ ਡੂੰਘਾਈ 19 ਮੰਜ਼ਿਲਾ ਇਮਾਰਤ ਦੇ ਬਰਾਬਰ ਐ। 

ਜੇਹਲਮ ਦਰਿਆ ਦੀ ਸੱਜੀ ਬਾਹੀ ਬੇਗਵਾਲ ਕਸਬੇ ਤੋਂ ਦਰਿਆ ਸਿੰਧ ਦੀ ਖੱਬੀ ਬਾਹੀ ਕਸਬਾ ਕਾਲਾ ਬਾਗ ਤੱਕ, ਕਰੀਬ 300 km ਲੰਬਾਈ ਅਤੇ 8-30 km ਚੌੜਾਈ ਤੱਕ ਇਹ ਨਮਕ ਪਹਾੜੀ ਫੈਲੀ ਹੋਈ ਐ। ਇਸ ਦੀ ਉਚਾਈ 2200-4990 ਫੁੱਟ ਤੱਕ ਹੈ। ਇਸ ਵਕਤ 17 ਮੰਜ਼ਿਲਾਂ ਤੋਂ ਲੂਣ ਕੱਢਣ ਦਾ ਕੰਮ ਜਾਰੀ ਆ। ਖਾਣਾ ’ਚੋਂ 50% ਲੂਣ ਕੱਢਿਆ ਜਾਂਦੈ ਅਤੇ 50% ਖਾਣਾ ਦੀ ਸਪੋਰਟ ਵਾਸਤੇ ਛੱਡ ਦਿੱਤਾ ਜਾਂਦੈ।

ਡਾਇਟਿੰਗ ਤੋਂ ਬਿਨਾਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ ਇਹ ਖ਼ਬਰ

"ਤਿੰਨ ਰੰਗਾਂ ’ਚ ਲੂਣ ਦੀਆਂ ਚਟਾਨਾ ਮਿਲਦੀਆਂ ਹਨ ਉਥੇ। ਲਾਲ ਚਟਾਨਾ ਪੋਟਾਸ਼ੀਅਮ, ਗੁਲਾਬੀ ’ਚ ਮੈਗਨੀਸ਼ੀਅਮ ਅਤੇ ਚਿੱਟੀਆਂ ’ਚ ਸੋਡੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ। ਵੈਸੇ ਕੱਚਾ ਲੂਣ ਸੋਧਣ ਉਪਰੰਤ 99% ਸੋਡੀਅਮ ਕਲੋਰਾਈਡ ਅਤੇ ਕੇਵਲ 1% ਬਾਕੀਪੋਟਾਸ਼ੀਅਮ, ਮੈਗਨੀਸ਼ੀਅਮ ਜ਼ਿੰਕ, ਸਲਫਰ, ਆਇਰਨ ਹੁੰਦੈ। ਇਸ ਦੀ ਗੁਲਾਬੀ ਰੰਗਤ ਇਸ ਨੂੰ ਆਕਰਸ਼ਿਤ ਬਣਾਉਂਦੀ ਹੈ। ਫਿਰ ਵੀ ਇਸ ਵਿੱਚ ਆਇਓਡੀਨ ਨਹੀਂ ਹੁੰਦਾ। ਇਹ ਵੀ ਅਨੁਮਾਨ ਹੈ ਕਿ ਸੋਧਣ ਉਪਰੰਤ ਇਸ ਦੀ ਲਾਲ/ਗੁਲਾਬੀ ਰੰਗਤ ਵੀ ਕਾਫੀ ਫਿੱਕੀ ਪੈ ਜਾਂਦੀ ਆ। ਇਹਦੀ ਵਰਤੋਂ ਰਸੋਈ ਦੇ ਨਾਲ-ਨਾਲ ਰੰਗਾਈ, ਬਲੀਚਿੰਗ, ਚਮੜਾ ਸੋਧਣ, ਭਾਂਡੇ, ਸਾਬਣ ਬਣਾਉਣ ਅਤੇ ਕੈਮੀਕਲ ਉਦਯੋਗ ਵਿਚ ਵੀ ਕੀਤੀ ਜਾਂਦੀ ਹੈ। ਸਮੁੰਦਰੀ ਲੂਣ ਤੋਂ ਪੋਠੋਹਾਰੀ ਲੂਣ ਕਾਫੀ ਮਹਿੰਗਾ ਪਰ ਗੁਣਕਾਰੀ ਮੰਨਿਆਂ ਜਾਂਦੈ। ਭਲੇ ਵਿਗਿਆਨ ਇਸ ਤਰਕ ਨੂੰ ਨਹੀਂ ਮੰਨਦਾ।

ਤੁਹਾਨੂੰ ਵੀ ਹੈ ਸਵੇਰੇ ਉੱਠਦੇ ਸਾਰ ਮੋਬਾਇਲ ਫੋਨ ਦੇਖਣ ਦੀ ਆਦਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਇਸ ਚਟਾਨੀ ਨਮਕ ਵਿਚ ਖਾਸ ਗੱਲ ਇਹ ਵੀ ਕਿ ਇਸ ਦਾ ਸਜਾਵਟੀ ਸਮਾਨ ਵੀ ਤਿਆਰ ਕੀਤਾ ਜਾਂਦੈ। ਖਾਸ ਕਰ ਇਸ ਦੇ ਬਣੇ ਹੋਏ ਲੈਂਪ/ਲਾਟੂ ਬੇਹੱਦ ਆਕਰਸ਼ਕ ਹੁੰਦੇ ਹਨ। ਲੂਣ ਦੇ ਢੇਲਿਆਂ ਤੋਂ ਵੱਖ-ਵੱਖ ਤਰਾਂ ਦੇ ਤਿਆਰ ਕੀਤੇ ਦਿਲਕਸ਼ ਮਾਡਲਾਂ ਦਾ ਆਜ਼ਾਇਬ ਘਰ ਵੀ ਤਾਮੀਰ ਆ ਉਥੇ। ਇਸ ਨਮਕ ਪੱਟੀ ਵਿਚ ਬਹੁ ਵਸੋਂ ਮੁਸਲਿਮ ਜੰਜੂਆ ਜਮਾਤ ਦੀ ਐ। ਸੋ ਉਥੇ ਕਾਮਿਆਂ ਅਤੇ ਰੋਜ਼ਗਾਰ/ਵਪਾਰ ’ਚ ਇਜਾਰੇਦਾਰੀ ਵੀ ਬਹੁਤੀ ਉਨ੍ਹਾਂ ਦੀ ਈ ਐ। ਵੈਸੇ ਇਸ ਦੀ ਸਮੁੱਚਾ ਕੰਟਰੋਲ Pakistan Mineral Development Corporation ਪਾਸ ਐ। ਜੋ 40 ਲੱਖ ਟਨ ਨਮਕ ਪ੍ਰਤੀ ਸਾਲ ਐਕਸਪੋਰਟ ਕਰਦੀ ਹੈ। ਜਿਸ ਨੇ ਆਮਦਨ ਵਧਾਉਣ ਹਿੱਤ ਕਰੀਬ ਪਿਛਲੇ 10 ਸਾਲ ਤੋਂ ਇਨ੍ਹਾਂ ਖਾਣਾ ਨੂੰ ਸੈਲਾਨੀਆਂ ਲਈ ਵੀ ਖੋਲ੍ਹ ਦਿੱਤੈ। ਪ੍ਰਤੀ ਸਾਲ ਢਾਈ ਲੱਖ ਦੇ ਕਰੀਬ ਸੈਲਾਨੀ ਵਿਜ਼ਿਟ ਕਰਦੇ ਨੇ ਉਥੇ।

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਭਾਰਤ-ਪਾਕਿ ਮਾਹੌਲ ਸਾਜ਼ਗਾਰ ਰਹਿਣ ’ਤੇ ਜਿਥੇ ਹਰ ਸਾਲ ਔਸਤਨ ਤਿੰਨ ਹਜ਼ਾਰ ਮੀਟਰਕ ਟਨ ਪਾਕਿਸਤਾਨੀ ਲੂਣ ਆਯਾਤ ਕਰਦਾ ਹੈ, ਉਥੇ 1.8 ਕਰੋੜ ਟਨ ਸਮੁੰਦਰੀ ਲੂਣ ਪੂਰਬੀ ਮੁਲਕਾਂ ਬੰਗਲਾ, ਇੰਡੋਨੇਸ਼ੀਆ, ਕੋਰੀਆ, ਜਾਪਾਨ ਵਗੈਰਾ ਨੂੰ ਨਿਰਯਾਤ ਵੀ ਕਰਦੈ। ਕਸ਼ਮੀਰ ਇਸ਼ੂ ਕਰਕੇ ਭਾਰਤ-ਪਾਕਿ ਦੇ ਸਬੰਧ ਬਹੁਤੇ ਨਾਸਾਜ ਹੀ ਰਹੇ ਹਨ, ਜਿਸ ਵਜਾਹਤ ਵਿਓਪਾਰਕ ਪੱਖ ਤੋਂ ਦੋਹੇਂ ਮੁਲਕ ਲਗਾਤਾਰ ਘਾਟਾ ਖਾ ਰਹੇ ਨੇ। ਇਸ ਘਾਟੇ ਦਾ ਬੋਝ ਆਮ ਵਰਗ ’ਤੇ ਹੀ ਪੈਂਦੈ। ਜਿਵੇਂ ਕਿ ਇਸ ਵਕਤ ਪਾਕਿਸਤਾਨੀ ਲੂਣ ਦੇ ਭਾਅ ਇਧਰ ਕਰੀਬ ਤਿੰਨ ਗੁਣਾ ਵੱਧ ਹਨ। ਇੰਞੇ ਓਧਰ ਤਾਜ਼ਾ ਸਬਜ਼ੀਆਂ ਤੇ ਚਾਹਪੱਤੀ ਦੇ ਨੇ। ਪੰਜਾਬ ਦੇ ਵਪਾਰੀਆਂ/ਕਿਸਾਨਾਂ ਨੂੰ ਦਿੱਲੀ ਤੋਂ ਲਾਹੌਰ ਨਜ਼ਦੀਕ ਐ ਤੇ ਲਾਭਦਾਇਕ ਵੀ। ਇਵੇਂ ਹੀ ਲਹੌਰੀਆਂ ਨੂੰ ਕਰਾਚੀ ਤੋਂ ਅੰਬਰਸਰ। ਦੋਹੇਂ ਮੁਲਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਇਸੇ ਵਿੱਚ ਛੁਪੀ ਐ ਕਿ ਆਪਸੀ ਸਬੰਧ ਸੁਖਾਵੇਂ ਰਹਿਣ ’ਤੇ ਆਪਸੀ ਵਪਾਰ ਵਧਦਾ ਫੁੱਲਦਾ ਰਹੇ।

ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ

PunjabKesari

ਡਾਕਟਰ ਨਿਤੀਸ਼ ਮਹਾਜਨ ਨਕੋਦਰ ਤੋਂ ਬੋਲਦੇ ਹਨ, "ਡਾਕਟਰੀ ਸਾਇੰਸ ਦੇ ਮੁਤਾਬਕ ਲਾਹੌਰੀ ਨਮਕ ਆਪਣੇ ਕੁਦਰਤੀ ਗੁਣਾ ਕਰਕੇ ਸਾਡੇ ਸਮੁੰਦਰੀ ਨਮਕ ਤੋਂ ਵਧੇਰੇ ਲਾਭਦਾਇਕ ਐ, ਖਾਸ ਕਰ BP ਅਤੇ ਦਿਲ ਦੇ ਮਰੀਜ਼ਾਂ ਲਈ। ਵੈਸੇ ਵੀ -

'ਜਾਇਕਾ ਲਾਜਵਾਬ ਇਸ ਕਾ-ਸੋਂਹਦੀ ਰੰਗਤ ਗੁਲਾਬ ਸੀ ਹੈ' ।"

PunjabKesari


rajwinder kaur

Content Editor rajwinder kaur