ਪੀ.ਏ.ਯੂ. ਦੇ ਸਾਬਕਾ ਆਰਟਿਸਟ ਕੁਲਵੰਤ ਸਿੰਘ ਬਸਰਾ ਦੇ ਸਦੀਵੀ ਵਿਛੋੜੇ ਤੇ ਸ਼ੋਕ ਸਭਾ

Saturday, Dec 29, 2018 - 06:11 PM (IST)

ਪੀ.ਏ.ਯੂ. ਦੇ ਸਾਬਕਾ ਆਰਟਿਸਟ ਕੁਲਵੰਤ ਸਿੰਘ ਬਸਰਾ ਦੇ ਸਦੀਵੀ ਵਿਛੋੜੇ ਤੇ ਸ਼ੋਕ ਸਭਾ

ਪੀ.ਏ.ਯੂ. ਦੇ ਸੰਚਾਰ ਕੇਂਦਰ ਦੇ ਸਾਬਕਾ ਸੀਨੀਅਰ ਆਰਟਿਸਟ ਸ੍ਰੀ ਕੁਲਵੰਤ ਸਿੰਘ ਬਸਰਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੀ ਯਾਦ ਵਿਚ ਇਕ ਸ਼ੋਕ ਸਭਾ ਹੋਈ। ਇਸ ਸ਼ੋਕ ਸਭਾ ਵਿਚ ਪੀ.ਏ.ਯੂ. ਦੀਆਂ ਪ੍ਰਕਾਸ਼ਨਾਵਾਂ ਅਤੇ ਹੋਰ ਗਤੀਵਿਧੀਆਂ ਵਿਚ ਸ੍ਰੀ ਬਸਰਾ ਦੇ ਕਲਾਤਮਕ ਯੋਗਦਾਨ ਨੂੰ ਯਾਦ ਕਰਦਿਆਂ ਉਹਨਾਂ ਦੀ ਸ਼ਖਸੀਅਤ ਬਾਰੇ ਭਾਵਪੂਰਤ ਗੱਲਾਂ ਹੋਈਆਂ। ਸ੍ਰੀ ਬਸਰਾ ਨੇ ਸ਼ਿਮਲਾ ਵਿਖੇ ਪ੍ਰਸਿੱਧ ਆਰਟਿਸਟ ਸੋਭਾ ਸਿੰਘ ਦੀ ਸੰਗਤ ਵਿਚ ਰਹਿ ਕਿ ਚਿੱਤਰਕਾਰੀ ਅਤੇ ਹੋਰ ਕਲਾਤਮਕ ਰੁਚੀਆਂ ਦਾ ਵਿਕਾਸ ਕੀਤਾ। ਪੀ.ਏ.ਯੂ. ਦੇ ਮਾਸਿਕ ਪੱਤਰਾਂ, ਪੁਸਤਕਾਂ ਅਤੇ ਬੁਲਿਟਨਾਂ ਦੇ ਸਰਵਰਕ ਲੰਮਾ ਸਮਾਂ ਸ੍ਰੀ ਬਸਰਾ ਡਿਜ਼ਇਨ ਕਰਦੇ ਰਹੇ। ਪੀ.ਏ.ਯੂ. ਦੇ ਗੋਲਡਨ ਜੁਬਲੀ ਜ਼ਸ਼ਨਾਂ ਦੌਰਾਨ ਉਹਨਾਂ ਨੇ ਯੂਨੀਵਰਸਿਟੀ ਦੇ ਲੋਗੋ ਅਤੇ ਹੋਰ ਚਿੰਨਾਂ ਦੀ ਯਾਦਗਾਰੀ ਡਿਜ਼ਾਇਨ ਕੀਤੀ । 2012 ਵਿਚ ਸੇਵਾ ਮੁਕਤੀ ਤਕ ਉਹਨਾਂ ਨੇ ਲੰਮਾ ਸਮਾਂ ਪੀ.ਏ.ਯੂ. ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਉਹਨਾਂ ਨੂੰ ਯਾਦ ਕਰਦਿਆਂ ਪੀ.ਏ.ਯੂ. ਦੇ ਸਾਬਕਾ ਕੀਟ ਵਿਗਿਆਨੀ ਡਾ. ਗੁਰਦੇਵ ਸਿੰਘ ਸੰਧੂ ਨੇ ਸ੍ਰੀ ਬਸਰਾ ਨਾਲ ਜੁੜੀਆਂ ਆਪਣੀਆਂ ਨਿੱਜੀ ਅਤੇ ਕੰਮਕਾਰੀ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੂੰ ਚੰਗੇ ਮਨੁੱਖ ਅਤੇ ਵਧੀਆ ਕਲਾਕਾਰ ਵਜੋਂ ਯਾਦ ਕੀਤਾ ਗਿਆ। ਅਪਰ ਨਿਰਦੇਸ਼ਕ ਸੰਚਾਰ ਅਤੇ ਸੰਚਾਰ ਕੇਂਦਰ ਦੇ ਸਮੂਹ ਕਰਮਚਾਰੀਆਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਜਗਦੀਸ਼ ਕੌਰ


author

Neha Meniya

Content Editor

Related News