ਦਰਦ ਇੰਟਰਸਿਟੀ ਦੇ ਸਫਰ ਦਾ
Thursday, Jun 21, 2018 - 03:58 PM (IST)

ਪਿਛਲੇ ਦਿਨੀਂ ਨੇੜਲੇ ਸੰਬੰਧਾਂ ਵਿਚ ਹੋਈ ਮੌਤ ਕਾਰਨ ਪਟਿਆਲਾ ਤੋਂ ਗਿਦੜਬਾਹਾ ਦਾ ਸਫਰ ਅੰਬਾਲਾ ਗੰਗਾ ਨਗਰ ਵਿਚ ਕਰਨਾ ਪਿਆ। ਅੰਤਾਂ ਦੀ ਗਰਮੀ ਕਾਰਨ ਤੇ ਸੀਨੀਅਰ ਸਿਟੀਜਨ ਹੋਣ ਦਾ ਲਾਹਾ ਲੈ ਰਿਜਰਵੇਸ਼ਨ ਕਰਾ ਲਈ। ਇਹ ਟਰੇਨ ਪਟਿਆਲਾ 6:13 ਤੇ ਗੰਗਾ ਨਗਰ ਜਾਣ ਲਈ ਪੁੱਜਦੀ ਹੈ। ਜਦੋਂ ਸਟੇਸ਼ਨ 'ਤੇ ਪੁੱਜੇ। ਐਨੀ ਭੀੜ ਦੇਖ ਹੈਰਾਨੀ ਹੋਈ ਕਿ ਟਰੇਨ ਵਿਚ ਬੈਠਣ ਦੀ ਸਮਰੱਥਾ ਨਾਲੋਂ ਲਗਭਗ ਤਿਗਣੀ ਭੀੜ ਸੀ ਜੋ ਟਰੇਨ ਵਿਚ ਇਕ ਦੂਜੇ ਤੇ ਚੜ੍ਹ ਇੰਨੀ ਗਰਮੀ ਵਿਚ ਸਮਾਂ ਗਈ ਜੋ ਅੱਜਕੱਲ ਦੇ ਤਪਸ਼ ਦੇ ਦਿਨਾਂ ਵਿਚ ਹੋਰ ਵੀ ਗਰਮੀ ਪੈਦਾ ਕਰ ਗਈ। ਪਟਿਆਲਾ ਤੋਂ ਚੜੀਆਂ ਸਵਾਰੀਆਂ ਨੂੰ ਬਠਿੰਡੇ ਤਕ ਬੈਠਣ ਲਈ ਸੀਟ
ਨਹੀਂ ਮਿਲੀ। ਪਟਿਆਲੇ ਤੋਂ ਬਠਿੰਡੇ ਤੱਕ ਜਿੰਨੀ ਸਵਾਰੀ ਉਤਰਦੀ ਸੀ ਉਸ ਤੋਂ ਦੁਗਣੀ ਤਿੱਗਣੀ
ਸਵਾਰੀ ਧੱਕਾ ਮੁੱਕੀ ਹੋ ਚੜ੍ਹ ਰਹੀ ਸੀ। ਅੱਜਕਲ ਤਪਸ਼ ਸਵੇਰੇ ਹੀ ਵੱਧਣ ਲੱਗ ਜਾਂਦੀ ਹੈ। ਸਵਾਰੀਆਂ ਹਾਲੋ ਬੇਹਾਲ। ਮੈਂ ਏ. ਸੀ. ਕੋਚ ਵਿਚ ਸਵਾਰ ਹੋਣ ਕਾਰਨ ਜੋ ਇੱਕ ਹੀ ਕੋਚ ਸੀ ਜਿਸਦਾ ਏ. ਸੀ. ਬਹੁਤੇ ਧੀਮਾ ਚੱਲ ਰਿਹਾ ਸੀ। ਉਸ ਡੱਬੇ ਵਿਚ ਦੋ ਟੀ.ਟੀ. ਇਕ ਰੇਲਵੇ ਮਕੈਨਿਕ ਸਵਾਰ ਸਨ। ਇਕ ਸਟੇਸ਼ਨ ਤੇ ਰੇਲਵੇ ਦੇ ਹੋਰ ਮੁਲਾਜਮ ਚੜ੍ਹੇ ਜਿਹਨਾਂ ਦੀ ਵਾਰਤਾਲਾਪ ਤੋਂ ਪਤਾ ਲੱਗਾ ਕਿ ਏ. ਸੀ. ਦੀ ਪ੍ਰਾਬਲਮ ਪਿਛਲੇ ਦਿਨਾਂ ਤੋਂ ਵੀ ਚਲ ਰਹੀ ਸੀ। ਰਲੇਵੇ ਮਕੈਨਿਕ ਟੂਲ ਕਿਟ ਜਿਹੀ ਲੈ ਕੇ ਵਾਰ-ਵਾਰ ਬਾਹਰ ਨੂੰ ਜਾਂਦਾ ਫਿਰ ਆ ਕੇ ਬਹਿ ਜਾਂਦਾ ਸੌ ਜਾਂਦਾ। ਉਠਕੇ ਫਿਰ ਕੋਈ ਨੱਟ ਪੇਚ ਕਸ ਆਉਂਦਾ। ਕਰਦੇ ਕਰਾਉਦੇ ਗਿਦੜਬਾਹੇ ਪਹੁੰਚ ਗਏ ਸਵੇਰੇ ਦਾ ਸਮਾਂ
ਹੋਣ ਕਾਰਨ ਏ. ਸੀ. ਦੀ ਖਰਾਬੀ ਕਾਰਨ ਪ੍ਰੇਸ਼ਾਨੀ ਇੰਨੀ ਨਹੀਂ ਸੀ ਸਾਹ ਜਿਹਾ ਰੁਮਕੀ ਜਾ ਰਿਹਾ
ਸੀ। ਇਹ ਟਰੇਨ 12 ਵਜੇ ਗੰਗਾ ਨਗਰ ਪੁੱਜ ਕੇ ਦੋ ਵਜੇ ਵਾਪਸ ਅੰਬਾਲੇ ਲਈ ਟੁਰ ਪੈਂਦੀ ਹੈ ਤੇ 3:33 ਤੇ ਗਿਦੜਬਾਹੇ ਪਹੁੰਚਣ ਦਾ ਟਾਈਮ ਹੈ। 3:50 ਤੇ ਆ ਗਈ। ਭੋਗ ਤੋਂ ਬਾਅਦ ਸਟੇਸ਼ਨ ਆ ਗਏ। ਗਿਦੜਬਾਹੇ ਦੇ ਸਟੇਸ਼ਨ ਤੇ ਸਿਵਾਏ ‘ਸੇਵਾ ਭਾਰਤੀ ਸਮਾਜ ਸੇਵੀ ਸੰਸਥਾ ਦੇ ਪਾਣੀ ਪਿਆਉਣ ਦੇ ਸਟਾਲ ਤੋਂ ਰੇਲਵੇ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ। ਕੋਈ ਸਟਾਲ ਨਹੀਂ ਕੋਈ ਕੂਲਰ ਤੇਜ ਤੱਤੀਆਂ ਹਵਾਵਾਂ ਵਗਣ ਕਾਰਨ ਪੱਖੇ ਵੀ ਗਰਮ ਹਵਾ ਨੂੰ ਘੁੰਮਾ ਰਹੇ ਸੀ। ਚਿਲ-ਚਿਲਾਉਂਦੀ ਧੁੱਪ, ਗਰਮ ਲੂ ਵਾਲੀ ਹਵਾ ਤੋਂ ਰਾਹਤ ਸਿਰਫ ਸੇਵਾ ਭਾਰਤੀਂ ਵਾਲਿਆ ਦਾ ਵਾਟਰ ਕੂਲਰ ਹੀ ਇਕੋ ਇਕ ਆਸਰਾ ਸੀ। ਸਟੇਸ਼ਨ ਤੇ ਬੈਠੇ ਤਪੇ ਪਏ ਸੀ। ਰਿਜਰਵੇਸ਼ਨ ਕਾਰਨ ਇੱਕ ਆਸ ਦੀ ਕਿਰਨ ਸੀ ਕਿ ਕੁਝ ਹੀ ਸਮੇਂ ਦੀ ਗੱਲ ਹੈ ਫਿਰ ਤਾਂ ਏ. ਸੀ. ਕੋਚ ਬੈਠਕੇ ਚੈਨ
ਆ ਜਾਏਗੀ। ਛੁੱਕ-ਛੁੱਕ ਕਰਦੀ ਰੇਲ ਆ ਗਈ। ਜਦੋਂ ਡੱਬੇ ਵਿਚ ਵੜੇ। ਡੱਬੇ ਦਾ ਬਾਹਰ ਨਾਲੋਂ ਵੀ ਬੁਰਾ ਹਾਲ। ਸਵੇਰੇ ਏ. ਸੀ. ਜੋ ਮਾੜਾ ਮੋਟਾ ਚੱਲਦਾ ਆ ਰਿਹਾ ਸੀ ਬਿਲਕੁਲ ਜੁਵਾਬ ਦੇ ਗਿਆ ਤੇ ਸਵਾਰੀਆਂ ਕੋਈ ਅਖਬਾਰ, ਕੋਈ ਪਲਾਸਟਿਕ ਦੇ ਪੱਖੇ ਜਨਾਨੀਆਂ ਚੁੰਨੀਆਂ, ਬਾਕੀ ਰੁਮਾਲਾਂ ਨਾਲ ਹੱਥ ਪੱਖੇ ਚਲਾ ਰਹੇ ਸੀ। ਸਵਾਰੀਆਂ ਹਾਲ ਪਾਹਰਿਆ ਕਰਨ, ਉਹੀ ਮਕੈਨਿਕ ਤੇ ਟੀ. ਟੀ. ਭੱਜੇ ਨੱਸੇ ਫਿਰਨ ਪਰ ਕਾਮਯਾਬੀ ਨਾਂ ਮਿਲੇ ਲੋਕ ਟੀ. ਟੀ. ਨੂੰ ਭੱਜ-ਭੱਜ ਪੈਣ ਟੀ. ਟੀ. ਕੰਨ ਨੂੰ ਲਾਏ ਫੋਨ ਤੇ ਉੱਚ ਅਧਿਕਾਰੀਆਂ ਨੂੰ ਫੋਨ ਕਰੀ ਜਾਵੇ। ਬਠਿੰਡਾ ਸਟੇਸ਼ਨ ਤੇ ਆ ਕੇ ਤਾਂ ਲੋਕ ਟਰੇਨ 'ਚੋਂ ਉਤਰ ਸੇਵਾ ਭਾਰਤੀਂ ਦੇ ਠੰਡੇ ਪਾਣੀ ਦੀ ਛਬੀਲ ਨੂੰ ਪੈ ਤੁਰੇ ਜਿਵੇਂ ਗਰਮੀ ਦੇ ਭੰਨੇ ਟੋਭਿਆ, ਕੱਸੀਆਂ 'ਚ ਵੜ੍ਹ ਸਰੀਰ ਠੰਡੇ ਕਰ ਕੇ ਬਾਹਰ ਆਉਂਦੇ ਹਨ। ਸੇਵਾ ਭਾਰਤੀ
ਦੇ ਵਾਲੰਟੀਅਰ ਉਹਨਾ ਦੇ ਪਾਣੀ ਦੀਆਂ ਬੋਤਲਾਂ ਭਰਨ, ਪਾਣੀ ਪਿਆਉਣ। ਸਟੇਸ਼ਨ ਤੇ ਰੇਲਵੇ
ਦਾ ਸਿਰਫ ਇਕ ਠੰਡੇ ਦੀਆਂ ਬੋਤਲਾਂ ਦਾ ਸਟਾਲ ਨਜ਼ਰ ਆਇਆ ਜੋ ਖੁੱਲ੍ਹਾ ਪਾਣੀ ਪੀਣ ਤੋਂ ਪ੍ਰਹੇਜ ਕਰਨ ਵਾਲਿਆਂ ਨੂੰ ਪਾਣੀ ਠੰਡੇ ਮੁਹਈਆ ਕਰ ਰਿਹਾ ਸੀ। ਇੰਨੀ ਗਰਮੀ ਦੇ ਬਾਵਜੂਦ ਨਾ ਸਵੇਰੇ ਨਾ ਵਾਪਸੀ ਤੇ ਰੇਲਵੇ ਦਾ ਇੱਕ ਵੀ ਠੰਡੇ ਦਾ ਹਾਕਰ ਡੱਬਿਆਂ ਵਿਚ ਨਹੀਂ ਆਇਆ। ਲੋਕ ਹਰੇਕ ਸਟੇਸ਼ਨ ਤੇ ਉੱਤਰ-ਉੱਤਰ ਪਾਣੀ ਦੀ ਭਾਲ 'ਚ ਸਟੂਨ ਨੂੰ ਭੱਜਦੇ ਰਹੇ। ਜਿਥੇ ਸਮਾਜ ਸੇਵੀ ਸੰਸਥਾਵਾਂ ਤੋਂ ਬਿਨਾ ਉਹਨਾਂ ਦੀ ਪਿਆਸ ਬੁਝਾਉਣ ਦਾ ਕੋਈ ਸੋਮਾ ਨਹੀਂ ਸੀ। ਲੋਕ ਗਰਮੀ ਦੇ ਪੂਰੇ ਭੰਨੇ ਪਏ ਸੀ ਪਰ ਰੇਲਵੇ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਦਿਲਚਸਪ ਗੱਲ ਇਹ ਕਿ ਉਸੇ ਸਮੇਂ ਰਿਜਰਵੂਨ ਹੋਈ ਹੋਣ ਕਾਰਨ ਰੇਲਵੇ ਦੇ ਕੰਪਿਉਟਰਮੈਸੇਜ ਫੋਨ ਤੇ ਆ ਰਹੇ ਸੀ। + ਤਿੰਨ ਅੱਖਰਾਂ ਦਾ ਨੰਬਰ ਅਕਸਰ ਵਿਦੀ ਰਿਸਤੇਦਾਰ ਨੈਟ ਤੇ ਫੋਨ ਕਰਨ ਲਈ ਕੋਈ ਜੁਗਾੜ ਲਾਉਦੇ ਹਨ ਦਾ ਸਮਝ ਜਦੋਂ ਕੰਨ ਨੂੰ ਲਾਇਆ ਤਾਂ ਅੱਗੋ ਅਵਾਜ ਸੀ। “ਯੇ ਫੋਨ ਰੇਲਵੇ ਕੀ ਤਰਫ ਸੇ ਰੇਲਵੇ ਕੀ ਸੁਵਿਧਾਏ ਜਾਨਨੇ ਕੇ ਲਿਏ ਹੈ।ਂ ਬੇਹਾਲ ਹੋਏ ਯਾਤਰੀਆਂ ਲਈ ਮਖੌਲ ਹੀ ਸੀ। ਕੁਝ ਸਾਮ ਹੋਣ ਲੱਗੀ ਸੀ ਤੇ ਕੁਝ ਲੱਗਦਾ ਐ ਬੁੱਢੇ ਮਕੈਨਿਕ ਨੇ ਇੱਕ ਸਾਈਡ ਨੂੰ ਥੋੜਾ ਜਿਹਾ ਰੁਮਕਣ ਲਾ ਲਿਆ ਲੱਗਦਾ ਸੀ। ਚਾਰ ਘੰਟੇ ਦੇ ਸਫਰ ਵਿੱਚ ਗਰਮੀ ਕਾਰਨ ਹੁੰਮਸ ਵਿੱਚ ਪਾਣੀ ਪੀ.ਪੀ. ਮੌਤ ਨੂੰ ਨੇੜੇ ਹੀ ਤੱਕਦੇ ਰਹੇ ਕਿ ਕਿਸੇ ਵੇਲੇ ਵੀ ਗਰਮੀ ਭਾਰੂ ਪੈਣ ਕਰਕ ੇ ਮੌਤ ਨੁੰ ਗਲਵੱਕੜੀ ਪਾ ਸਕਦੇ ਹਾਂ। ਅੱਗਲੇ ਦਿਨ ਅਖਬਾਰੀ ਖਬਰ ਕਿ ਬਠਿੰਡੇ 48 ਡਿਗਰੀ ਤਾਪਮਾਨ ਹੋਣ ਕਾਰਨ ਦੋ ਦੀ ਮੌਤ। ਜਿਹੜੇ ਅਖਬਾਰੀ ਖਬਰ ਨਹੀਂ ਬਣੇ ਉਹ ਪਤਾ ਨਹੀਂ ਕਿੰਨੇ ਹਨ। ਆਪ ਜਾ ਹੋਰ ਸਵਾਰੀਆਂ ਉਸ ਖਬਰ ਦਾ ਹਿੱਸਾ ਨਹੀਂ ਬਣੇ ਇਹੀ ਤਸੱਲੀ ਹੈ ਬਿਮਾਰ ਜਰੂਰ ਹੋ ਗਏ। ਹੋਰ ਵੀ
ਹੋਏ ਹੋਣਗੇ।
ਵਿਧੂ ਸੇਖਰ ਭਾਰਦਵਾਜ
9872036192
ਮਕਾਨ ਨੰ. 28, ਗਲੀ ਨੰ. 15
ਅਨੰਦ ਨਗਰ_ਬੀ,
ਪਟਿਆਲਾ।